ਮਲੇਰਕੋਟਲਾ: ਕਿਸਾਨ ਦਿਨ ਰਾਤ ਮਿਹਨਤ ਕਰਕੇ ਆਪਣੀ ਫਸਲ ਨੂੰ ਪੁੱਤਾਂ ਵਾਂਗ ਪਾਲਦੇ ਹਨ ਅਤੇ ਜਦ ਫਸਲ ਵੇਚਣ ਲਈ ਮੰਡੀਆਂ 'ਚ ਆਉਦੇ ਹਨ ਤਾਂ ਉਨ੍ਹਾਂ ਨੂੰ ਉਮੀਦ ਹੁੰਦੀ ਹੈ ਕਿ ਮਿਹਨਤ ਨਾਲ ਪਾਲੀ ਫਸਲ ਦੇ ਪੈਸੇ ਵੱਟ ਕੇ ਕਰਜ਼ੇ ਤੋਂ ਨਿਜਾਤ ਪਾਓਣਗੇ। ਫਸਲ ਦੀ ਵਿਕਰੀ ਸਮੇਂ ਸਰਕਾਰ ਵੱਲੋਂ ਭਾਵੇ ਕਿਸਾਨਾਂ ਨੂੰ ਸਹੂਲਤਾ ਦੇਣ ਲਈ ਸਖ਼ਤ ਨਿਰਦੇਸ਼ ਦਿੱਤੇ ਜਾਦੇ ਹਨ ਪਰ ਹੇਠਲੇ ਪੱਧਰ ਤੇ ਕਿਸਾਨਾ ਨੂੰ ਸਹੂਲਤਾ ਤੋਂ ਵਾਂਝਾ ਰਹਿਣਾ ਪੈਂਦਾ ਹੈ।
ਅਜਿਹਾ ਹੀ ਕੁੱਝ ਵੇਖਣ ਨੂੰ ਮਿਲਿਆ ਮਲੇਰਕੋਟਲਾ ਮਾਰਕਿਟ ਕਮੇਟੀ ਅਧੀਨ ਆਉਦੀਆਂ ਕਈ ਅਨਾਜ ਮੰਡੀਆਂ ਵਿੱਚ ਜਿੱਥੇ ਕਿਸਾਨ ਆਪਣੀ ਫਸਲ ਵੇਚਣ ਲਈ ਆ ਰਹੇ ਹਨ, ਪਰ ਉਨ੍ਹਾਂ ਨੂੰ ਕੋਈ ਵੀ ਸਹੂਲਤਾਂ ਨਹੀ ਮਿਲ ਰਹੀਆਂ। ਕਿਸਾਨਾਂ ਨੂੰ ਮੰਡੀਆਂ ਦੀ ਸਫਾਈ ਵੀ ਖੁਦ ਲੇਬਰ ਤੋਂ ਕਰਵਾਉਣੀ ਪੈ ਰਹੀ ਹੈ। ਕਿਸਾਨਾਂ ਲਈ ਪੀਣ ਦੇ ਪਾਣੀ, ਬਾਥਰੂਮਾ ਅਤੇ ਲਾਇਟਾ ਦਾ ਕੋਈ ਪ੍ਰਬੰਧ ਵੀ ਨਹੀਂ ਕੀਤਾ ਗਿਆ।
ਇਸ ਸਬੰਧੀ ਮੰਡੀ ਬੋਰਡ ਦੇ ਸੈਕਟਰੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਵੱਲੋ ਕਈ ਪ੍ਰਬੰਧ ਪੂਰੇ ਕਰ ਲਏ ਗਏ ਹਨ ਅਤੇ ਕਈ ਕੀਤੇ ਜਾ ਰਹੇ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਸਰਕਾਰ ਆਪਣੇ ਵਾਅਦਿਆਂ 'ਤੇ ਕਦੋਂ ਖਰਾ ਉੱਤਰਦੀ ਐ