ਸੰਗਰੂਰ: ਅੱਜ ਦੇ ਸਮੇਂ ਵਿੱਚ ਇੱਕ ਪਾਸੇ ਜਿੱਥੇ ਲੋਕ ਧੀ ਦੇ ਜਨਮ (Birth of daughter) ‘ਤੇ ਕਈ ਲੋਕ ਦੁਖੀ ਹੁੰਦੇ ਹਨ, ਉੱਥੇ ਹੀ ਸੰਗਰੂਰ ਦੇ ਦਿੜ੍ਹਬਾ (Dirba of Sangrur) ਦੇ ਇੱਕ ਪਰਿਵਾਰ ਨੇ ਜੰਮੀ ਧੀ ਦੇ ਘਰ ਪਹੁੰਚਣ ‘ਤੇ ਭਰਵਾ ਸਵਾਗਤ ਕੀਤਾ ਹੈ। ਧੀ ਦੇ ਘਰ ਪਹੁੰਚਣ ‘ਤੇ ਘਰੇ ਵਿਆਹ ਵਰਗਾ ਮਾਹੌਲ ਬਣਾਇਆ ਗਿਆ ਹੈ। ਇੱਕ ਪਾਸੇ ਜਿੱਥੇ ਇਸ ਮੌਕੇ ਘਰ ਦੀ ਫੁੱਲਾਂ ਨਾਲ ਸਜਾਵਟ ਕੀਤੀ ਗਈ ਹੈ, ਉੱਥੇ ਹੀ ਰੀਵਨ ਕੱਟ ਕੇ ਇਸ ਪਰਿਵਾਰ ਵੱਲੋਂ ਆਪਣੀ ਨਮ ਜੰਮੀ ਧੀ ਦਾ ਸਵਾਗਤ (welcome) ਕੀਤਾ ਗਿਆ ਹੈ।
ਇਸ ਮੌਕੇ ਨਮ ਜੰਮੀ ਬੱਚੀ ਦੇ ਪਿਤਾ ਅਤੇ ਦਾਦੀ ਨੇ ਕਿਹਾ ਕਿ ਸਾਡੇ ਘਰ ਧੀ ਹੋਈ ਹੈ। ਜਿਸ ਦੀ ਸਾਨੂੰ ਬਹੁਤ ਜ਼ਿਆਦਾ ਖ਼ੁਸ਼ੀ ਹੈ। ਬੱਚੀ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੇ ਸਾਰੇ ਰੇਜੀਮੇਂਟ ਖੁਦ ਕੀਤੇ ਹਨ। ਉਨ੍ਹਾਂ ਦੇ ਤਾਂ ਘਰ ਧੀ ਪੈਦਾ ਹੋਣ ‘ਤੇ ਉਨ੍ਹਾਂ ਵੱਲੋਂ ਖੁਸ਼ੀ ਮਨਾਈ ਗਈ ਹੈ, ਤਾਂ ਕਿ ਪੂਰੇ ਸਮਾਜ ਵਿੱਚ ਮੈਸੇਜ ਜਾ ਸਕੇ, ਕਿ ਧੀਆਂ ਦੇ ਜੰਮਣ ‘ਤੇ ਵੀ ਖੁਸ਼ੀ ਮਨਾਈ ਜਾਵੇ। ਇਸ ਮੌਕੇ ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਲਾਹਣਤਾਂ ਵੀ ਪਾਈਆਂ ਹਨ, ਜੋ ਧੀ ਨੂੰ ਜੰਮਣ ਤੋਂ ਪਹਿਲਾਂ ਹੀ ਕੁੱਖ ਵਿੱਚ ਮਾਰ ਦਿੰਦੇ ਹਨ।
ਉਨ੍ਹਾਂ ਕਿਹਾ ਕਿ ਧੀਆਂ ਹਮੇਸ਼ਾ ਤੋਂ ਹੀ ਪੁੱਤਾਂ ਨਾਲੋਂ ਵੱਧ ਆਪਣੇ ਮਾਪਿਆ ਦਾ ਧਿਆਨ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸੰਸਰ ਵਿੱਚ ਜੇਕਰ ਕੋਈ ਰਿਸ਼ਤਾ ਬਿਨ੍ਹਾਂ ਕਿਸੇ ਲਾਲਚ ਹੋ ਹੈ ਤਾਂ ਉਹ ਇੱਕ ਧੀ ਦਾ ਹੀ ਆਪਣੇ ਮਾਪਿਆ ਨਾਲ ਹੈ। ਇਸ ਮੌਕੇ ਇਸ ਪਰਿਵਾਰ ਨੇ ਆਪਣੀ ਧੀ ਦੀ ਖੁਸ਼ੀ ਦੇ ਆਉਣ ਵਿੱਚ ਗਿੱਦੇ ਅਤੇ ਬੋਲੀਆ ਪਾ ਕੇ ਖੁਸ਼ੀ ਮਨ੍ਹਾਈ ਹੈ।
ਦੂਜੇ ਪਾਸੇ ਬੱਚੀ ਦੀ ਮਾਂ ਨੇ ਕਿਹਾ ਕਿ ਜਦੋਂ ਉਹ ਆਪਣੀ ਧੀ ਨੂੰ ਲੈ ਕੇ ਘਰ ਪਹੁੰਚੇ ਤਾਂ ਉਨ੍ਹਾਂ ਨੇ ਸਵਾਗਤ ਦੇਖ ਕੇ ਬਹੁਤ ਖੁਸ਼ੀ ਹੋਈ, ਉਨ੍ਹਾਂ ਕਿਹਾ ਕਿ ਘਰ ਦੀ ਸਜਾਵਟ ਦੇਖ ਕੇ ਬਹੁਤ ਵਧੀਆ ਲੱਗਿਆ, ਕਿ ਧੀ ਪੈਦਾ ਹੋਣ ‘ਤੇ ਕੋਈ ਖ਼ੁਸ਼ੀ ਨਹੀਂ ਮਨਾਉਂਦਾ ਸੀ, ਪਰ ਮੇਰੇ ਸਹੁਰਾ ਪਰਿਵਾਰ ਨੇ ਮੇਰੀ ਧੀ ਹੋਣ ‘ਤੇ ਬਹੁਤ ਜ਼ਿਆਦਾ ਖ਼ੁਸ਼ੀ ਮਨਾਈ ਅਤੇ ਘਰ ਵਿੱਚ ਰੀਬਨ ਕੱਟ ਕੇ ਅਤੇ ਕੇਕ ਕੱਟ ਕੇ ਧੀ ਦੇ ਆਉਣ ਦੀ ਖ਼ੁਸ਼ੀ ਮਨਾਈ ਗਈ ਹੈ।
ਇਹ ਵੀ ਪੜ੍ਹੋ: ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਦੇ ਅਧਿਕਾਰੀਆਂ ਵਲੋਂ ਰੁੱਖ ਵੱਢਣ ਖਿਲਾਫ਼ ਵਾਤਾਵਰਨ ਪ੍ਰੇਮੀਆਂ ਵਲੋਂ ਤਿੱਖੇ ਸੰਘਰਸ਼ ਦਾ ਐਲਾਨ