ETV Bharat / state

ਈਟੀਵੀ ਭਾਰਤ ਦੀ ਖ਼ਬਰ ਦਾ ਅਸਰ, ਪ੍ਰਸ਼ਾਸਨ ਨੇ ਕੀਤੀ ਦਿਵਿਆਂਗ ਭੈਣਾਂ ਦੀ ਮਦਦ - etv bharat impact

ਈਟੀਵੀ ਭਾਰਤ ਦੀ ਖ਼ਬਰ ਦਾ ਅਸਰ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਮਲੇਰਕੋਟਲਾ ਦੇ ਨਜ਼ਦੀਕੀ ਪਿੰਡ ਖੁਰਦ ਦੀਆਂ ਬਿਮਾਰ ਦੋ ਸਕੀਆਂ ਭੈਣਾਂ ਦੀ ਦਿਖਾਈ ਗਈ ਖਬਰ ਨੂੰ ਮਲੇਰਕੋਟਲਾ ਦੇ ਐੱਸ.ਡੀ.ਐਮ ਨੇ ਦੇਖਿਆ ਤਾਂ ਉਨ੍ਹਾਂ ਇਨ੍ਹਾਂ ਬਿਮਾਰ ਭੈਣਾਂ ਦੀ ਮਦਦ ਲਈ ਹੱਥ ਅੱਗੇ ਵਧਾਉਂਦੇ ਹੋਏ ਇਨ੍ਹਾਂ ਨੂੰ ਗਣਤੰਤਰ ਦਿਵਸ ਮੌਕੇ ਟਰਾਈ ਸਾਇਕਲ ਭੇਟ ਕੀਤੇ ਹਨ ।

ਈਟੀਵੀ ਭਾਰਤ
ਈ.ਟੀ.ਵੀ. ਭਾਰਤ ਦੀ ਖ਼ਬਰ ਦਾ ਹੋਇਆ ਅਸਰ , ਪ੍ਰਸ਼ਾਸਨ ਨੇ ਕੀਤੀ ਦੋ ਸਕੀਆਂ ਭੈਣਾਂ ਦੀ ਮਦਦ
author img

By

Published : Jan 26, 2020, 8:15 PM IST

ਮਲੇਰਕੋਟਲਾ: ਮੀਡੀਆ ਦਾ ਫਰਜ਼ ਹੁੰਦਾ ਹੈ ਕਿ ਉਹ ਸਮਾਜ ਵਿਚਲੀਆਂ ਸਮੱਸਿਆਵਾਂ ਨੂੰ ਉਜਾਗਰ ਕਰ ਸਰਕਾਰ ਅਤੇ ਪ੍ਰਸ਼ਾਸਨ ਤੱਕ ਪਹੁੰਚਦਾ ਕਰੇ। ਇਸੇ ਫਰਜ਼ ਨੂੰ ਈਟੀਵੀ ਭਾਰਤ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਅ ਰਿਹਾ ਹੈ। ਈਟੀਵੀ ਭਾਰਤ ਵਲੋਂ ਨਸ਼ਰ ਕੀਤੀ ਗਈ ਇੱਕ ਖ਼ਬਰ ਦਾ ਅਸਰ ਮਲੇਰਕੋਟਲਾ ਵਿੱਚ ਉਸ ਸਮੇਂ ਵੇਖਣ ਨੂੰ ਮਿਲਿਆ ਜਦੋਂ ਬਿਮਾਰ ਦੋ ਸਕੀਆਂ ਭੈਣਾਂ ਨੂੰ ਪ੍ਰਸ਼ਾਸਨ ਵਲੋਂ ਗਣਤੰਤਰ ਦਿਵਸ ਮੌਕੇ ਟਰਾਈ ਸਾਇਕਲ ਭੇਟ ਕੀਤੇ ਗਏ।

ਈਟੀਵੀ ਭਾਰਤ ਦੀ ਖ਼ਬਰ ਦਾ ਅਸਰ, ਪ੍ਰਸ਼ਾਸਨ ਨੇ ਕੀਤੀ ਦੋ ਦਿਵਿਆਂਗ ਭੈਣਾਂ ਦੀ ਮਦਦ

ਮਲੇਰਕੋਟਲਾ ਨਜ਼ਦੀਕੀ ਪਿੰਡ ਖੁਰਦ ਦੀਆਂ ਦੋ ਸਕੀਆਂ ਭੈਣਾਂ ਆਸੀਆ ਅਤੇ ਜਮੀਲਾ ਜੋ ਕਿ ਤੁਰਣ ਫਿਰਣ ਤੋਂ ਵੀ ਅਸਮਰਥ ਹਨ। ਘਰ ਵਿੱਚਲੀ ਗਰੀਬੀ ਕਾਰਨ ਉਹ ਅੱਤ ਮਾੜੇ ਹਲਾਤਾਂ ਵਿੱਚ ਜ਼ਿੰਦਗੀ ਗੁਜਾਰਨ ਲਈ ਮਜਬੂਰ ਹਨ। ਇਨ੍ਹਾਂ ਦੋਵੇਂ ਭੈਣਾਂ ਦੀ ਸਮੱਸਿਆ ਨੂੰ ਈਟੀਵੀ ਭਾਰਤ ਵਲੋਂ ਇੱਕ ਖ਼ਬਰ ਰਾਹੀਂ ਪੇਸ਼ ਕੀਤਾ ਗਿਆ ਸੀ। ਇਸੇ ਖ਼ਬਰ ਦਾ ਅਸਰ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਇਹ ਖ਼ਬਰ ਵੇਖ ਕੇ ਮਲੇਰਕੋਟਲਾ ਦੇ ਐੱਸ.ਡੀ.ਐੱਮ ਵਿਕਰਮਜੀਤ ਸਿੰਘ ਨੇ ਇਨ੍ਹਾਂ ਦੋਵੇਂ ਭੈਣਾਂ ਨੂੰ ਪ੍ਰਸ਼ਾਸਨ ਵਲੋਂ ਟਰਾਈ ਸਾਇਕਲ ਦੇਣ ਦਾ ਕੰਮ ਕੀਤਾ। ਅੱਜ ਦੇਸ਼ ਦੇ 71ਵੇਂ ਗਣਤੰਤਰ ਦਿਵਸ ਮੌਕੇ ਹੋਏ ਸਮਾਗਮ ਵਿੱਚ ਇਨ੍ਹਾਂ ਦੋਵੇਂ ਭੈਣਾਂ ਆਸੀਆ ਤੇ ਜਮੀਲਾ ਨੂੰ ਪ੍ਰਸ਼ਾਸਨ ਨੇ ਟਰਾਈ ਸਾਇਕਲ ਭੇਟ ਕੀਤੇ।

ਇਸ ਮੌਕੇ ਐੱਸ.ਡੀ.ਐੱਮ ਨੇ ਕਿਹਾ ਕਿ ਉਨ੍ਹਾਂ ਈਟੀਵੀ ਭਾਰਤ 'ਤੇ ਇਨ੍ਹਾਂ ਭੈਣਾਂ ਦੀ ਦੁਖ ਭਰੀ ਜ਼ਿੰਦਗੀ ਬਾਰੇ ਖਬਰ ਦੇਖੀ ਸੀ ਜਿਸ ਤੋਂ ਬਾਅਦ ਉਨ੍ਹਾਂ ਡੀ.ਸੀ. ਸੰਗਰੂਰ ਤੋਂ ਇਨ੍ਹਾਂ ਭੈਣਾਂ ਦੀ ਮਦਦ ਕਰਨ ਲਈ ਮੰਗ ਕੀਤੀ। ਉਨ੍ਹਾਂ ਕਿਹਾ ਕਿ ਲੋੜਵੰਦ ਲੋਕਾਂ ਦੀ ਮਦਦ ਕਰਨਾ ਪ੍ਰਸ਼ਾਸਨ ਦਾ ਫਰਜ਼ ਹੁੰਦਾ ਹੈ।ਇਸ ਮੌਕੇ ਆਸੀਆ ਨੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਆਖਿਆ ਕਿ ਹੁਣ ਉਨ੍ਹਾਂ ਕੁਝ ਸੌਖ ਹੋਵਾਗੀ। ਪਿੰਡ ਵਾਸੀ ਮਨਦੀਪ ਸਿੰਘ ਤੇ ਯਾਸੀਨ ਨੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਉਹ ਸਾਰੇ ਮੀਡੀਆ ਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਹਨ ਕਿ ਪ੍ਰਸ਼ਾਸਨ ਵਲੋਂ ਇਨ੍ਹਾਂ ਦੋਵੇਂ ਭੈਣਾ ਲਈ ਕੋਈ ਉਪਰਾਲਾ ਕੀਤਾ ਗਿਆ ਹੈ। ਪਿੰਡ ਵਾਸੀਆਂ ਨੇ ਆਖਿਆ ਕਿ ਇਨ੍ਹਾਂ ਦੋਵੇਂ ਭੈਣਾਂ ਦੀ ਪ੍ਰਸ਼ਾਸਨ ਨੂੰ ਹੋਰ ਮਦਦ ਕਰਨ ਦੀ ਲੋੜ ਹੈ ਤਾਂ ਜੋ ਇਨ੍ਹਾਂ ਗੁਰਬਤ ਦੀ ਜ਼ਿੰਗਦੀ ਤੋਂ ਕੁਝ ਰਾਹਤ ਮਿਲ ਸਕੇ ।

Intro:ਦੁਬਾਰਾ ਫਿਰ ਸਾਡੀ ਖਬਰ ਦਾ ਅਸਰ ਦੇਖਣਨੁੰ ਮਿਲਿਆ ਮਲੇਰਕੋਟਲਾ ਚ ਜਿਥੇ ਸਾਲਾਂ ਬਾਅਦ ਖਬਰ ਲੱਗਣ ਕਾਰਨ ਗਰੀਬ ਦੋ ਭੇਣਾ ਦੀ ਸੁਣੀ ਗਈਅਤੇ ਉਨ੍ਹਾਂ ਨੂੰ ਅੱਜ ਵੀਲ ਚੇਅਰ ਐਸ ਡੀ ਐਮ ਵੱਲੋਂ ਦਿੱਤੀਆਂ ਗਈਆਂBody:ਬਿਨ੍ਹਾਂ ਧਰਨੇ ਅਤੇ ਬਿਨ੍ਹਾਂ ਮੀਡੀਆ ਤੋਂਜਿਆਦਾ ਤਰ ਸਰਕਾਰ,ਮੁਲਾਜਮ ਅਧਿਕਾਰੀ ਨਹੀਂ ਸੁਣਦੇ।ਮਲੇਰਕੋਟਲਾ ਤੋਂ ਰਾਏਕੋਟ ਰੋੜ੍ਹ ਤੇ ਪਿੰਡਖੁਰਦ ਦੀਆ ਦੋ ਬਿਮਾਰ ਗਰੀਬ ਭੇਣਾ ਜਿਨ੍ਹਾਂ ਤੋਂ ਚੱਲਾ ਤਾ ਦੂਰ ਬੋਲਿਆ ਵੀ ਨਹੀਂ ਜਾ ਰਿਹਾ।ਉਨ੍ਹਾਂਦੀ ਕਿਸੇ ਅਧਿਕਾਰੀ ਅਤੇ ਕਿਸੇ ਸਰਕਾਰ ਨੇ ਨਹੀਂ ਸੁਣੀ ਜਦੋਂ ਸਾਡੀ ਟੀਮ ਨੂੰ ਇਨ੍ਹਾਂ ਦੀ ਹਾਲਤਵਾਰੇ ਪਤਾ ਲੱਗਿਆ ਤਾਂ ਇਨ੍ਹਾਂ ਦੀ ਖਬਰ ਦਿਖਾਈ।ਖਬਰ ਦੇਕੇ ਕੇ ਵਿਕਰਮਜੀਤ ਸਿੰਘ ਐਸ.ਡੀ.ਐਮ.ਨੇ ਇਨ੍ਹਾਂਦੀ ਮਦਦ ਕਰਨ ਦੇ ਉਪਾਲੇ ਸੁਰੂ ਕਰ ਦਿੱਤੇ ਅਤੇ ੨੬ ਜਨਵਰੀ ਵਾਲੇ ਦਿਨ ਪ੍ਰੋਗਰਾਮ ਚ ਇਨ੍ਹਾ ਦੋਨੋਭੈਣਾ ਦੇ ਨਾਲ ਨਾਲ ਇੱਕ ਹੋਰ ਅਪਾਹਜ ਨੂੰ ਵੀਲ ਚੇਅਰ ਦਿੱਤੀ ਗਈ।ਅੱਜ ਸਭ ਤੋਂ ਜਿਆਦਾ ਖੁਸ਼ੀ ਇਨ੍ਹਾਂਗਰੀਬਾਂ ਚ ਦੇਖਣ ਨੂੰ ਮਿਲੀ।ਜਿਨ੍ਹਾਂ ਦੀ ਸਾਲਾ ਬਾਅਦ ਸੁਣੀ ਗਈ।ਇਨ੍ਹਾਂ ਅਤੇ ਪਿੰਡ ਵਾਸੀਆਂ ਨੇ ਮੀਡੀਆਂ ਦਾਧੰਨਵਾਦ ਕੀਤਾ।Conclusion:ਵਿਕਰਮਜੀਤ ਸਿੰਘ ਐਸ.ਡੀ.ਐਮ ਨੇ ਕਿਹਾ ਕੇ ਮੈਇਨ੍ਹਾਂ ਦੀ ਮਾੜੀ ਹਾਲਤ ਦੀ ਖਬਰ ਦੇਖੀ ਸੀ ਤੇ ਜਦੋਂ ਇਹ ਮੇਰੇ ਖਬਰ ਰਾਹੀ ਧਿਆਨ ਚ ਆਇਆਂ ਤਾਇਨ੍ਹਾਂ ਲਈ ਜੋ ਹੋ ਸਕੀਆਂ ਕੀਥਾ ਅਤੇ ਅੱਗੇ ਨੂੰ ਵੀ ਕਰਾਗੇ।

ਬਾਈਟ:- ੧ ਆਸੀਆ ਅੱਗਹੀਣ

੨ ਮੁਸਤਾਕ ਭਰਾ

੩ ਮਨਦੀਪ ਸਿੰਘ ਪਿੰਡ ਵਾਸੀ

੪ ਯਾਸੀਨ ਪਿੰਡ ਵਾਸੀ ਜਿਸ ਨੇ ਮੀਡੀਆ

੫ ਵਿਕਰਮਜੀਤ ਸਿੰਘ ਐਸ.ਡੀ.ਐਮ

ਮਲੇਰਕੋਟਲਾ ਤੋਂ ਸੁੱਖਾ ਖਾਨ ਦੀ ਰਿਪੋਟ
ETV Bharat Logo

Copyright © 2025 Ushodaya Enterprises Pvt. Ltd., All Rights Reserved.