ਮਲੇਰਕੋਟਲਾ: ਪਿੰਡ ਰੁੜਕਾਂ 'ਚ ਸਰਕਾਰੀ ਡਿਸਪੈਂਸਰੀ 'ਚ ਡਾਕਟਰ ਦੀ ਗ਼ੈਰ-ਹਾਜ਼ਰੀ ਦਾ ਮਾਮਲਾ ਸਾਹਮਣੇ ਆਇਆ ਹੈ। ਡਾਕਟਰ ਡਿਸਪੈਂਸਰੀ 'ਚ ਨਹੀਂ ਹੁੰਦੇ ਜਿਸ ਕਾਰਨ ਪਿੰਡ ਵਾਸੀਆਂ ਨੂੰ ਆਪਣੇ ਇਲਾਜ ਲਈ ਕਾਫ਼ੀ ਇੰਤਜ਼ਾਰ ਕਰਨਾ ਪੈਂਦਾ ਹੈ, ਜਿਸ ਤੋਂ ਬਾਅਦ ਵੀ ਕਈ-ਕਈ ਘੰਟੇ ਡਾਕਟਰ ਡਿਸਪੈਂਸਰੀ 'ਚ ਨਹੀਂ ਆਉਂਦਾ। ਪਿੰਡ ਵਾਸੀਆਂ ਮੁਤਾਬਕ ਇਹ ਕਿਸੇ ਇੱਕ ਦਿਨ ਦੀ ਗੱਲ ਨਹੀਂ ਹੈ, ਡਾਕਟਰ ਹਰ ਰੋਜ਼ ਇਸ ਤਰ੍ਹਾਂ ਹੀ ਗ਼ੈਰ ਜ਼ਿੰਮੇਵਾਰੀ ਵਾਲੇ ਕੰਮ ਕਰਦਾ ਹੈ।
ਇਸ ਤੋਂ ਇਲਾਵਾ ਡਾਕਟਰ ਦੀ ਡਿਸਪੈਂਸਰੀ 'ਚ ਗੈਰ ਹਾਜ਼ਰੀ ਵਾਲੇ ਦਿਨ ਹੋਰ ਸਟਾਫ ਮਰੀਜ਼ਾ ਨੂੰ ਦਵਾਈ ਦਿੰਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਜਦ ਵੀ ਕੋਈ ਬਿਮਾਰ ਹੁੰਦਾ ਹੈ, ਇਹ ਡਾਕਟਰ ਉਸ ਸਮੇਂ ਕਦੇ ਵੀ ਮੌਜੂਦ ਨਹੀਂ ਹੁੰਦਾ। ਉਨ੍ਹਾਂ ਨੂੰ ਕਈ-ਕਈ ਘੰਟੇ ਇੰਤਜ਼ਾਰ ਕਰਨਾ ਪੈਂਦਾ ਹੈ। ਇੱਕ ਪਿੰਡ ਵਾਸੀ ਨੇ ਇਹ ਵੀ ਕਿਹਾ ਕਿ ਡਾਕਟਰ ਆਪਣੀ ਡਿਊਟੀ ਛੱਡ ਕੇ ਆਪਣੀ ਦੁਕਾਨ 'ਤੇ ਬੈਠਾ ਹੁੰਦਾ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕੇ ਡਾਕਟਰ ਦੀ ਹਾਜ਼ਰੀ ਇਥੇ ਯਕੀਨੀ ਬਣਾਈ ਜਾਵੇ।
ਇਸ ਸਬੰਧੀ ਜਦੋਂ ਏ.ਡੀ.ਸੀ. ਸੁਭਾਸ਼ ਚੰਦਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਸਮੇਂ-ਸਮੇਂ 'ਤੇ ਡਿਸਪੈਂਸਰੀਆ 'ਚ ਜਾ ਕੇ ਚੈਕਿੰਗ ਕਰਦੇ ਹਨ, ਪਰ ਜੋ ਰੁੜਕੇ ਦੀ ਸ਼ਿਕਾਇਤ ਆਈ ਹੈ ਇਸ ਬਾਰੇ ਐਸ.ਡੀ.ਐਮ.ਨੂੰ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।