ਸੰਗਰੂਰ: ਕੋਰੋਨਾ ਤੋਂ ਬਾਅਦ ਹੁਣ ਪੰਜਾਬ ਵਿੱਚ ਡੇਂਗੂ ਇੱਕ ਵੱਡਾ ਖ਼ਤਰਾ (Dengue is a big threat) ਬਣਿਆ ਹੋਇਆ ਹੈ। ਪੰਜਾਬ ਦੇ ਹਰ ਜ਼ਿਲ੍ਹੇ ਵਿੱਚੋਂ ਡੇਂਗੂ ਦੇ ਮਾਮਲੇ (Cases of dengue) ਲਗਾਤਾਰ ਵਧਦੇ ਹੀ ਜਾ ਰਹੇ ਹਨ ਤੇ ਆਏ ਦਿਨ ਲੋਕਾਂ ਦੀ ਮੌਤ ਹੋ ਰਹੀ ਹੈ। ਉਥੇ ਹੀ ਹੁਣ ਲੌਂਗੋਵਾਲ ਦੀ ਦੁੱਲਟ ਪੱਤੀ ਵਿੱਚ ਡੇਂਗੂ ਨੇ ਪਰਿਵਾਰ ਦੇ ਤਿੰਨ ਜੀਆਂ ਦੀ ਜਾਨ ਲੈ ਲਈ ਹੈ।
ਇਹ ਵੀ ਪੜੋ: ਕਰੋ ਜਾਂ ਮਰੋ ਦੀ ਸਥਿਤੀ ’ਚ ਅਫ਼ਗਾਨਿਸਤਾਨ ਦੇ ਸਿੱਖ, ਬਚੇ ਸਿਰਫ਼ 2 ਰਾਹ !
ਡੇਂਗੂ ਨੇ 3 ਪੀੜ੍ਹੀਆਂ ਦੀ ਲਈ ਜਾਨ !
ਸਭ ਤੋਂ ਪਹਿਲਾਂ 15 ਅਕਤੂਬਰ ਨੂੰ ਡੇਂਗੂ ਕਾਰਨ ਬਜ਼ੁਰਗ ਪ੍ਰੇਮ ਸਿੰਘ ਦੀ ਮੌਤ ਹੋ ਗਈ ਸੀ, ਇਸ ਤੋਂ ਬਾਅਦ ਬਜ਼ੁਰਗ ਦਾ ਅਜੇ ਸਿਵਾ ਠੰਢਾ ਨਹੀਂ ਹੋਇਆ ਸੀ ਕਿ 16 ਅਕਤੂਬਰ ਨੂੰ ਮ੍ਰਿਤਕ ਪ੍ਰੇਮ ਸਿੰਘ ਦੇ 26 ਸਾਲਾ ਦੇ ਪੋਤਰੇ ਗੁਰਵਿੰਦਰ ਸਿੰਘ ਦੀ ਵੀ ਡੇਂਗੂ ਕਾਰਨ ਮੌਤ ਹੋ ਗਈ। ਪਰਿਵਾਰ ’ਤੇ ਕਹਿਰ ਇਥੇ ਹੀ ਨਹੀਂ ਰੁਕਿਆ ਉਥੇ ਹੀ ਪ੍ਰੇਮ ਸਿੰਘ ਦੇ ਪੁੱਤਰ ਦੀਦਾਰ ਸਿੰਘ ਦਾਰੀ ਦੀ 22 ਅਕਤੂਬਰ ਨੂੰ ਮੌਤ ਹੋ ਗਈ।
ਡੇਂਗੂ ਕਾਰਨ ਇਕੋਂ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਕਾਰਨ ਇਲਾਕੇ ’ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉਥੇ ਹੀ ਪਰਿਵਾਰ ਦੇ ਬਾਕੀ ਮੈਂਬਰਾਂ ਸਮੇਤ ਦੁੱਲਟ ਪੱਤੀ ਇਲਾਕੇ ਦੇ ਦਰਜਨਾਂ ਲੋਕ ਡੇਂਗੂ ਪੀੜਤ ਦੱਸ ਜਾ ਰਹੇ ਹਨ।
ਉਥੇ ਹੀ ਇਹ ਭਾਣਾ ਵਾਪਰਨ ਤੋਂ ਬਾਅਦ ਐਸਡੀਐਮ (SDM) ਵੱਲੋਂ ਇਲਾਕੇ ਦਾ ਜਾਇਜ਼ਾ ਲਿਆ। ਇਸ ਦੌਰਾਨ ਐਸਡੀਐਮ (SDM) ਦੇ ਸਿਹਤ ਵਿਭਾਗ ਨੂੰ ਆਦੇਸ਼ ਦਿੱਤੇ ਹਨ ਕਿ ਪੂਰੇ ਇਲਾਕੇ ਦੇ ਟੈਸਟ ਕੀਤੇ ਜਾਣ ਤੇ ਇਲਾਕੇ ਵਿੱਚ ਸਾਫ਼-ਸਫ਼ਾਈ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਥੇ ਹੀ ਐਸਡੀਐਮ (SDM) ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਫ਼ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ ਤਾਂ ਜੋ ਇਸ ਭਿਆਨਕ ਬਿਮਾਰੀ ਨੂੰ ਰੋਕਿਆ ਜਾ ਸਕੇ।
ਇਹ ਵੀ ਪੜੋ: ਅਫ਼ਗਾਨਿਸਤਾਨ ’ਚ ਫਸੇ ਸਿੱਖਾਂ ਦਾ ਮਾਮਲਾ, ਮਨਜਿੰਦਰ ਸਿਰਸਾ ਨੇ ਕੇਂਦਰ ਨੂੰ ਕੀਤੀ ਇਹ ਅਪੀਲ