ਮਲੇਰਕੋਟਲਾ: ਈਦ ਮੌਕੇ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਮਲੇਰਕੋਟਲਾ ਨੂੰ 23ਵਾਂ ਜ਼ਿਲ੍ਹਾ ਐਲਾਨਿਆ। ਸੀਐੱਮ ਕੈਪਟਨ ਦੇ ਇਸ ਐਲਾਨ ਤੋਂ ਬਾਅਦ ਮਲੇਰਕੋਟਲਾ ਵਾਸੀਆਂ ’ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਇਸਦੇ ਨਾਲ ਹੀ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਐਲਾਨ ਕੀਤਾ ਹੈ ਕਿ ਮਲੇਰਕੋਟਲਾ ’ਚ ਸ਼ੇਰ ਮੁਹੰਮਦ ਖਾਨ ਦੇ ਨਾਂ ’ਤੇ 500 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਮੈਡੀਕਲ ਕਾਲਜ ਦੀ ਸਥਾਪਨਾ ਕੀਤੀ ਜਾਵੇਗੀ।
1956 ’ਚ ਪੰਜਾਬ ਦਾ ਹਿੱਸਾ ਬਣਿਆ ਮਲੇਰਕੋਟਲਾ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਅਫਗਾਨਿਸਤਾਨ ਤੋਂ ਲੈ ਕੇ ਸ਼ੇਖ ਸਦਰੂਦੀਨ-ਏ-ਜਹਾਂ ਵੱਲੋਂ 1454 ਵਿੱਚ ਇਸ ਦੀ ਸਥਾਪਨਾ ਕੀਤੀ ਗਈ ਅਤੇ ਇਸ ਤੋਂ ਬਾਅਦ ਬਾਈ ਜ਼ਿੱਦ ਖਾਨ ਵੱਲੋਂ 1657 ਵਿੱਚ ਮਲੇਰਕੋਟਲਾ ਸਟੇਟ ਦੀ ਸਥਾਪਨਾ ਕੀਤੀ ਗਈ ਬਾਅਦ ਵਿਚ ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ ਯਾਨੀ ਕਿ ਪੈਪਸੂ ਦੀ ਸਿਰਜਣਾ ਕਰਨ ਲਈ ਮਲੇਰਕੋਟਲਾ ਨੂੰ ਨੇੜਲੇ ਰਾਜਸੀ ਸੂਬਿਆਂ ਨਾਲ ਕਰ ਦਿੱਤਾ ਗਿਆ 1956 ਵਿਚ ਸੂਬਿਆਂ ਦੇ ਪੁਨਰਗਠਨ ਮੌਕੇ ਪੁਰਾਣੇ ਮਲੇਰਕੋਟਲਾ ਸਟੇਟ ਦਾ ਖੇਤਰ ਪੰਜਾਬ ਦਾ ਹਿੱਸਾ ਬਣ ਗਿਆ।
ਦੱਸ ਦਈਏ ਕਿ ਮਲੇਰਕੋਟਲਾ ਰਿਆਸਤ ਨੂੰ ਪੂਰੇ 600 ਸਾਲ ਹੋ ਗਏ ਹਨ, ਜੇਕਰ ਗੱਲ ਕਰੀਏ ਆਖ਼ਰੀ ਰਿਆਸਤ ਦੇ ਨਵਾਬ ਨਵਾਬ ਇਫ਼ਤਿਖ਼ਾਰ ਅਲੀ ਖਾਨ ਆਖ਼ਰੀ ਨਵਾਬ ਦੇ ਰਹੇ ਹਨ। ਉਨ੍ਹਾਂ ਦੀ ਬੇਗ਼ਮ ਮੁਨੱਵਰ ਉਲ ਨਿਸ਼ਾ ਜੋ ਹਾਲੇ ਵੀ ਜ਼ਿੰਦਾ ਹਨ ਜਿਨ੍ਹਾਂ ਦੀ ਉਮਰ 100 ਤੋਂ ਵਧੇਰੀ ਹੈ ਤੇ ਮਹਿਲ ਮੁਬਾਰਕ ਮੰਜ਼ਿਲ ਵਿੱਚ ਉਹ ਰਹਿ ਹਨ। ਦੱਸ ਦਈਏ ਕਿ ਮੁਬਾਰਕ ਮੰਜ਼ਿਲ ਜਿਹੜਾ ਹੁਣ ਸੂਬਾ ਪੰਜਾਬ ਸਰਕਾਰ ਨੇ ਆਪਣੇ ਨਾਂ ਕਰਵਾ ਲਿਆ ਤੇ ਜਲਦ ਹੀ ਉੱਥੇ ਕੋਈ ਸਿੱਖ ਵਿੱਦਿਅਕ ਅਦਾਰਾ ਖੋਲ੍ਹਿਆ ਜਾਏਗਾ।
ਮਲੇਰਕੋਟਲਾ ਸ਼ਹਿਰ ਵਿਖੇ ਨਵੀਂ ਸਬ ਡਿਵੀਜ਼ਨਲ ਇਮਾਰਤ ਦਾ ਉਦਘਾਟਨ ਮਲੇਰਕੋਟਲਾ ਐਸਡੀਐਮ ਵੱਲੋਂ ਪਹਿਲਾਂ ਹੀ ਕਰ ਦਿੱਤਾ ਗਿਆ ਸੀ। ਇਹ ਇਮਾਰਤ ਨੌਧਰਾਣੀ ਰੋਡ ’ਤੇ ਬਣੇਗੀ ਜਿੱਥੇ ਡਿਪਟੀ ਕਮਿਸ਼ਨਰ ਡੀਸੀ ਦਾ ਦਫਤਰ ਬਣ ਸਕਦਾ ਹੈ। ਮਲੇਰਕੋਟਲਾ ਨਵਾਂ ਜ਼ਿਲ੍ਹਾ ਬਣਨ ਜਾ ਰਿਹਾ ਜਿਸਨੂੰ ਲੈ ਕੇ ਸ਼ਹਿਰਵਾਸੀਆਂ ਚ ਕਾਫੀ ਖੁਸ਼ੀ ਪਾਈ ਜਾ ਰਹੀ ਹੈ। ਮਲੇਰਕੋਟਲਾ ਨੂੰ ਜਿਲ੍ਹਾ ਬਣਾਉਣ ’ਤੇ ਸ਼ਹਿਰਵਾਸੀਆਂ ਨੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਹੈ।
ਇਹ ਵੀ ਪੜੋ: ਕੋਰੋਨਾ ਕਾਲ ’ਚ ਤਿੰਨ ਡਾਕਟਰਾਂ ਨੇ ਛੱਡਿਆ ਬਰਨਾਲਾ ਦੇ ਸਰਕਾਰੀ ਹਸਪਤਾਲ ਦਾ ਸਾਥ