ਧੂਰੀ: ਵਿਸ਼ਵ ਭਰ ’ਚ ਕੋਰੋਨਾ ਵਾਇਰਸ ਨੇ ਮੁੜ ਪੈਰ ਪਸਾਰਣੇ ਸ਼ੁਰੂ ਕਰ ਦਿੱਤੇ ਹਨ। ਭਾਰਤ ’ਚ ਕੋਰੋਨਾ ਦੀ ਵੈਕਸੀਨ ਆਉਣ ਤੋਂ ਬਾਅਦ ਜਿਥੇ ਲੋਕਾਂ ਨੂੰ ਥੋੜੀ ਰਾਹਤ ਮਿਲੀ ਸੀ, ਉਥੇ ਹੀ ਹੁਣ ਕੋਰੋਨਾ ਨੇ ਇੱਕ ਵਾਰ ਫੇਰ ਰਫ਼ਤਾਰ ਫੜਨੀ ਸ਼ੁਰੂ ਕਰ ਦਿੱਤੀ ਹੈ ਤੇ ਆਏ ਦਿਨੀਂ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।
ਜੇਕਰ ਗੱਲ ਧੂਰੀ ਦੀ ਕੀਤੀ ਜਾਵੇ ਤਾਂ ਇਥੋਂ ਦੇ ਸਰਕਾਰੀ ਕੰਨਿਆ ਸਕੂਲ ਦੇ ਅਧਿਆਪਕਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ, ਜਿਸ ਵਿੱਚ 2 ਅਧਿਆਪਕਾਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ। ਜਿਸ ਕਾਰਨ ਪੂਰੇ ਸਕੂਲ ’ਚ ਦਹਿਸ਼ਤ ਦਾ ਮਾਹੋਲ ਬਣ ਗਿਆ।
ਇਹ ਵੀ ਪੜੋ: ਗੁਆਂਢ 'ਚ ਰਹਿੰਦੇ ਨੌਜਵਾਨ ਨੇ ਮੰਦਬੁੱਧੀ ਲੜਕੀ ਨਾਲ ਕੀਤਾ ਜ਼ਬਰ-ਜਨਾਹ, ਕੇਸ ਦਰਜ
ਜਦੋਂ ਇਸ ਬਾਰੇ ਮਾਸਟਰ ਅਵਤਾਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਜਿਹੜੇ ਅਧਿਆਪਕ ਪਾਜ਼ੀਟਿਵ ਪਾਏ ਗਏ ਹਨ। ਉਨ੍ਹਾਂ ਬਾਰੇ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਜਿਸ ਕਾਰਨ ਉਨ੍ਹਾਂ ਨੇ ਸੋਮਵਾਰ ਤੱਕ ਸਕੂਲ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਇਹ ਵੀ ਕਿਹਾ ਕਿ ਸਕੂਲ ਖੋਲ੍ਹਣ ਤੋਂ ਪਹਿਲਾਂ ਸਕੂਲ ਨੂੰ ਸੈਨੇਟਾਈਜ਼ ਕੀਤਾ ਜਾਵੇ ਤੇ ਇੱਕ ਵਾਰ ਮੁੜ ਸਾਰੇ ਅਧਿਆਪਕਾਂ ਦਾ ਕੋਰੋਨਾ ਟੈਸਟ ਕਰਵਾਇਆ ਜਾਵੇ।