ETV Bharat / state

ਅਸਤੀਫ਼ਾ ਦੇਣ ਵਾਲੇ ਬਾਬੂ ਪ੍ਰਕਾਸ਼ ਚੰਦ ਗਰਗ ਨੇ ਕਿਹਾ ਜੱਦੀ ਹਲਕੇ 'ਚ ਵਾਪਸੀ ਲਈ ਲਿਆ ਫੈਸਲਾ - ਲਿਖਤੀ ਪੱਤਰ ਪਾਰਟੀ ਪ੍ਰਧਾਨ ਨੂੰ ਸੌਂਪਿਆ

ਸੀਨੀਅਰ ਅਕਾਲੀ ਆਗੂ ਬਾਬੂ ਪ੍ਰਕਾਸ਼ ਚੰਦ ਗਰਗ ਨੇ ਅਕਾਲੀ ਦਲ ਦੇ ਦੋ ਅਹੁਦਿਆਂ ਤੋਂ ਅਸਤੀਫਾ (Resignation from two positions of Akali Dal) ਦੇ ਦਿੱਤਾ ਹੈ। ਬਾਬੂ ਪ੍ਰਕਾਸ਼ ਚੰਦ ਗਰਗ ਨੇ ਪਟਿਆਲਾ ਜ਼ਿਲ੍ਹੇ ਲਈ ਅਬਜ਼ਰਬਰ ਅਤੇ ਪਾਰਟੀ ਦੀ ਐਡਵਾਇਜ਼ਰੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਅਸਤੀਫੇ ਮਗਰੋਂ ਪ੍ਰਕਾਸ਼ ਚੰਦ ਗਰ ਨੇ ਕਿਹਾ ਕਿ ਉਹ ਧੂਰੀ ਦੀ ਬਜਾਏ ਆਪਣੇ ਜੱਦੀ ਹਲਕੇ ਸੰਗਰੂਰ ਤੋਂ ਪਾਰਟੀ ਦੀ ਸੇਵਾ ਕਰਨਾ ਚਾਹੁੰਦੇ ਨੇ ਅਤੇ ਇਸ ਸਬੰਧੀ ਉਨ੍ਹਾਂ ਨੇ ਪੱਤਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜ ਦਿੱਤਾ ਹੈ।

Akali leader from Sangrur Prakash Chand Garg told the truth of resignation
ਅਸਤੀਫ਼ਾ ਦੇਣ ਵਾਲੇ ਬਾਬੂ ਪ੍ਰਕਾਸ਼ ਚੰਦ ਗਰਗ ਨੇ ਕਿਹਾ ਜੱਦੀ ਹਲਕੇ 'ਚ ਵਾਪਸੀ ਲਈ ਲਿਆ ਫੈਸਲਾ
author img

By

Published : Jan 16, 2023, 12:08 PM IST

ਅਸਤੀਫ਼ਾ ਦੇਣ ਵਾਲੇ ਬਾਬੂ ਪ੍ਰਕਾਸ਼ ਚੰਦ ਗਰਗ ਨੇ ਕਿਹਾ ਜੱਦੀ ਹਲਕੇ 'ਚ ਵਾਪਸੀ ਲਈ ਲਿਆ ਫੈਸਲਾ

ਸੰਗਰੂਰ: ਸ਼੍ਰੋਮਣੀ ਅਕਾਲੀ ਦਲ ਵਿੱਚ ਪਿਛਲੇ ਲੰਮੇਂ ਸਮੇਂ ਤੋਂ ਬਗਾਵਤ ਅਤੇ ਅਸਤੀਫਿਆਂ ਦਾ ਦੌਰ ਲਗਾਤਾਰ ਜਾਰੀ ਹੈ ਅਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਾਬੂ ਪ੍ਰਕਾਸ਼ ਚੰਦ ਗਰਗ ਨੇ ਪਟਿਆਲਾ ਜ਼ਿਲ੍ਹੇ ਲਈ ਅਬਜ਼ਰਬਰ ਅਤੇ ਪਾਰਟੀ ਦੀ ਐਡਵਾਇਜ਼ਰੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਉਨ੍ਹਾਂ ਦੇ ਅਸਤੀਫ਼ੇ ਸਬੰਧੀ ਖ਼ਬਰਾਂ ਸਾਹਮਣਏ ਆਈਆਂ ਸਨ। ਬਾਬੂ ਪ੍ਰਕਾਸ਼ ਚੰਦ ਗਰਗ ਨੇ ਅਸਤੀਫ਼ੇ ਸਬੰਧੀ ਸਫਾਈ ਦਿੰਦਿਆਂ ਕਿਹਾ ਕਿ ਉਹ ਕਿਸੇ ਹੋਰ ਖੇਤਰ ਤੋਂ ਨਹੀਂ ਸਗੋਂ ਆਪਣੇ ਜੱਦੀ ਇਲਾਕੇ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਵਿੱਚ ਰਹਿਕ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਸਨ।

ਧੂਰੀ ਤੋਂ ਚੋਣ ਲੜਨ ਦਾ ਨੁਕਸਾਨ: ਬਾਬੂ ਪ੍ਰਕਾਸ਼ ਚੰਦ ਗਰਗ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਪਾਰਟੀ ਦੇ ਫੈਸਲੇ ਕਰਕੇ ਉਨ੍ਹਾਂ ਨੇ ਵਿਧਾਨ ਸਭਾ ਚੋਣ ਧੂਰੀ ਹਲਕੇ ਤੋਂ ਲੜੀ ਜਿਸ ਦਾ ਨੁਕਸਾਨ ਪਾਰਟੀ ਸਮੇਤ ਉਨ੍ਹਾਂ ਨੂੰ ਭੁਗਤਣਾ ਪਿਆ। ਉਨ੍ਹਾਂ ਕਿਹਾ ਕਿ ਜੇਕਰ ਉਹ ਆਪਣੇ ਜੱਦੀ ਹਲਕੇ ਤੋਂ ਚੋਣ ਲੜਦੇ ਤਾਂ ਸਮੀਕਰਣ ਕੁੱਝ ਹੋਰ ਸਕਦੇ ਸਨ। ਨਾਲ ਹੀ ਉਨ੍ਹਾਂ ਕਿਹਾ ਕਿ ਉਹ ਆਪਣੇ ਹਲਕੇ ਵਿੱਚ ਧਿਆਨ ਕਰਨ ਲਈ ਪਾਰਟੀ ਦੇ ਅਹੁਦਿਆਂ ਤੋਂ ਅਸਤੀਫ਼ਾ ਦੇ ਰਹਨ ਹਨ।

ਵਰਕਰਾਂ ਵਿੱਚ ਸੀ ਨਿਰਾਸ਼ਾ: ਬਾਬੂ ਪ੍ਰਕਾਸ਼ ਚੰਦ ਗਰਗ ਨੇ ਅੱਗੇ ਕਿਹਾ ਕਿ ਜਦੋਂ ਹਾਈਕਮਾਂਡ ਦੇ ਫੈਸਲੇ ਨਾਲ ਉਹ ਚੋਣ ਮੈਦਾਨ ਵਿੱਚ ਸੰਗਰੂਰ ਛੱਡ ਧੂਰੀ ਗਏ ਤਾਂ ਉਨ੍ਹਾਂ ਦੇ ਜੱਦੀ ਹਲਕੇ ਦੇ ਸਮਰਥਕਾਂ ਵਿੱਚ ਭਾਰੀ ਨਿਰਾਸਾ ਸੀ। ਨਾਲ ਹੀ ਉਨ੍ਹਾਂ ਕਿਹਾ ਕਿ ਹਲਕਾ ਛੱਡਣ ਮਗਰੋਂ ਬਹੁਤ ਸਾਰਾ ਵੋਟ ਬੈਂਕ ਟੁੱਟਿਆ ਅਤੇ ਵਿਰੋਧੀਆਂ ਦੇ ਹੱਕ ਵਿੱਚ ਭੁਗਤਿਆ। ਉਨ੍ਹਾਂ ਕਿਹਾ ਕਿ ਹਲਕੇ ਤੋਂ ਵਿਨਰਜੀਤ ਗੋਲਡੀ ਨੂੰ ਚੋਣ ਮੈਦਾਨ ਵਿੱਚ ਉਤਾਰਨ ਦਾ ਵੀ ਪਾਰਟੀ ਨੂੰ ਨੁਕਸਾਨ ਹੋਇਆ ਅਤੇ ਸਿੱਧੇ ਤੌਰ ਉੱਤੇ ਖਾਮਿਆਜ਼ਾ ਚੋਣ ਨਤੀਜਿਆਂ ਵਿੱਚ ਭੁਗਤਣਾ ਪਿਆ।

ਇਹ ਵੀ ਪੜ੍ਹੋ: ਮੈਡੀਕਲ ਸਟੋਰ 'ਚ ਪਿਸਤੌਲ ਦੀ ਨੋਕ 'ਤੇ ਹਜ਼ਾਰਾਂ ਦੀ ਲੁੱਟ, ਵਾਰਦਾਤ ਸੀਸੀਟੀਵੀ 'ਚ ਕੈਦ

ਹਲਕੇ ਦੀ ਸੇਵਾ ਲਈ ਅਸਤੀਫ਼ਾ: ਇਸ ਤੋਂ ਇਲਾਵਾ ਬਾਬੂ ਪ੍ਰਕਾਸ਼ ਚੰਦ ਗਰਗ ਨੇ ਕਿਹਾ ਕਿ ਪਾਰਟੀ ਵੱਲੋਂ ਦਿੱਤੇ ਅਹੁਦਿਆਂ ਤੋਂ ਉਨ੍ਹਾਂ ਨੇ ਅਸਤੀਫ਼ਾ ਕਿਸੇ ਤੈਸ਼ ਵਿੱਚ ਆਕੇ ਨਹੀਂ ਸਗੋਂ ਆਪਣੇ ਹਲਕੇ ਦੀ ਸੇਵਾ ਕਰਨ ਲਈ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਤੋਂ ਦੂਰ ਨਹੀਂ ਗਏ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਨੂੰ ਹਰ ਇੱਕ ਵੱਡਾ ਅਹੁਦਾ ਦੇਕੇ ਨਵਾਜਿਆ ਹੈ ਜਿਸ ਲਈ ਪਾਰਟੀ ਦੇ ਸ਼ੁਕਰਗੁਜ਼ਾਰ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਜੱਦੀ ਹਲਕੇ ਤੋਂ ਪਾਰਟੀ ਦੀ ਸੇਵਾ ਕਰਦੇ ਰਹਿਣਗੇ ਅਤੇ ਇਸ ਸਬੰਧੀ ਉਨ੍ਹਾਂ ਨੇ ਲਿਖਤੀ ਪੱਤਰ ਪਾਰਟੀ ਪ੍ਰਧਾਨ ਨੂੰ ਸੌਂਪਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.