ਸੰਗਰੂਰ : ਚਾਰ ਸਾਲ ਪਹਿਲਾਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਦਾ ਇੱਕ ਕੁਲਵਿੰਦਰ ਨਾਮਕ ਨੌਜਵਾਨ ਟ੍ਰੇਨਿੰਗ ਦੌਰਾਨ ਫ਼ੌਜ ਵਿੱਚ ਭਰਤੀ ਹੋਇਆ ਸੀ। ਪਰ ਉਸ ਨੂੰ ਕੀ ਪਤਾ ਸੀ ਜੋ ਪਰਿਵਾਰ ਦੇ ਲਈ ਫੌਜ ਵਿੱਚ ਭਰਤੀ ਹੋਇਆ ਉਸਨੂੰ ਤਸ਼ੱਦਦ ਦਾ ਸ਼ਿਕਾਰ ਹੋਣਾ ਪਵੇਗਾ।
ਨੌਕਰੀ ਵਿੱਚ ਭਰਤੀ ਹੋਣ ਤੋਂ ਬਾਅਦ ਕੁਝ ਸਮਾਂ ਬਾਅਦ ਹੀ ਘਰ ਫੋਨ ਆਉਣ ਲੱਗ ਪਿਆ ਕਿ ਉਹ ਬੁਰੀ ਤਰ੍ਹਾਂ ਪ੍ਰੇਸ਼ਾਨ ਹੈ ਕਿਉਂਕਿ ਉਸ ਨਾਲ ਉਸਦੇ ਕੋਈ ਸੀਨੀਅਰ ਅਧਿਕਾਰੀ ਤਸ਼ੱਦਦ ਕਰਦੇ ਨੇ, ਉਸ ਨਾਲ ਕੁੱਟਮਾਰ ਕਰਦੇ ਨੇ। ਜਦ ਪਰਿਵਾਰ ਮਿਲਣ ਆਇਆ ਦੇਖਿਆ ਉਨ੍ਹਾਂ ਦਾ ਲੜਕਾ ਆਰਮੀ ਹਸਪਤਾਲ 'ਚ ਜ਼ੇਰੇ ਇਲਾਜ ਸੀ।
ਪਰ ਜਦੋਂ ਵਾਜਿਬ ਵਜ੍ਹਾ ਫੌਜ ਦੇ ਅਧਿਕਾਰੀਆਂ ਨੂੰ ਪੁੱਛੀ ਤਾਂ ਉਨ੍ਹਾਂ ਕੋਲ ਕੋਈ ਵੀ ਜਵਾਬ ਨਹੀਂ ਸੀ, ਬਾਅਦ ਵਿੱਚ ਉਨ੍ਹਾਂ ਨੂੰ ਵਾਪਸ ਘਰ ਭੇਜ ਦਿੱਤਾ।
ਇਹ ਵੀ ਪੜ੍ਹੋ:ਕਿਸਾਨਾਂ ਨੇ ਭਾਜਪਾ ਆਗੂ ਗਲੀਆਂ ‘ਚ ਭਜਾ-ਭਜਾ ਕੁੱਟੇ, ਪਾੜੇ ਕੱਪੜੇ
ਇਸ ਮੌਕੇ ਉਸ ਫੌਜੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਮੀਡੀਆ ਨਾਲ ਗੱਲਬਾਤ ਕੀਤੀ ਗਈ ,ਜਿਸ ਵਿੱਚ ਦੱਸਿਆ ਗਿਆ ਕਿ ਸੂਬੇ ਦੇ ਮੁੱਖ ਮੰਤਰੀ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਐਮ.ਪੀ ਭਗਵੰਤ ਮਾਨ ਨੂੰ ਮਦਦ ਲਈ ਲੈਟਰ ਲਿਖਿਆ ਅਤੇ ਇਨਸਾਫ ਦੀ ਮੰਗ ਕੀਤੀ।