ਮਲੇਰਕੋਟਲਾ: ਪੁਲਿਸ ਵਲੋ ਐਸਟੀਐਫ਼ ਸੰਗਰੂਰ ਅਤੇ ਕਾਊਂਟਰ ਇੰਟੈਲੀਜੈਂਸ ਵਿਭਾਗ ਵਲੋ ਸਾਂਝੇ ਤੌਰ 'ਤੇ ਕੀਤੀ ਗਈ ਕਾਰਵਾਈ ਦੌਰਾਨ 2 ਵਿਅਕਤੀਆਂ ਨੂੰ ਕਾਬੂ ਕੀਤ ਹੈ। ਉਨ੍ਹਾਂਕੋਲੋਂ 3 ਕਿਲੋ 468 ਗ੍ਰਾਮ ਅਫ਼ੀਮ ਬਰਾਮਦ ਕੀਤੀ ਗਈ ਹੈ। ਮੁਲਜ਼ਮਾਂ ਕੋਲੋਂ ਇੱਕ ਕਾਰ ਵੀ ਜ਼ਬਤ ਕੀਤੀ ਗਈ ਹੈ।
ਮਲੇਰਕੋਟਲਾ ਪੁਲਿਸ ਅਤੇ ਸੰਗਰੂਰ ਐਸਟੀਐਫ਼ ਤੇ ਕਾਉਂਟਰ ਇੰਟੈਲੀਜੈਂਸ ਵਲੋਂ ਖੰਨਾ ਰੋਡ ਕੂਕਿਆਂ ਵਾਲੇ ਕਲਰ ਕੋਲ ਨਾਕਾ ਲਗਾਇਆ ਗਿਆ ਸੀ, ਜਿਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਕ ਕਾਰ ਵਿੱਚ ਅਫ਼ੀਮ ਹੈ। ਨਾਕਾਬੰਦੀ ਦੌਰਾਨ ਇਕ ਬ੍ਰਿਜਾ ਕਾਰ ਰੋਕੀ ਗਈ, ਜਿਸ ਵਿੱਚੋਂ 2 ਵਿਅਕਤੀਆਂ ਨੂੰ 3 ਕਿਲੋ 468 ਗ੍ਰਾਮ ਅਫ਼ੀਮ ਬਰਾਮਦ ਕੀਤੀ ਗਈ ਹੈ। ਇਨ੍ਹਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
ਐਸਪੀ ਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਵਲੋਂ 2 ਮੁਲਜ਼ਮਾਂ ਫੜੇ ਗਏ ਹਨ ਜੋ ਯੂਪੀ ਵਿਚ ਖੇਤੀ ਕਰਦੇ ਸਨ। ਉਹ ਯੂਪੀ ਤੋਂ ਅਫ਼ੀਮ ਲਿਆ ਕੇ ਪੰਜਾਬ ਵੇਚਣ ਦਾ ਕੰਮ ਕਰਦੇ ਸੀ। ਮੁਲਜ਼ਮਾਂ ਨੂੰ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ।