ਸੰਗਰੂਰ: ਸੰਗਰੂਰ ਵਿੱਚ 12 ਦੋਸਤਾਂ ਨੇ ਜਨਮ ਦਿਨ ਤੇ ਤੇਜ਼ਧਾਰ ਹਥਿਆਰਾਂ ਅਤੇ ਕਿਰਪਾਨ ਨਾਲ ਕੇਕ ਕੱਟਿਆ ਜਿਸ ਦੀ ਵੀਡੀਓ ਵਾਈਰਲ ਹੋ ਗਈ, ਜਿਸ ਤੋਂ ਬਾਅਦ ਪੁਲਿਸ ਵੱਲੋਂ ਜਨਮ ਦਿਨ ਮਨਾਉਣ ਵਾਲੇ ਨੌਜਵਾਨ ਸਮੇਤ 12 ਦੋਸਤਾਂ ਦੇ ਉੱਪਰ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ 2 ਨੂੰ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਮੁਤਾਬਿਕ ਲਹਿਰਾਗਾਗਾ ਤੇ ਹਰਿਆਊ ਦਾ ਪਰਗਟ ਸਿੰਘ ਦਾ ਜਨਮ ਦਿਨ ਵਾਲੇ ਦਿਨ ਕਿਸੇ ਨਾਮਾਲੂਮ ਜਗ੍ਹਾ ਤੇ ਇਕੱਠੇ ਹੋ ਕੇ 12 ਦੋਸਤਾਂ ਵੱਲੋਂ ਮਨਾਇਆ ਜਾ ਰਿਹਾ ਸੀ। ਪਹਿਲਾਂ ਦੋਸਤ ਨੇ ਹੱਥ ਨਾਲ ਬੰਦੂਕ ਰਾਹੀਂ ਫਾਇਰ ਕੀਤੇ ਅਤੇ ਉਸ ਤੋਂ ਬਾਅਦ ਤੇਜ਼ਧਾਰ ਹਥਿਆਰ ਨਾਲ ਕੇਕ ਕੱਟਿਆ। ਇਨ੍ਹਾਂ ਦੇ ਵਿੱਚੋਂ ਹੀ ਇੱਕ ਦੋਸਤ ਨੇ ਵੀਡੀਓ ਬਣਾ ਕੇ ਸੋਸ਼ਲ ਵੀਡੀਓ ਵਾਇਰਲ ਕਰ ਦਿੱਤੀ।
ਵੀਡੀਓ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਸ ਤਰੀਕੇ ਨਾਲ ਦੋਸਤਾਂ ਵੱਲੋਂ ਬੇਖੌਫ ਹੋ ਕੇ ਦੋਸਤ ਦੇ ਜਨਮ ਦਿਨ ਤੇ ਕੇਕ ਕੱਟ ਕੇ ਫਾਇਰ ਕੀਤੇ ਜਾ ਰਹੇ ਹਨ। ਜਿਸ ਤੋਂ ਬਾਅਦ ਪੁਲਿਸ ਨੇ 12 ਦੋਸਤਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਿਨ੍ਹਾਂ ਵਿੱਚੋਂ 2 ਦੀ ਗ੍ਰਿਫਤਾਰੀ ਕਰ ਲਈ ਗਈ ਹੈ।
ਫਿਲਹਾਰ ਪੁਲਿਸ ਦਾ ਕਹਿਣਾ ਹੈ ਕਿ ਜਿਨ੍ਹਾਂ ਹਥਿਆਰਾਂ ਨਾਲ ਫਾਇਰ ਕੀਤੇ ਗਏ ਹਨ, ਉਹ ਹਥਿਆਰਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਜਿਸ ਹਥਿਆਰ ਨਾਲ ਫਾਇਰ ਕੀਤੇ ਸਾਰਿਆਂ ਨੂੰ ਉਹ ਨਾਲ ਲੱਗਦੇ ਪਿੰਡ ਦੇ ਬਲਜਿੰਦਰ ਸਿੰਘ ਜੋ ਕਿ ਲਦਾਲ ਦਾ ਰਹਿਣ ਵਾਲਾ ਹੈ, ਜੋ ਕਿ ਹਾਲੇ ਫਰਾਰ ਦੱਸਿਆ ਜਾ ਰਿਹਾ ਹੈ ਇਸ ਤੇ ਵੀ ਪਹਿਲਾਂ ਕਈ ਮਾਮਲੇ ਦਰਜ ਹਨ। ਮੁਲਜ਼ਮਾਂ ਖਿਲਾਫ ਧਾਰਵਾਂ 366 IPS ,25/27/54/59A ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਲਹਿਰਾਗਾਗਾ ਦੇ SHO ਜਤਿੰਦਰਪਾਲ ਨੇ ਦੱਸਿਆ ਕਿ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਿ ਕਿਸੇ ਨਾਮਾਲੂਮ ਜਗ੍ਹਾ ਤੇ ਕੁਝ ਦੋਸਤਾਂ ਨੇ ਇਕੱਠੇ ਹੋ ਕੇ ਜਨਮ ਦਿਨ ਮਨਾਇਆ ਸੀ, ਪਹਿਲਾਂ ਤੇਜ਼ਧਾਰ ਹਥਿਆਰ ਕਿਰਪਾਨ ਨਾਲ ਕੇਕ ਕੱਟਿਆ ਗਿਆ ਅਤੇ ਉਸ ਤੋਂ ਬਾਅਦ ਦੋਸਤ ਤੇ ਬੰਦੂਕ ਨਾਲ ਫਾਇਰ ਕੀਤੇ ਗਏ।
SHO ਨੇ ਦੱਸਿਆ ਕਿ 12 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਜਿਨ੍ਹਾਂ ਵਿਚੋਂ 2 ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਟੀਮਾਂ ਸਰਚ ਕਰ ਰਹੀਆਂ ਹਨ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਹਥਿਆਰਾਂ ਨਾਲ ਫਾਇਰ ਕੀਤੇ ਗਏ ਸਨ ਉਹ ਲਸੰਸੀ ਹੈ ਜਾਂ ਨਾਜਾਇਜ਼ ਇਸ ਦਾ ਪਤਾ ਤਾਂ ਬਲਜਿੰਦਰ ਸਿੰਘ ਦੇ ਗ੍ਰਿਫਤਾਰ ਹੋਣ ਤੋਂ ਪਤਾ ਲੱਗੇਗਾ, ਬਾਕੀ ਅਸੀਂ ਜਾਂਚ ਕਰ ਰਹੇ ਹਾਂ।
ਇਹ ਵੀ ਪੜ੍ਹੋ: EXCLUSIVE ਜੱਗੂ ਭਗਵਾਨਪੁਰੀਆ ਦੀ ਮਾਂ ਨੇ NIA ਟੀਮ ਉੱਤੇ ਲਗਾਏ ਇਲਜ਼ਾਮ, ਦੇਖੋ