ਚੰਡੀਗੜ੍ਹ: 6 ਮਹੀਨੇ ਪਹਿਲਾਂ ਫਰੀਦਕੋਟ ਵਿੱਚ ਕਾਂਗਰਸੀ ਨੌਜਵਾਨ ਆਗੂ ਗੁਰਲਾਲ ਸਿੰਘ ਪਹਿਲਵਾਨ ਦਾ ਇੱਕ ਗੈਂਗਸਟਰ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ, ਜਦੋਂ ਕਿ ਹੁਣ ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂਖੇੜਾ ਦਾ ਮੁਹਾਲੀ ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਲਗਾਤਾਰ ਹੋ ਰਹੀਆਂ ਅਜਿਹੀਆਂ ਵਾਰਦਾਤਾਂ ਨੂੰ ਲੈਕੇ ਪੁਲਿਸ ਦੀ ਸਰਕਾਰ ਤੇ ਪੁਲਿਸ ਦੀ ਕਾਰਗੁਜਾਰੀ ਤੇ ਸਵਾਲ ਖੜ੍ਹੇ ਹੋ ਰਹੇ ਹਨ।
ਦੂਜੇ ਪਾਸੇ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੁੱਪ ਅਤੇ ਬੰਬੀਹਾ ਗਰੁੱਪ ਲਗਾਤਾਰ ਫੇਸਬੁੱਕ 'ਤੇ ਪੋਸਟਾਂ ਪਾ ਕੇ ਇੱਕ ਦੂਜੇ ਨੂੰ ਧਮਕੀਆਂ ਦੇ ਰਹੇ ਹਨ ਅਤੇ ਫੇਸਬੁੱਕ ਪੋਸਟਾਂ ਪਾਉਣ ਵਾਲੇ ਮੋਬਾਈਲ ਨੰਬਰ ਅਮਰੀਕਾ ਆਸਟ੍ਰੇਲੀਆ ਕੈਨੇਡਾ ਦੇ ਸਾਹਮਣੇ ਆ ਰਹੇ ਹਨ।
31 ਏ ਕੈਟਾਗਰੀ ਦੇ ਗੈਂਗਸਟਰ ਮਾਰੇ
ਇਨ੍ਹਾਂ ਮਾਰੇ ਗਏ ਗੈਂਗਸਟਰਾਂ ਦੇ ਵਿੱਚ ਦਵਿੰਦਰ ਬੰਬੀਹਾ ਸ਼ਾਮਲ ਹੈ, ਲਵੀ ਦਿਓੜਾ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੋਟਕਪੂਰਾ ਵਿੱਚ ਮਾਰਿਆ ਗਿਆ ਸੀ ਅਤੇ ਹੁਣ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਿੱਕੀ ਮਿੱਡੂਖੇੜਾ ਦਾ ਕਤਲ ਹੋ ਗਿਆ ਹੈ। ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਗੈਂਗਸਟਰ ਰਾਣਾ ਦੀ ਹਸਪਤਾਲ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਫਿਰ ਉਸੇ 5 ਸਾਲਾਂ ਵਿੱਚ, ਪੰਜਾਬ ਦੇ ਵੱਖ -ਵੱਖ ਜ਼ਿਲ੍ਹਿਆਂ ਵਿੱਚ ਗੈਂਗਵਾਰਾਂ ਦੌਰਾਨ, ਬਹੁਤ ਸਾਰੇ ਅਕਾਲੀ ਸਰਪੰਚਾਂ ਅਤੇ ਮਸ਼ਹੂਰ ਗੈਂਗਸਟਰਾਂ ਦਾ ਕਤਲ ਕੀਤਾ ਗਿਆ ਹੈ। ਕਾਲਜ ਅਤੇ ਯੂਨੀਵਰਸਿਟੀ ਵਿੱਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਗੈਂਗਸਟਰ ਦੀ ਗੈਂਗਵਾਰ ਦਾ ਖਤਰਾ ਬਣਿਆ ਹੋਇਆ ਹੈ। ਸੂਬੇ ਦੇ ਆਉਣ ਵਾਲੇ ਦਿਨਾਂ ਵਿੱਚ ਗੈਂਗਵਾਰ ਦੀਆਂ ਘਟਨਾਵਾਂ ਵਧ ਸਕਦੀਆਂ ਹਨ।
ਗੈਂਗਸਟਰਾਂ ‘ਤੇ ਭਖੀ ਸਿਆਸਤ
ਨੌਜਵਾਨ ਆਗੂ ਦੇ ਕਤਲ ਤੋਂ ਬਾਅਦ ਪੰਜਾਬ ਦੀ ਸਿਆਸਤ ਵੀ ਗਰਮਾ ਗਈ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਅਨਿਲ ਗਰਗ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੁੱਖ ਮੰਤਰੀ ਲਗਾਤਾਰ ਸੂਬੇ ਵਿੱਚ ਅਪਰਾਧ ਘਟਾਉਣ ਦੇ ਦਾਅਵੇ ਕਰਦੇ ਹਨ, ਪਰ ਸੱਚਾਈ ਹੈ ਸਾਰਿਆਂ ਦੇ ਸਾਹਮਣੇ ਜੋ ਖੁੱਲ੍ਹੇਆਮ ਗੈਂਗਸਟਰ ਘਿਨੌਣੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਪਰ ਸਰਕਾਰ ਇਨ੍ਹਾਂ ਉੱਤੇ ਕਾਬੂ ਪਾਉਣ ਦੇ ਵਿੱਚ ਅਸਫਲ ਸਾਬਿਤ ਹੋਈ ਹੈ।
ਇਨਸਾਫ ਦੀ ਮੰਗ
ਦੂਜੇ ਪਾਸੇ, ਪੰਜਾਬ ਯੂਨੀਵਰਸਿਟੀ ਦੇ ਸਾਬਕਾ ਐਨਐਸਯੂਆਈ ਮੁਖੀ ਜਸ਼ਨ ਕੰਬੋਜ ਨੇ ਕਿਹਾ ਕਿ ਜੇਕਰ ਸੂਬੇ ਵਿੱਚ ਗੈਂਗਵਾਰ ਜਾਰੀ ਰਹੀ ਤਾਂ ਕੋਈ ਵੀ ਨੌਜਵਾਨ ਰਾਜਨੀਤੀ ਵਿੱਚ ਕਦਮ ਨਹੀਂ ਰੱਖੇਗਾ। ਇਸ ਮਾਮਲੇ ਦੇ ਵਿੱਚ ਉਨ੍ਹਾਂ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ ਹੈ।
ਗੈਂਗਸਟਰਾਂ ‘ਤੇ ਕਾਰਵਾਈ ਜਾਰੀ-ਡੀਜੀਪੀ
ਗੈਂਗਵਾਰਾਂ ਨੂੰ ਲੈਕੇ ਜਦੋਂ ਪੰਜਾਬ ਦੇ ਡੀਜੀਪੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਨੂੰ ਗੈਂਗਸਟਰਾਂ ਦੇ ਅੱਤਵਾਦੀਆਂ ਦੇ ਨਾਲ ਮਿਲੇ ਹੋਣ ਦੇ ਸਬੂਤ ਮਿਲ ਰਹੇ ਹਨ ਅਤੇ ਜਿਸਦੇ ਆਧਾਰ ਤੇ ਪੁਲਿਸ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਬਾਕੀ ਦੇ ਰਹਿੰਦੇ ਗੈਂਗਸਟਰਾਂ ‘ਤੇ ਪੁਲਿਸ ਨਕੇਲ ਕਸੇਗੀ।
ਇਹ ਵੀ ਪੜ੍ਹੋ:ਵਿੱਕੀ ਮਿਡੂਖੇੜਾ ਕਤਲ ਮਾਮਲੇ ’ਚ ਲਾਰੇਂਸ ਬਿਸ਼ਨੋਈ ਨੇ ਦਿੱਤੀ ਧਮਕੀ, ਕਿਹਾ...