ਮੁਹਾਲੀ: ਸੂਬੇ ਅੰਦਰ ਹਰ ਦਿਨ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਤੇ ਇਹਨਾਂ ਵਾਰਦਾਤਾਂ ਨੇ ਪੁਲਿਸ ਦੇ ਨੱਕ 'ਚ ਦਮ ਕੀਤਾ ਹੋਇਆ ਹੈ ਤੇ ਲੋਕਾਂ ਦੀ ਨੀਂਦ ਉਡਾਈ ਹੋਈ ਹੈ ਤਾਜਾ ਮਾਮਲਾ ਮੋਹਾਲੀ ਤੋਂ ਸਾਹਮਣੇ ਆਇਆ ਹੈ ਜਿੱਥੇ ਵੱਖ ਥਾਂਵਾਂ 'ਤੇ ਦੋ ਪਹੀਆ ਵਾਹਨ ਚੋਰੀ ਕਰਨ ਵਾਲਾ ਗਿਰੋਹ ਨੂੰ ਮੁਹਾਲੀ ਪੁਲੀਸ ਨੇ ਦੋ ਵੱਖ ਵੱਖ ਮਾਮਲਿਆਂ 'ਚ ਤਿੰਨ ਵਿਅਕਤੀਆਂ ਨੂੰ ਵਾਹਨ ਸਮੇਤ ਗ੍ਰਿਫ਼ਤਾਰ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ।
ਮੋਹਾਲੀ ਪੁਲਿਸ ਨੇ ਇਹਨਾਂ ਮੁਲਜ਼ਮਾਂ ਤੋਂ ਕੁੱਲ 16 ਟੂ ਵ੍ਹੀਲਰਸ ਬਰਾਮਦ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਅਤੇ ਮੁਲਜ਼ਮਾਂ ਦਾ ਪੁਲਸ ਨੇ ਰਿਮਾਂਡ ਲੈਕੇ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਮੁਹਾਲੀ ਡੀਐਸਪੀ ਸਿਟੀ ਵਨ ਗੁਰਸ਼ੇਰ ਸਿੰਘ ਸੰਧੂ ਨੇ ਕਿਹਾ ਕਿ ਵਾਹਨ ਚੋਰ ਜਿਹੜੇ ਸਿੱਖਿਅਕ ਮਾਸਟਰ ਦੀ ਮਦਦ ਰਾਹੀਂ ਚੋਰੀਆਂ ਨੂੰ ਅੰਜਾਮ ਦਿੰਦੇ ਸੀ ਇਨ੍ਹਾਂ ਤਿੰਨ ਚੋਰਾਂ 'ਚ ਇਕ ਨਾਬਾਲਿਗ ਹੈ ਜਿਨ੍ਹਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਏ ਮੁਹਾਲੀ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੇ ਕਿਹਾ ਕਿ ਇਹ ਚੋਰ ਚੋਰੀ ਦੇ ਜਿਹੜੇ ਵਹੀਕਲਾਂ ਨੂੰ ਅਲੱਗ-ਅਲੱਗ ਪਾਰਕਿੰਗਾਂ ਵਿੱਚ ਖੜ੍ਹਾ ਕਰ ਦਿੰਦੇ ਸਨ ਫਿਰ ਗਾਹਕ ਲੱਭਕੇ ਉਸ ਨੂੰ ਪੁਲੀਸ ਵੱਲੋਂ ਇੰਪਾਊਂਡ ਕੀਤੇ ਹੋਏ ਸਸਤੇ ਵਾਹਨ ਦੱਸ ਕੇ ਵੇਚ ਦਿੰਦੇ ਸਨ ਉਨ੍ਹਾਂ ਨੇ ਕਿਹਾ ਕਿ ਆਰੋਪੀਆਂ ਵਿਚ ਇਕ ਯੂਟਿਊਬ ਚੈੱਨਲ ਦਾ ਕੈਮਰਾਮੈਨ ਹੈ ਜਿਸ ਕੋਲੋਂ ਵੀ ਐਕਟਿਵਾ ਬਰਾਮਦ ਕੀਤੀ ਹੈ ਤੇ ਇਹ ਮੋਹਾਲੀ ਤੇ ਚੰਡੀਗਡ਼੍ਹ ਦੇ ਵੱਖ ਵੱਖ ਥਾਵਾਂ ਤੋਂ ਐਕਟਿਵਾ ਚੁੱਕੇ ਗਏ ਸਨ ਜਿਨ੍ਹਾਂ ਨੂੰ ਬਰਾਮਦ ਕਰਨ 'ਚ ਪੁਲੀਸ ਨੇ ਵੱਡੀ ਸਫਲਤਾ ਹਾਸਿਲ ਕੀਤੀ ਹੈ।
ਮੁਹਾਲੀ ਵਿੱਚ ਲਗਾਤਾਰ ਵਾਹਨ ਚੋਰੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ ਇਹੀ ਕਾਰਨ ਹੈ ਕਿ ਜਿਸ ਤਰ੍ਹਾਂ ਅੱਜ ਪੁਲਸ ਨੇ ਇਕ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਹਰ ਦਿਨ ਅਜਿਹੀਆਂ ਵਾਰਦਾਤਾਂ ਦਾ ਸਾਹਮਣੇ ਆਉਂਣਾ ਪੁਲਿਸ ਪ੍ਰਸਾਸ਼ਨ ਤੇ ਵੀ ਵੱਡੇ ਸਵਾਲਿਆਂ ਨਿਸ਼ਾਨ ਖੜ੍ਹੇ ਕਰਦਾ ਹੈ ਅਜਿਹੀਆਂ ਘਟਨਾਵਾਂ ਨਾਲ ਲੋਕ ਘਰਾਂ ਤੋਂ ਬਾਹਰ ਨਿੱਕਲਣ ਤੋਂ ਪਹਿਲਾਂ 100 ਵਾਰ ਸੋਚਦੇ ਹਨ ਕਿਉਂਕਿ ਚੋਰ ਚੋਰੀ ਕਰਦੇ ਸਮੇਂ ਕਿਸੇ ਦੀ ਜਾਨ ਤੇ ਵੀ ਭਾਰੂ ਪੈ ਜਾਂਦੇ ਹਨ।
ਇਹ ਵੀ ਪੜੋ: MSP 'ਚ ਨਿਗੂਣਾ ਵਾਧਾ ਕਰਕੇ ਕਿਸਾਨਾਂ ਦੇ ਜਖਮਾਂ 'ਤੇ ਨਮਕ ਛਿੜਕਿਆ: ਕਿਸਾਨ ਆਗੂ