ਮੁਹਾਲੀ :ਪਿਛਲੇ ਇੱਕ ਮਹੀਨੇ ਤੋਂ ਕੱਚੇ ਅਧਿਆਪਕਾਂ ਦਾ ਚੱਲ ਰਿਹਾ ਮੁਹਾਲੀ ਵਿਚ ਧਰਨਾ ਅੱਜ ਉਸ ਸਮੇਂ ਵਿਕਰਾਲ ਰੂਪ ਲੈ ਲਿਆ ਜਦੋਂ ਉਨ੍ਹਾਂ ਨੇ ਮੋਹਾਲੀ ਦੇ ਬੈਰੀਕੇਟਿੰਗ ਤੋੜ ਕੇ ਚੰਡੀਗੜ੍ਹ ਨੇੜੇ ਪਹੁੰਚ ਗਏ। ਹਾਲਾਂਕਿ ਇਸ ਦੌਰਾਨ ਵੱਡੀ ਗਿਣਤੀ 'ਚ ਤੈਨਾਤ ਪੁਲਿਸ ਬਲ ਨੇ ਅਧਿਆਪਕਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਤੇ ਅਧਿਆਪਕਾਂ ਨੇ ਸੜਕ ਉਤੇ ਹੀ ਬੈਠ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਕਈ ਘੰਟੇ ਧਰਨੇ ਤੋਂ ਬਾਅਦ ਆਖ਼ਰ ਵਿੱਚ ਧਰਨਾ ਇਸ ਗੱਲ ਨੂੰ ਲੈ ਕੇ ਸਮਾਪਤ ਕਰ ਦਿੱਤਾ ਗਿਆ ਕਿ ਕੱਲ੍ਹ ਇਹਨਾਂ ਦੀ ਗਿਆਰਾਂ ਵਜੇ ਯੂਨੀਅਨ ਦੇ ਲੀਡਰਾਂ ਤੇ ਐਜੂਕੇਸ਼ਨ ਮਨਿਸਟਰ ਵਿਜੇ ਇੰਦਰ ਸਿੰਗਲਾ ਤੇ ਸੰਦੀਪ ਸੰਧੂ ਨਾਲ ਮੀਟਿੰਗ ਹੈ।
ਧਰਨੇ ਦੌਰਾਨ ਯੂਨੀਅਨ ਆਗੂ ਦਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਬਾਰ ਬਾਰ ਟਾਲ ਮਟੋਲ ਦੀ ਨੀਤੀ ਕਰ ਰਹੀ ਹੈ ਤੇ ਪੱਕੇ ਕਰਨ ਦੇ ਵਾਅਦੇ ਤੋਂ ਮੁੱਕਰ ਰਹੀ ਹੈ ਜਿਸ ਤੋਂ ਅਧਿਆਪਕ ਨਾਰਾਜ਼ ਹਨ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਹੋਇਆਂ ਕਿਹਾ ਕਿ ਕੱਲ੍ਹ ਜਿਹੜੀ ਮੀਟਿੰਗ ਰੱਖੀ ਗਈ ਹੈ ਜੇ ਉਸ 'ਚ ਉਨ੍ਹਾਂ ਦਾ ਕੋਈ ਫੈਸਲਾ ਨਹੀਂ ਆਉਂਦਾ ਉਨ੍ਹਾਂ ਨੂੰ ਪੱਕਾ ਨਹੀਂ ਕੀਤਾ ਜਾਂਦਾ ਤਾਂ ਉਹ ਕਿਸੇ ਵੀ ਤਰ੍ਹਾਂ ਦੇ ਇਸ ਤਰ੍ਹਾਂ ਦੇ ਡਰਾਵੇ ਤੋਂ ਡਰਨ ਵਾਲੇ ਨਹੀਂ ਅਤੇ ਚੰਡੀਗੜ੍ਹ ਦਾਖਿਲ ਹੋ ਕਰ ਹੀ ਦਿਖਾਉਣਗੇ।