ਚੰਡੀਗੜ੍ਹ: ਕੋਰੋਨਾ ਮਹਾਮਾਰੀ ਦੇ ਚਲਦਿਆਂ ਸਕੂਲ ਵੀ ਬੰਦ ਪਏ ਹਨ, ਇਸ ਦੌਰਾਨ ਬੱਚਿਆਂ ਦੀ ਪੜਾਈ ਤੇ ਕੋਈ ਅਸਰ ਨਾ ਪਵੇ ਇਸ ਚੀਜ਼ ਦਾ ਖਿਆਲ ਰੱਖਦਿਆਂ ਪੰਜਾਬ ਦੇ ਸਿਖਿਆ ਮੰਤਰੀ ਵਲੋਂ ਡੀ ਡੀ ਪੰਜਾਬੀ ਰਾਹੀਂ ਆਨਲਾਈਨ ਜਮਾਤਾਂ ਲਗਵਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਜਿਸ ਤੋਂ ਬਾਅਦ ਬੱਚਿਆ ਨੇ ਟੀਵੀ ਦੇ ਜਰੀਏ ਆਪਣੀਆਂ ਕਲਾਸਾਂ ਲਾਈਆ । ਮੋਹਾਲੀ ਦੇ ਰਹਿਣ ਵਾਲੇ ਮੇਹੁਲ ਨੇ ਦੱਸਿਆ ਕਿ ਸਾਡੀ ਕਲਾਸ ਦੇ ਸਮੇਂ ਬਾਰੇ ਅਧਿਆਪਕਾ ਨੇ ਦੱਸ ਦਿੱਤਾ ਸੀ ਅਤੇ ਉਸ ਮੁਤਾਬਿਕ ਹੀ ਅਸੀਂ ਟੀਵੀ ਦੇ ਜ਼ਰੀਏ ਆਪਣੀ ਕਲਾਸ ਲਗਾਈ ਹੈ ।
ਇਸੇ ਤਰ੍ਹਾਂ ਛੇਵੀ ਜਮਾਤ ਤੋਂ ਬਾਰ੍ਹਵੀ ਜਮਾਤ ਤੱਕ ਦੇ ਵਿਦਿਆਰਥੀਆਂ ਦੀਆਂ ਟੀਵੀ ਕਲਾਸਾਂ ਦਾ ਸਮਾਂ 10:40 ਤੋਂ ਸ਼ਾਮ 4 ਵਜੇ ਤਕ ਦਾ ਰੱਖਿਆ ਗਿਆ ਹੈ। ਇਹ ਜਮਾਤਾਂ ਦਾ ਸ਼ਡਿਊਲ ਵਿਦਿਆਰਥੀਆਂ ਕੋਲ ਇਕ ਦਿਨ ਪਹਿਲਾਂ ਹੀ ਸਕੂਲ ਦੇ ਸਬੰਧਿਤ ਅਧਿਆਪਕਾਂ ਰਾਹੀਂ ਪੁੱਜਦਾ ਕੀਤਾ ਜਾ ਰਿਹਾ ਹੈ।