ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈਕੇ ਸਿਆਸੀ ਪਾਰਟੀਆਂ ਵਲੋਂ ਸਰਹਗਰਮੀਆਂ ਪੂਰੀ ਤਰ੍ਹਾਂ ਵਧਾ ਦਿੱਤੀਆਂ ਗਈਆਂ ਹਨ। ਇਸ ਦੇ ਚੱਲਦਿਆਂ ਹਰ ਇੱਕ ਪਾਰਟੀ ਵਲੋਂ ਉਮੀਦਵਾਰਾਂ ਦਾ ਐਲਾਨ ਵੀ ਕੀਤਾ ਜਾ ਰਿਹਾ ਹੈ। ਜਿਥੇ ਅੱਜ ਕਾਂਗਰਸ ਵਲੋਂ ਆਪਣੇ 86 ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਗਏ ਹਨ, ਉਥੇ ਹੀ ਸ਼੍ਰੋਮਣੀ ਅਕਾਲੀ ਦਲ ਵਲੋਂ ਵੀ ਮੁਹਾਲੀ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ।
ਦੱਸ ਦਈਏ ਕਿ ਅਕਾਲੀ ਦਲ ਵਲੋਂ ਸਭ ਤੋਂ ਪਹਿਲਾਂ ਉਮੀਦਵਾਰਾਂ ਦਾ ਐਲਾਨ ਕਰਨਾ ਸ਼ੁਰੂ ਕੀਤਾ ਗਿਆ ਸੀ। ਹੁਣ ਤੱਕ ਅਕਾਲੀ ਦਲ 94 ਉਮੀਦਵਾਰ ਚੋਣ ਮੈਦਾਨ 'ਚ ਉਤਾਰ ਚੁੱਕਿਆ ਹੈ, ਜਦਕਿ ਤਿੰਨ ਉਮੀਦਵਾਰਾਂ ਦਾ ਐਲਾਨ ਬਾਕੀ ਹੈ। ਅਕਾਲੀ ਦਲ ਵਲੋਂ ਮੁਹਾਲੀ ਤੋਂ ਪਰਮਿੰਦਰ ਸਿੰਘ ਸੋਹਾਣਾ ਨੂੰ ਚੋਣ ਮੈਦਾਨ 'ਚ ਖੜਾ ਕੀਤਾ ਗਿਆ ਹੈ। ਜਿਸ ਸਬੰਧੀ ਜਾਣਕਾਰੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਵਲੋਂ ਟਵੀਟ ਕਰਕੇ ਦਿੱਤੀ ਗਈ। ਉਹ ਲੇਬਰਫੈੱਡ ਪੰਜਾਬ ਦੇ ਵਾਈਸ ਚੇਅਰਮੈਨ ਅਤੇ ਐਮਡੀ ਰਹਿ ਚੁੱਕੇ ਹਨ।
-
The SAD President S Sukhbir Singh Badal has announced youth leader Parminder Singh Sohana as party candidate from Mohali. He has remained Vice Chairman & MD of Labourfed Punjab. Total announced 94. pic.twitter.com/sbwkr7snR8
— Dr Daljit S Cheema (@drcheemasad) January 15, 2022 " class="align-text-top noRightClick twitterSection" data="
">The SAD President S Sukhbir Singh Badal has announced youth leader Parminder Singh Sohana as party candidate from Mohali. He has remained Vice Chairman & MD of Labourfed Punjab. Total announced 94. pic.twitter.com/sbwkr7snR8
— Dr Daljit S Cheema (@drcheemasad) January 15, 2022The SAD President S Sukhbir Singh Badal has announced youth leader Parminder Singh Sohana as party candidate from Mohali. He has remained Vice Chairman & MD of Labourfed Punjab. Total announced 94. pic.twitter.com/sbwkr7snR8
— Dr Daljit S Cheema (@drcheemasad) January 15, 2022
ਇਹ ਵੀ ਪੜ੍ਹੋ : ਸਾਰਿਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਦੇ ਬਾਵਜੂਦ ਕਾਂਗਰਸ ਵਿੱਚ ਬਗਾਵਤ ਸ਼ੁਰੂ
ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਗਠਜੋੜ ਹੈ, ਜਿਸ ਦੇ ਚੱਲਦਿਆਂ ਇੰਨਾਂ ਦਾ ਸਮਝੌਤਾ 97-20 'ਤੇ ਹੋਇਆ ਹੈ। ਜਿਸ ਦੇ ਚੱਲਦਿਆਂ ਬਹੁਜਨ ਸਮਾਜ ਪਾਰਟੀ ਦੇ ਹਿੱਸੇ 20 ਸੀਟਾਂ ਆਉਂਦੀਆਂ ਹਨ ਅਤੇ ਉਨ੍ਹਾਂ ਵਲੋਂ ਵੀ ਆਪਣੇ ਉਮੀਦਵਾਰ ਖੜੇ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਵਿੱਚ ਮਹਿਲਾਵਾਂ ਨੂੰ ਕਾਂਗਰਸ ਤੋਂ ਨਹੀਂ ਮਿਲਿਆ ਬਣਦਾ ਮਾਣ