ਮੋਹਾਲੀ: ਨਗਰ ਨਿਗਮ ਚੋਣਾਂ ਲਈ ਉਮੀਦਵਾਰਾਂ ਨੇ ਕਮਰ ਕੱਸ ਲਈ ਹੈ। ਜਿਸ ਲਈ 50 ਵਾਰਡਾਂ ਲਈ ਕਾਂਗਰਸ ਵੱਲੋਂ 50, ਸ਼੍ਰੋਮਣੀ ਅਕਾਲੀ ਦਲ ਵੱਲੋਂ 43, ਭਾਜਪਾ ਵੱਲੋਂ 46 ਅਤੇ ਬਹੁਜਨ ਸਮਾਜ ਪਾਰਟੀ ਵੱਲੋਂ 4 ਉਮੀਦਵਾਰ ਐਲਾਨੇ ਗਏ ਹਨ। ਇਸ ਦੇ ਨਾਲ ਹੀ ਕੁਲ 116 ਉਮੀਦਵਾਰ ਆਜ਼ਾਦ ਮੈਦਾਨ 'ਚ ਉਤਰੇ ਹਨ ਜਿਨ੍ਹਾਂ ਵਿੱਚ ਸਾਬਕਾ ਮੇਅਰ ਕੁਲਵੰਤ ਸਿੰਘ ਦੇ ਨਾਲ ਆਮ ਆਦਮੀ ਪਾਰਟੀ ਵਲੋਂ ਗਠਜੋੜ ਕਰ ਚੋਣ ਲੜ ਰਹੇ ਹਨ। ਜਦਕਿ ਕਾਂਗਰਸ ਅਕਾਲੀ ਦਲ ਆਪਣੇ ਚੌਣ ਨਿਸ਼ਾਨ ਉਪਰ ਲੜ ਰਿਹਾ ਹੈ। ਉਥੇ ਹੀ ਭਾਜਪਾ ਦੇ ਕਈ ਉਮੀਦਵਾਰ ਆਜ਼ਾਦ ਚੌਣ ਲੜ ਰਹੇ ਹਨ ਜਿਨ੍ਹਾਂ ਖਿਲਾਫ ਭਾਜਪਾ ਪ੍ਰਧਾਨ ਕਾਰਵਾਈ ਦੀ ਗੱਲ ਕਹੀ ਰਹੇ।
ਮੋਹਾਲੀ ਜਿਲ੍ਹੇ 'ਚ ਨਾਮਜ਼ਦਗੀ ਪੱਤਰ ਵਪਿਸ ਲੈਣ ਤੋਂ ਬਾਅਦ ਕੁਲ 901 ਵੱਖ-ਵੱਖ ਉਮੀਦਵਾਰ ਮੈਦਾਨ 'ਚ ਹਨ ਜਿਸ 'ਚ ਬਨੂੜ, ਖਰੜ, ਨਵਾਂਗਾਓਂ, ਜ਼ੀਰਕਪੁਰ, ਡੇਰਾਬੱਸੀ, ਕੁਰਾਲੀ, ਲਾਲੜੂ ਸ਼ਾਮਿਲ ਹੈ।
ਮੋਹਾਲੀ ਜ਼ਿਲ੍ਹੇ ਦੀ ਕੀਤੀ ਗਈ ਵਾਰਡਬੰਦੀ ਨਾਲ ਇਸ ਵਾਰ 50 ਫੀਸਦੀ ਮਹਿਲਾਵਾਂ ਲਈ ਵਾਰਡ ਰਿਜ਼ਰਵ ਰੱਖੇ ਗਏ ਹਨ। 2015 'ਚ ਕਾਂਗਰਸ ਦੀ ਮਦਦ ਨਾਲ ਕੁਲਵੰਤ ਸਿੰਘ ਮੇਅਰ ਬਣੇ ਸਣ ਪਰ ਇਸ ਵਾਰ ਸਾਬਕਾ ਮੇਅਰ ਆਜ਼ਾਦ ਗਰੁੱਪ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਕੇ ਚੌਣ ਲੜ ਰਹੇ ਹਨ ਤਾਂ ਉਥੇ ਹੀ ਸਿਹਤ ਮੰਤਰੀ ਬਲਬੀਰ ਸਿੱਧੂ ਵੀ ਆਪਣੇ ਭਰਾ ਜੀਤੀ ਸਿੱਧੂ ਨੂੰ ਮੇਅਰ ਬਣਾਉਣ ਲਈ ਜ਼ੋਰ ਲਗਾ ਰਹੇ ਹਨ।