ਮੋਹਾਲੀ: ਜ਼ਿਲ੍ਹੇ ਦੇ 9 ਫੇਜ਼ ਸਥਿਤ ਸ਼ੈਲਬੀ ਹਸਪਤਾਲ (SHALBY HOSPITAL) ’ਚ ਇਸ ਵੇੇਲੇ ਹੰਗਾਮਾ ਹੋ ਗਿਆ ਜਦੋਂ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਡਾਕਟਰਾਂ ’ਤੇ ਲਾਪਰਵਾਹੀ ਦੇ ਇਲਜਾਮ ਲਗਾਉਦੇ ਹੋਏ ਹਸਪਤਾਲ ਦੇ ਅੰਦਰ ਹੀ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਤੇ ਧਰਨੇ ’ਤੇ ਬੈਠ ਗਏ। ਉਥੇ ਹੀ ਮੌਕੇ ’ਤੇ ਪਹੁੰਚੀ ਪੁਲਿਸ ਨੇ ਮਾਮਲਾ ਸ਼ਾਂਤ ਕਰਵਾਇਆ।
ਇਹ ਵੀ ਪੜੋ: India Pakistan border: BSF ਜਵਾਨਾਂ ਨੇ 2 ਪਿਸਤੌਲ, ਮੈਗਜ਼ੀਨ ਅਤੇ ਰੋਂਦ ਕੀਤੇ ਬਰਾਮਦ
ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ ਡਿਫੈਂਸ ਵਿੱਚ ਨੌਕਰੀ ਕਰਦਾ ਸੀ ਜਿਸ ਦੀ 5 ਤਰੀਖ ਨੂੰ ਸਿਹਤ ਖਰਾਬ ਹੋਈ ਜੋ ਕਿ ਕੋਰੋਨਾ ਨੈਗੇਟਿਵ ਹੋ ਗਿਆ ਸੀ ਪਰ ਬੁਖਾਰ ਨਹੀਂ ਉਤਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਭਰਾ ਨੂੰ ਕੋਈ ਬਿਮਾਰੀ ਨਹੀਂ ਸੀ ਤੇ ਹਸਪਤਾਲ ਦੇ ਡਾਕਟਰਾਂ ਦੀ ਲਾਪਵਾਹੀ ਕਾਰਨ ਉਹਨਾਂ ਦੇ ਭਾਰ ਦੀ ਮੌਤ ਹੋਈ ਹੈ। ਉਹਨਾਂ ਨੇ ਹਸਪਤਾਲ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਉਥੇ ਹੀ ਮੌਕੇ ’ਤੇ ਪਹੁੰਚੇ ਐਸਐਚਓ ਨੇ ਕਿਹਾ ਕਿ ਮਾਮਲੇ ’ਚ ਅਸੀਂ ਪੀੜਤ ਪਰਿਵਾਰ ਦੀ ਸ਼ਿਕਾਇਤ ਲੈ ਲਈ ਹੈ ਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜੇਕਰ ਹਸਪਤਾਲ ਦੀ ਕੋਈ ਗਲਤੀ ਪਾਈ ਜਾਂਦੀ ਹੈ ਤਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ: SPECIAL: ਕੋਰੋਨਾ ਕਾਲ 'ਚ ਸਸਤੀਆਂ ਦਵਾਈਆਂ, ਜੈਪੁਰ 'ਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੇਕ ਪਹਿਲ