ਚੰਡੀਗੜ੍ਹ: ਮੋਹਾਲੀ ਝੂਲਾ ਹਾਦਸੇ ਮਾਮਲੇ (Mohali swing incident case) ਵਿੱਚ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਹਾਦਸੇ ਸਬੰਧੀ ਸੂਓ ਮੋਟੋ ਲਿਆ ਹੈ। ਇਸ ਹਾਦਸੇ ਸਬੰਧੀ ਡੀਸੀ ਮੁਹਾਲੀ ਤੋਂ 10 ਦਿਨਾਂ ਵਿੱਚ ਰਿਪੋਰਟ ਮੰਗੀ ਗਈ ਹੈ। ਹੁਣ ਇਸ ਮਾਮਲੇ ਉੱਤੇ ਅਗਲੀ ਸੁਣਵਾਈ 17 ਸਤੰਬਰ ਨੂੰ ਹੋਵੇਗੀ।
ਇਹ ਵੀ ਪੜੋ: ਖੇਡ ਸਟੇਡੀਅਮ ਵਾਲੀ ਵਿਵਾਦਿਤ ਜਗ੍ਹਾ ਉੱਤੇ ਚੱਲੀਆਂ ਗੋਲੀਆਂ, ਨੌਜਵਾਨਾਂ ਨੇ ਭੱਜ ਕੇ ਬਚਾਈ ਜਾਨ

ਮਾਮਲੇ ਵਿੱਚ 3 ਗ੍ਰਿਫ਼ਤਾਰ: ਝੂਲਾ ਡਿੱਗਣ ਦੇ ਮਾਮਲੇ 'ਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਪ੍ਰਬੰਧਕ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੇਲੇ ਦੇ ਪ੍ਰਬੰਧਕ ਮੁਕੇਸ਼ ਸ਼ਰਮਾ, ਝੂਲੇ ਦੇ ਮਾਲਕ ਗੌਰਵ ਅਤੇ ਇਸ ਦੇ ਸੰਚਾਲਕ ਆਰਿਫ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਤਿੰਨਾਂ ਮੁਲਜ਼ਮਾਂ ਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੇ ਅਦਾਲਤ ਨੇ ਸਾਰਿਆਂ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਹੈ।
ਦੱਸ ਦਈਏ ਕਿ ਮੋਹਾਲੀ ਦੇ ਦੁਸ਼ਹਿਰਾ ਗਰਾਉਂਡ ਵਿੱਚ ਚੱਲ ਰਹੇ ਮੇਲੇ ਵਿੱਚ ਲੱਗੇ ਝੂਲੇ ਵਿੱਚ ਤਕਨੀਕੀ ਖਰਾਬੀ ਕਾਰਨ ਝੂਲਾ ਉੱਪਰ ਤੋਂ ਸਿੱਧਾ ਹੇਠਾਂ ਆ ਗਿਆ, ਜਿਸ ਕਾਰਨ ਇੱਕ ਵੱਡਾ ਹਾਦਸਾ ਵਾਪਸ ਗਿਆ ਸੀ। ਖੁਸ਼ਕਿਸਮਤੀ ਨਾਲ ਲੋਕਾਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਤੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਸੀ। ਇਸ ਹਾਦਸੇ ਵਿੱਚ ਬੱਚਿਆਂ ਅਤੇ ਔਰਤਾਂ ਸਮੇਤ ਕਰੀਬ 15 ਤੋਂ 16 ਵਿਅਕਤੀ ਜ਼ਮਖੀ ਹੋ ਗਏ ਸਨ। ਮੋਹਾਲੀ ਦੇ ਫੇਜ਼ 8 ਵਿੱਚ ਇੱਕ ਮੇਲਾ ਲੱਗਿਆ ਹੋਇਆ ਸੀ, ਇਸ ਮੇਲੇ ਵਿੱਚ ਕਈ ਤਰ੍ਹਾਂ ਦੇ ਝੂਲੇ ਲੱਗਦੇ ਹਨ ਤੇ ਬੀਤੇ ਦਿਨ ਹੀ ਇੱਕ ਵੱਖਰੀ ਕਿਸਮ ਦਾ ਝੂਲਾ ਲਗਾਇਆ ਗਿਆ ਹੈ, ਜੋ ਕਿ ਜ਼ਮੀਨ ਤੋਂ ਕਰੀਬ 30 ਫੁੱਟ ਉੱਪਰ ਜਾਂਦਾ ਹੈ।
ਇਹ ਵੀ ਪੜੋ: Weather Report ਸੂਬੇ ਭਰ ਵਿੱਚ ਗਰਮੀ ਦਾ ਕਹਿਰ ਜਾਰੀ, ਜਾਣੋ ਕਦੋਂ ਪਵੇਗਾ ਮੀਂਹ