ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਤੇ 10ਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। 10ਵੀਂ ਦਾ ਨਤੀਜਾ 99.93 ਫੀਸਦੀ ਰਿਹਾ ਹੈ। ਬੋਰਡ ਅਧਿਕਾਰੀਆਂ ਮੁਤਾਬਿਕ ਦਸਵੀਂ ਜਮਾਤ ਦੇ ਨਤੀਜਿਆਂ ’ਚ ਲੜਕੀਆਂ ਨੇ ਲੜਕਿਆਂ ਦੇ ਮੁਕਾਬਲੇ ਬਾਜ਼ੀ ਮਾਰੀ ਹੈ ਜਿਸ ’ਚ ਲੜਕੀਆਂ ਦਾ ਨਤੀਜਾ 99 ਫੀਸਦੀ ਤੋਂ ਉਪਰ ਰਿਹਾ ਹੈ। ਪਰੀਖਿਆ ਵਿੱਚ 3 ਲੱਖ 21 ਹਜ਼ਾਰ 384 ਵਿਦਿਆਰਥੀ ਸਨ। ਉਥੇ ਹੀ ਅਧਿਕਾਰੀਆਂ ਨੇ ਕਿਹਾ ਕਿ ਪੇਂਡੂ ਖੇਤਰ ਦਾ ਨਤੀਜਾ ਸ਼ਹਿਰੀ ਖੇਤਰ ਨਾਲੋਂ ਵਧੇਰੇ ਸ਼ਾਨਦਾਰ ਰਿਹਾ ਹੈ।
ਇਹ ਵੀ ਪੜੋ: ਪੰਜਾਬ ਯੂਨੀਵਰਸਿਟੀ ਨੇ ਪੇਪਰ ਦੇ ਨਾਮ 'ਤੇ ਡਕਾਰੇ ਕਰੋੜਾਂ ਰੁਪਏ, ਹੁਣ ਹੋਇਆ ਵੱਡਾ ਖੁਲਾਸਾ
ਵਿਦਿਆਰਥੀ ਮੰਗਲਵਾਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਉੱਤੇ ਆਪਣਾ ਨਤੀਜਾ ਦੇਖ ਸਕਦੇ ਹਨ। ਬੋਰਡ ਅਧਿਕਾਰੀਆਂ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਗਰੇਡ ਦੇ ਨਾਲ ਨੰਬਰ ਦਿੱਤੇ ਗਏ ਹਨ। ਜੋ ਵਿਦਿਆਰਥੀ 33 ਫੀਸਦੀ ਨੰਬਰ ਨਹੀਂ ਲੈ ਪਾਏ ਹਨ ਉਨ੍ਹਾਂ ਨੂੰ ਫੇਲ੍ਹ ਕਰ ਦਿੱਤਾ ਗਿਆ ਹੈ, ਜਿਹੜੇ ਵਿਦਿਆਰਥੀ 2 ਪੇਪਰਾਂ ਵਿੱਚ ਫੇਲ੍ਹ ਹੋਏ ਹਨ ਉਨ੍ਹਾਂ ਦੀ ਕੰਪਾਰਟਮੈਂਟ ਦਿੱਤੀ ਗਈ ਹੈ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਜਿਹੜੇ ਵਿਦਿਆਰਥੀ ਨੰਬਰ ਵਧਾਉਣਾ ਚਾਹੁੰਦੇ ਹਨ ਉਹਨਾਂ ਨੂੰ ਖਾਸ ਮੌਕਾ ਵੀ ਦਿੱਤਾ ਜਾਵੇਗਾ।