ਮੋਹਾਲੀ: ਪੰਜਾਬ ਸਰਕਾਰ (Punjab government) ਨੇ ਪੰਜਾਬ ਦੇ ਲੋਕਾਂ ਲਈ ਸਸਤੇ ਟੈਸਟ ਮੁਹੱਈਆ ਕਰਵਾਉਣ ਲਈ (provide tests facility on cheap rate) ਪੀਪੀਪੀ ਦੇ ਆਧਾਰ 'ਤੇ ਇੱਕ ਨਵਾਂ ਡਾਈਗਨੋਸ ਸੈਂਟਰ ਖੋਲ੍ਹਿਆ ਗਿਆ ਹੈ। ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ (Balbir singh sidhu)ਇਸ ਡਾਈਗਨੋਸ ਸੈਂਟਰ (Diagnosis Center) ਦਾ ਉਦਘਾਟਨ ਕਰਨ ਪੁੱਜੇ। ਇਸ ਦੀ ਸ਼ੁਰੂਆਤ ਅੱਜ ਮੋਹਾਲੀ ਦੇ ਫੇਸ 6 'ਚ ਸਥਿਤ ਸਿਵਲ ਹਸਪਤਾਲ ਅੰਦਰ ਖੁਲ੍ਹੇ ਨਵੇਂ ਡਾਈਗਨੋਸਿਸ ਸੈਂਟਰ ਨਾਲ ਹੋਈ ਹੈ।
80 ਕਰੋੜ ਦਾ ਪ੍ਰੋਜੈਕਟ
ਇਸ ਮੌਕੇ ਮੀਡੀਆ ਨਾਲ ਰੁਬਰੂ ਹੁੰਦੇ ਹੋਏ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਇਹ ਡਾਈਗਨੋਸ ਸੈਂਟਰ ਅੱਜ ਤੋਂ ਸ਼ੁਰੂ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ 'ਚ ਪੀਪੀਪੀ ਤਹਿਤ ਸ਼ੁਰੂ ਹੋਣ ਵਾਲਾ ਇਹ ਪਹਿਲਾ ਸਿਹਤ ਸਬੰਧੀ ਪਾਈਲਟ ਪ੍ਰੋਜੈਕਟ ਹੈ। ਇਹ ਪ੍ਰੋਜੈਕਟ ਨੂੰ 80 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤਾ ਗਿਆ ਹੈ। ਇਥੇ ਹਰ ਤਰ੍ਹਾਂ ਦੇ ਲੈਬ ਤੇ ਸਿਹਤ ਸਬੰਧੀ ਟੈਸਟ ਕਰਵਾਉਣ ਵਿੱਚ ਮਦਦ ਮਿਲੇਗੀ ਤੇ ਮਰੀਜ਼ਾਂ ਨੂੰ ਇਨ੍ਹਾਂ ਟੈਸਟਾਂ 'ਤੇ ਨਿੱਜੀ ਹਸਪਤਾਲਾਂ ਤੋਂ 50 ਤੋਂ 80 ਫੀਸਦੀ ਤੱਕ ਦੀ ਛੋਟ ਮਿਲੇਗੀ। ਇਸ ਤੋਂ ਇਲਾਵਾ ਸੂਬੇ ਭਰ ਦੇ ਹੋਰਨਾਂ ਕਈ ਜ਼ਿਲ੍ਹਿਆਂ ਵਿੱਚ ਵੀ ਅਜਿਹੇ ਡਾਈਗਨੋਸ ਸੈਂਟਰ ਖੋਲ੍ਹੇ ਜਾ ਰਹੇ ਹਨ। ਇਸ ਨਾਲ ਸੂਬੇ ਦੇ ਲੋਕਾਂ ਨੂੰ ਚੰਗੀ ਸਿਹਤ ਸੁਵਿਧਾਵਾਂ ਹਾਸਲ ਹੋ ਸਕਣਗੀਆਂ।
ਇਸ ਡਾਈਗਨੋਸ ਸੈਂਟਰ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਕ੍ਰਸਨਾ ਡਾਈਗਨੋਸ ਸੈਂਟਰ ਦੀ ਮੈਨੇਜਿੰਗ ਡਾਇਰੈਕਟਰ ਪੱਲ੍ਹਵੀ ਜੈਨ ਨੇ ਦੱਸਿਆ ਕਿ ਇਸ ਲੈਬ ਵਿੱਚ ਸਾਰੇ ਟੈਸਟ ਸਰਕਾਰੀ ਰੇਟ 'ਤੇ ਕੀਤੇ ਜਾਣਗੇ। ਇਸ ਦੌਰਾਨ ਪਹਿਲਾਂ ਮੋਹਾਲੀ 'ਚ ਸਥਿਤ ਹੋਰਨਾਂ ਹਸਪਤਾਲਾਂ ਦੇ ਮਰੀਜ਼ਾਂ ਦੀ ਆਮਦ ਨੂੰ ਸੁਨਸ਼ਚਿਤ ਕੀਤਾ ਜਾਵੇ। ਇਸ ਯੋਜਨਾ ਤਹਿਤ ਉਹ ਵੀ ਲੋਕ ਸਿਹਤ ਸੁਵਿਧਾ ਦਾ ਲਾਭ ਲੈ ਸਕਦੇ ਹਨ, ਜੋ ਕਿ ਸਰਕਾਰੀ ਸਕੀਮਾਂ ਦੇ ਲਾਭਪਾਤਰੀ ਹਨ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੇ ਤਹਿਤ ਸਰਕਾਰੀ ਹਸਪਤਾਲਾਂ ਮਰੀਜ ਨੂੰ ਟੈਸਟ ਦੌਰਾਨ ਭਾਰੀ ਛੂਟ ਮਿਲੇਗੀ। ਮਰੀਜ਼ ਇਥੇ ਟੈਸਟ ਕਰਵਾ ਕੇ ਆਪਣਾ ਸਮਾਂ ਤੇ ਵਾਧੂ ਖਰਚਾ ਘੱਟੇਗਾ।
ਸਿਹਤ ਸਬੰਧੀ ਟੈਸਟਾਂ ਦੀ ਸੁਵਿਧਾਵਾ
ਪੱਲ੍ਹਵੀ ਜੈਨ ਨੇ ਦੱਸਿਆ ਕਿ ਇਥੇ ਸਿੱਟੀ ਸਕੈਨ, ਤਿੰਨ ਪ੍ਰੋਸੈਸਿੰਗ ਲੈਬ, ਇੱਕ ਸੈਟਾਲਾਈਟ ਲੈਬ ਤੇ ਐਮਆਰਆਈ ਦੀ ਸੁਵਿਧਾ ਉਪਲਬਧ ਹੈ। ਇਨ੍ਹਾਂ ਸੁਵਿਧਾਵਾਂ ਦਾ ਫਾਇਦਾ ਪੰਜਾਬ ਦਾ ਕੋਈ ਵੀ ਵਿਅਕਤੀ ਲੈ ਸਕਦਾ ਹੈ। ਇਥੇ ਕਿਸੇ ਵੀ ਤਰ੍ਹਾਂ ਦਾ ਟੈਸਟ ਪੂਰੀ ਟਰਾਂਸਪੈਰੰਸੀ ਤੇ ਤਕਨੀਕੀ ਤੌਰ 'ਤੇ ਕੀਤਾ ਜਾਵੇਗਾ। ਮੋਹਾਲ ਤੋਂ ਇਲਾਵਾ ਇੱਕ ਲੈਬ ਬਟਾਲਾ ਵਿਖੇ ਵੀ ਖੋਲ੍ਹੀ ਗਈ ਹੈ।
ਇਹ ਵੀ ਪੜ੍ਹੋ : ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਜੀ ਦਾ ਇਤਿਹਾਸ