ਮੋਹਾਲੀ: ਅਕਸਰ ਹੀ ਤੁਸੀਂ ਪੁਲਿਸ ਨੂੰ ਸਖ਼ਤੀ ਨਾਲ ਪੇਸ਼ ਆਉਂਦੇ ਵੇਖਿਆ ਹੋਵੇਗਾ, ਪਰ ਮੋਹਾਲੀ ਪੁਲਿਸ (mohali Police) ਨੇ ਬੀਤੇ 5 ਮਹੀਨੀਆਂ ਤੋਂ ਲਾਪਤਾ ਬੱਚੇ ਨੂੰ ਉਸ ਦੇ ਮਾਪਿਆਂ ਨਾਲ ਇਨਸਾਨੀਅਤ (Humanity ) ਦੀ ਵਖਰੀ ਮਿਸਾਲ ਪੇਸ਼ ਕੀਤੀ ਹੈ। ਅਜਿਹਾ ਹੀ ਮਾਮਲਾ ਮੋਹਾਲੀ ਦੇ ਪਿੰਡ ਬਲੌਂਗੀ ਵਿਖੇ ਸਾਹਮਣੇ ਆਇਆ ਹੈ।
ਇਸ ਬਾਰੇ ਦੱਸਦੇ ਹੋਏ ਲਾਪਤਾ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ 22 ਮਈ ਨੂੰ ਬਲੌਂਗੀ ਤੋਂ ਲਾਪਤਾ (missing) ਹੋ ਗਿਆ ਸੀ। ਉਨ੍ਹਾਂ ਨੇ ਕਈ ਦਿਨਾਂ ਤੱਕ ਉਸ ਦੀ ਭਾਲ ਕੀਤੀ। ਲਗਾਤਾਰ ਭਾਲ ਕੀਤੇ ਜਾਣ ਦੇ ਬਾਅਦ ਜਦ ਉਨ੍ਹਾਂ ਦਾ ਪੁੱਤਰ ਨਾਂ ਮਿਲਿਆ ਤਾਂ ਉਨ੍ਹਾਂ ਨੇ ਇਸ ਸਬੰਧੀ ਮੋਹਾਲੀ ਪੁਲਿਸ ਕੋਲ ਸ਼ਿਕਾਇਤ ਕੀਤੀ। ਲਗਭਗ ਪੰਜ ਮਹੀਨੀਆਂ ਤੋਂ ਬਾਅਦ ਪੁਲਿਸ ਦੀ ਮਦਦ ਨਾਲ ਉਨ੍ਹਾਂ ਨੂੰ ਉਨ੍ਹਾਂ ਦਾ ਪੁੱਤਰ ਵਾਪਸ ਮਿਲ ਗਿਆ ਹੈ।
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਬਦੇ ਐਸਐਚਓ ਰਾਜਪਾਲ ਗਿੱਲ ਨੇ ਇਹ ਬੱਚਾ ਫੇਜ਼ 11 'ਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਤਕਰੀਬਨ 5 ਮਹੀਨੀਆਂ ਮਗਰੋਂ ਬੱਚੇ ਨੂੰ ਫ਼ਰੀਦਕੋਟ ਤੋਂ ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਨੇ ਬੱਚੇ ਕੋਲੋਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ, ਪਰ ਬੱਚਾ ਕੁੱਝ ਵੀ ਦੱਸਣ 'ਚ ਅਸਮਰਥ ਹੈ। ਉਨ੍ਹਾਂ ਦੱਸਿਆ ਕਿ ਬੱਚਾ ਦਿਮਾਗੀ ਤੌਰ 'ਤੇ ਕਮਜ਼ੋਰ ਹੈ (mentally weak )ਤੇ ਲੰਮੇਂ ਸਮੇਂ ਤੋਂ ਉਸ ਦਾ ਇਲਾਜ ਜਾਰੀ ਸੀ। ਉਹ ਫ਼ਰੀਦਕੋਟ 'ਚ ਲਵਾਰਸ ਘੁੰਮਦਾ ਹੋਇਆ ਪਾਇਆ ਗਿਆ ਸੀ, ਜਿਸ ਤੋਂ ਬਾਅਦ ਉਥੇ ਦੀ ਪੁਲਿਸ ਨੇ ਉਸ ਕੋਲੋਂ ਪੁੱਛਗਿੱਛ ਕੀਤੀ ਉਸ ਦੇ ਪਰਿਵਾਰ ਵਾਲਿਆਂ
ਐਸਐਚਓ ਨੇ ਦੱਸਿਆ ਕਿ ਬੱਚੇ ਦਾ ਮੈਡੀਕਲ ਕਰਵਾਇਆ ਗਿਆ ਹੈ ਤੇ ਉਸ ਨੂੰ ਮਾਪਿਆਂ ਕੋਲ ਸੌਂਪ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਮਾਪਿਆਂ ਵੱਲੋਂ ਬੱਚੇ ਨੂੰ ਅਗ਼ਵਾ ਕੀਤੇ ਜਾਣ ਦਾ ਖ਼ਦਸ਼ਾ ਪ੍ਰਗਟਾ ਕੇ ਰਿਪੋਰਟ ਦਰਜ ਕਰਵਾਈ ਗਈ ਸੀ।
ਇਹ ਵੀ ਪੜ੍ਹੋ: ਗੈਰਕਾਨੂੰਨੀ ਅਸਲੇ ਸਮੇਤ ਇੱਕ ਕਾਬੂ