ਚੰਡੀਗੜ੍ਹ: ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਈਟੀਵੀ ਭਾਰਤ ਦੀ ਟੀਮ ਨੇ ਮੋਹਾਲੀ ਦੇ ਵਾਰਡ ਨੰਬਰ 7 ਵਿੱਚ ਸਥਾਨਕ ਲੋਕਾਂ ਨਾਲ ਖਾਸ ਗੱਲਬਾਤ ਕੀਤੀ ਗਈ। ਇਸ ਦੌਰਾਨ ਪਾਰਕ ਵਿੱਚ ਧੁੱਪ ਸੇਕ ਰਹੇ ਬਜ਼ੁਰਗਾਂ ਨੇ ਖ਼ਦਸ਼ਾ ਸਰਕਾਰ ਖ਼ਿਲਾਫ਼ ਨਾਰਾਜ਼ਗੀ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਗੁਰਦੁਆਰਾ ਮੰਦਰ ਜਾਣ ਲਈ ਸੜਕ ਰੋਜ਼ ਕਰਨੀ ਪੈਂਦੀ ਹੈ ਅਤੇ ਸਰਕਾਰ ਵੱਲੋਂ ਹੁਣ ਤੱਕ ਲਾਈਟਾਂ ਲਗਵਾਉਣ ਦਾ ਪ੍ਰਬੰਧ ਨਹੀਂ ਕੀਤਾ ਤੇ ਨਾ ਹੀ ਸੜਕਾਂ ਨੂੰ ਸਹੀ ਕੀਤਾ ਗਿਆ। ਇੰਨਾ ਹੀ ਨਹੀਂ ਪਾਰਕਾਂ ਵਿੱਚ ਧਾਰਮਿਕ ਜਾਂ ਆਪਣੇ ਪ੍ਰੋਗਰਾਮ ਕਰਨ ਲਈ ਇਜਾਜ਼ਤ ਤਾਂ ਦਿੱਤੀ ਜਾਂਦੀ ਹੈ, ਪਰ ਹੋਣ ਵਾਲੇ ਸਾਊਂਡ ਪ੍ਰਦੂਸ਼ਣ ਨਾਲ ਬਜ਼ੁਰਗਾਂ ਤੇ ਬੱਚਿਆਂ ਨੂੰ ਕਾਫੀ ਪ੍ਰਭਾਵ ਪੈਂਦਾ ਹੈ, ਬੱਚਿਆਂ ਦੀ ਪੜ੍ਹਾਈ ਵਿੱਚ ਵਿਘਨ ਪੈਂਦਾ ਹੈ।
ਇਸ ਤੋਂ ਇਲਾਵਾ ਆਰਥਿਕ ਕਮਜ਼ੋਰੀ ਪੱਖੋਂ ਇਕਨੌਮਿਕ ਵਿਕਰ ਸੈਕਸ਼ਨ ਲਈ ਬਣਾਏ ਗਏ ਫਲੈਟ ਗ਼ਲਤ ਢੰਗ ਨਾਲ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਮੀਂਹ ਦੇ ਦਿਨਾਂ ਵਿੱਚ ਸੜਕਾਂ 'ਤੇ ਆਉਣ ਵਾਲਾ ਪਾਣੀ ਉਨ੍ਹਾਂ ਦੇ ਘਰਾਂ ਵਿੱਚ ਵੜ ਜਾਂਦਾ ਹੈ ਤੇ ਸਰਕਾਰ ਅਤੇ ਕਾਰਪੋਰੇਸ਼ਨ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਜਾਂਦਾ। ਹੁਣ ਚੋਣ ਮੈਦਾਨ ਵਿੱਚ ਉਤਰੀ ਕਾਂਗਰਸ ਦੀ ਉਮੀਦਵਾਰ ਨੇ ਸਥਾਨਕ ਲੋਕਾਂ ਦੀਆਂ ਮੁਸ਼ਕਿਲਾਂ ਨੋਟ ਕਰ ਹੱਲ ਕੱਢਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਭਾਜਪਾ ਦੇ ਸਾਬਕਾ ਕੌਂਸਲਰ 'ਤੇ ਕੱਢੀ ਭੜਾਸ
ਬਜ਼ੁਰਗਾਂ ਨੇ ਸਾਬਕਾ ਭਾਜਪਾ ਦੇ ਕੌਂਸਲਰ 'ਤੇ ਭੜਾਸ ਕੱਢਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਹੁਣ ਤੱਕ ਕਾਊਂਸਲਰ ਬਣਨ ਤੋਂ ਬਾਅਦ ਦੇਖਿਆ ਹੀ ਨਹੀਂ ਹੈ ਤੇ ਨਾ ਹੀ ਉਸ ਵੱਲੋਂ ਕੋਈ ਲੋਕਾਂ ਲਈ ਕੰਮ ਕਰਵਾਏ ਗਏ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਡ੍ਰੇਨੇਜ ਦਾ ਪੂਰਾ ਇੰਤਜਾਮ ਫੇਸ ਪੰਜ ਦੇ ਇਲਾਕੇ ਵਿੱਚ ਕੀਤਾ ਜਾਵੇ ਕਿਉਂਕਿ ਪਿਛਲੇ 2 ਸਾਲਾਂ ਤੋਂ ਮੀਂਹ ਦੇ ਮੌਸਮ ਵਿੱਚ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਜਾਂਦਾ ਹੈ ਤੇ ਉਨ੍ਹਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਇੰਨਾ ਹੀ ਨਹੀਂ ਇੱਕ ਸਥਾਨਕ ਵਾਸੀ ਨੇ ਵੀ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਪੈਸੇ ਦੇ ਕੇ ਆਪਣੇ ਕੰਮ ਕਰਵਾਏ ਜਾਂਦੇ ਹਨ, ਚਾਹੇ ਬਿਜਲੀ ਦੀਆਂ ਤਾਰਾਂ ਪੁਆਉਣ ਦਾ ਕੰਮ ਹੋਵੇ ਜਾਂ ਕੋਈ ਵੀ ਗਾਰਬੇਜ ਚੁੱਕਣ ਦਾ ਸਥਾਨਕ ਲੋਕਾਂ ਨੂੰ ਹਰ ਚੀਜ਼ ਦੇ ਪੈਸੇ ਦੇ ਕੇ ਕੰਮ ਕਰਵਾਉਣੇ ਪੈ ਰਹੇ ਹਨ। ਕਾਰਪੋਰੇਸ਼ਨ ਅਧਿਕਾਰੀਆਂ ਵੱਲੋਂ ਕੰਮ ਕਰਨ ਦਾ ਸਿਰਫ਼ ਲਾਰਾ ਲਾ ਦਿੱਤਾ ਜਾਂਦਾ ਹੈ।
ਅਵਾਰਾ ਪਸ਼ੂਆਂ ਤੇ ਕੂੜਾ ਨਾ ਚੁੱਕਣ ਦੀ ਸਮੱਸਿਆਂ
ਸਥਾਨਕ ਵਾਸੀਆਂ ਨੇ ਵੀ ਦੱਸਿਆ ਕਿ ਉਨ੍ਹਾਂ ਦੇ ਵਾਰਡ ਤੋਂ ਇਲਾਵਾ ਮੋਹਾਲੀ ਸ਼ਹਿਰ ਦੇ ਵਿੱਚ ਸਭ ਤੋਂ ਵੱਧ ਅਵਾਰਾ ਪਸ਼ੂਆਂ ਨਾਲ ਹੋ ਰਹੇ ਹਾਦਸਿਆਂ ਦੇ ਮਾਮਲੇ ਸਾਹਮਣੇ ਆਏ ਹਨ। ਸਰਕਾਰ ਦਾਅਵਾ ਕਰਦੀ ਹੈ ਕਿ ਉਨ੍ਹਾਂ ਵੱਲੋਂ ਗਊਸ਼ਾਲਾਂ ਖੋਲ੍ਹੀਆਂ ਗਈਆਂ ਹਨ ਤੇ ਨਾ ਹੀ ਨਹੀਂ ਕਾਊ ਸੈੱਸ ਵੀ ਸਰਕਾਰ ਵੱਲੋਂ ਵਿਕਾਸ ਕਰਵਾਉਣ ਦੇ ਨਾਮ ਤੇ ਟੈਕਸ ਵਜੋਂ ਵਸੂਲਿਆ ਜਾਂਦਾ ਹੈ। ਪਰ ਲੋਕਾਂ ਨੂੰ ਕੰਮ ਆਪਣੇ ਪੈਸੇ ਦੇ ਕੇ ਹੀ ਕਰਵਾਉਣੇ ਪੈਂਦੇ ਨੇ ਇੰਨਾ ਹੀ ਨਹੀਂ ਕੂੜਾ ਚੁੱਕਣ ਵਾਲੇ ਵੀ ਕਦੇ-ਕਦੇ ਕੂੜਾ ਚੁੱਕਣ ਆਉਦੇ ਹਨ ਤੇ ਉਹ ਮਹੀਨੇ ਬਾਅਦ ਪੈਸੇ ਪੂਰੇ ਲੈਂਦੇ ਹਨ। ਇੱਕ ਬਜ਼ੁਰਗ ਨੇ ਵੀ ਦੱਸਿਆ ਕਿ ਬਿਜਲੀ ਦੀ ਜ਼ਿਆਦਾ ਇਕਨੌਮਿਕ ਵੀਕਰ ਸੈਕਸ਼ਨ ਦੇ ਫਲੈਟਾਂ ਵਿੱਚ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਏਸੀ, ਫਰਿੱਜ ਹਰ ਇੱਕ ਦੇ ਘਰ ਵਿੱਚ ਲੱਗਿਆ ਹੋਇਆ। ਉਨ੍ਹਾਂ ਦੇ ਫਲੈਟਾਂ ਵਿੱਚ ਟ੍ਰਾਂਸਫਾਰਮ ਤੋਂ ਆਉਣ ਵਾਲੀ ਬਿਜਲੀ ਪੁਰਾਣੀ ਤਕਨੀਕ 'ਦੇ ਮੁਤਾਬਕ ਆਉਂਦੀ ਹੈ, ਜਿਸ ਕਾਰਨ ਗਰਮੀਆਂ ਵਿੱਚ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਉਨ੍ਹਾਂ ਦੀ ਸਮੱਸਿਆਵਾਂ ਦਾ ਹੱਲ ਕਿਸੇ ਵੀ ਕੌਂਸਲਰ ਨੇ ਨਹੀਂ ਕਰਵਾਇਆ ਹੈ।
ਪਾਣੀ ਨਾ ਪਹੁੰਚਣ ਦੀ ਸਮੱਸਿਆ
ਪਾਰਕ ਵਿੱਚ ਬੈਠੇ ਨੌਜਵਾਨ ਲੜਕੀ ਨੇ ਦੱਸਿਆ ਕਿ ਫਲੈਟ ਦੇ ਤੀਸਰੀ ਮੰਜ਼ਿਲ ਤੱਕ ਪਾਣੀ ਨਾ ਪਹੁੰਚਣ ਦੀ ਸਮੱਸਿਆ ਬਰਕਰਾਰ ਹੈ, ਜਦਕਿ ਸਰਕਾਰ ਏਰੀਏ ਦੇ ਹਿਸਾਬ ਮੁਤਾਬਕ ਬੂਸਟਰ ਲਗਾਉਣ ਦੀ ਗੱਲ ਕਹਿੰਦੀ ਹੈ। ਪਰ ਆਮ ਲੋਕਾਂ ਨੂੰ ਪਾਣੀ ਹੁਣ ਤੱਕ ਨਹੀਂ ਮਿਲ ਰਿਹਾ। ਇਸ ਦੌਰਾਨ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਮੈਂਬਰ ਹੋਣ ਦਾ ਦਾਅਵਾ ਕਰਨ ਵਾਲੇ ਇੱਕ ਬਜ਼ੁਰਗ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਹਲਕੇ ਦੇ ਵਿਧਾਇਕ ਤੇ ਸਿਹਤ ਮੰਤਰੀ ਬਲਬੀਰ ਸਿੱਧੂ ਨਾਲ ਕਈ ਵਾਰ ਮੁਲਾਕਾਤ ਕੀਤੀ ਹੈ।
ਸੀਵਰੇਜ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਸਰਕਾਰ ਵੱਲੋਂ ਫੰਡ ਜਾਰੀ ਕੀਤੇ ਜਾ ਚੁੱਕੇ ਹਨ ਤੇ ਜਲਦ ਹੀ ਪਾਣੀ ਦੀ ਸਮੱਸਿਆ ਤੋਂ ਨਿਜਾਤ ਮਿਲ ਜਾਵੇਗੀ। ਉਨ੍ਹਾਂ ਦੇ ਵਾਰਡ ਵਿੱਚ ਪਾਣੀ ਦੀ ਸਮੱਸਿਆ ਬਰਕਰਾਰ ਹੈ ਕੂੜਾ ਨਾ ਚੁੱਕਣ ਦੀ ਸਮੱਸਿਆ ਬਰਕਰਾਰ ਹੈ। ਇਸ ਲਈ ਕਾਰਪੋਰੇਸ਼ਨ ਦੇ ਅਧਿਕਾਰੀ ਜ਼ਿੰਮੇਵਾਰ ਨੇ ਇੱਕ ਸਵਾਲ ਇਹ ਹੈ ਕਿ ਪਿਛਲੇ ਅਤੇ ਹੁਣ ਚੋਣਾਂ ਦੇ ਚਲਦਿਆਂ ਕਾਰਪੋਰੇਸ਼ਨ ਦੇ ਅਧਿਕਾਰੀ ਤੇ ਸਰਕਾਰ ਬਲੌਂਗੀ ਵਿਖੇ ਗਊਸ਼ਾਲਾ ਬਣਾਉਣ ਦਾ ਦਾਅਵਾ ਕਰ ਰਹੀ ਹੈ।