ETV Bharat / state

ਮੋਹਾਲੀ ਦਾ ਇੱਕ ਅਜਿਹਾ ਪਿੰਡ ਜਿੱਥੇ ਇੱਕ ਵੀ ਕੋਰੋਨਾ ਕੇਸ ਨਹੀਂ

ਪਿੰਡ ਕੰਬਾਲੀ ’ਚੋਂ ਨਾ ਤਾਂ ਇੱਕ ਵੀ ਕੋਰੋਨਾ ਮਰੀਜ਼ ਸਾਹਮਣੇ ਆਇਆ ਹੈ ਅਤੇ ਨਾ ਹੀ ਕਿਸੇ ਵਿਅਕਤੀ ਦੀ ਕੋਰੋਨਾ ਕਾਰਨ ਮੌਤ ਹੋਈ ਹੈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪਿੰਡ ’ਚ ਸਾਫ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ, ਜਿਸ ਕਾਰਨ ਇੱਥੇ ਇੱਕ ਵੀ ਕੋਰੋਨਾ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਮੋਹਾਲੀ ਦਾ ਇੱਕ ਅਜਿਹਾ ਪਿੰਡ ਜਿੱਥੇ ਇੱਕ ਵੀ ਕੋਰੋਨਾ ਕੇਸ ਨਹੀਂ
ਮੋਹਾਲੀ ਦਾ ਇੱਕ ਅਜਿਹਾ ਪਿੰਡ ਜਿੱਥੇ ਇੱਕ ਵੀ ਕੋਰੋਨਾ ਕੇਸ ਨਹੀਂ
author img

By

Published : May 22, 2021, 3:57 PM IST

ਮੋਹਾਲੀ: ਜ਼ਿਲ੍ਹੇ ਚੋਂ ਕੋਰੋਨਾ ਮਹਾਂਮਾਰੀ ਦੇ ਚੱਲਦੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ। ਪਿਛਲੇ ਦਿਨੀਂ ਪਿੰਡ ਬਲੱਗੀ ਨੂੰ ਕੰਟੇਨਮੇਂਟ ਜ਼ੋਨ ਐਲਾਨ ਦਿੱਤਾ ਗਿਆ ਹੈ ਉੱਥੇ ਹੀ ਪਿੰਡ ਸੋਹਾਣਾ ਜਿਸ ਦੀ ਆਬਾਦੀ ਪੱਚੀ ਹਜ਼ਾਰ ਦੇ ਕਰੀਬ ਹਨ ਉੱਥੇ ਵੀ ਕੋਰੋਨਾ ਨਾਲ 14-15 ਮੌਤਾ ਹੋ ਚੁੱਕੀਆ ਹਨ। ਪਰ ਖੁਸੀ ਦੀ ਗੱਲ ਇਹ ਹੈਕਿ ਮੋਹਾਲੀ ਜ਼ਿਲ੍ਹੇ ਦੇ ਅਧੀਨ ਪੈਂਦੇ ਪਿੰਡ ਕੰਬਾਲੀ ’ਚ ਜਿੱਥੇ ਦਸ ਹਜ਼ਾਰ ਦੇ ਕਰੀਬ ਦੀ ਆਬਾਦੀ ਹੈ ਇੱਥੇ ਕੋਰੋਨਾ ਨਾਲ ਇੱਕ ਵੀ ਮੌਤ ਨਹੀਂ ਹੋਈ ਹੈ ਅਤੇ ਨਾ ਹੀ ਕੋਈ ਕੋਰੋਨਾ ਮਰੀਜ਼ ਪਾਇਆ ਗਿਆ ਹੈ।

ਮੋਹਾਲੀ ਦਾ ਇੱਕ ਅਜਿਹਾ ਪਿੰਡ ਜਿੱਥੇ ਇੱਕ ਵੀ ਕੋਰੋਨਾ ਕੇਸ ਨਹੀਂ

ਪਿੰਡ ਦੀ ਵੋਟਰ ਆਬਾਦੀ 750 ਦੇ ਕਰੀਬ

ਇਸ ਸਬੰਧ ’ਚ ਪਿੰਡ ਦੇ ਸਰੰਪਚ ਬੂਟਾ ਸਿੰਘ ਨੇ ਦੱਸਿਆ ਕਿ ਪਿੰਡ ਦੀ ਵੋਟਰ ਆਬਾਦੀ 750 ਦੇ ਕਰੀਬ ਹੈ ਅਤੇ ਪੂਰੇ ਪਿੰਡ ਦੀ ਆਬਾਦੀ ਦਸ ਹਜ਼ਾਰ ਦੇ ਉੱਤੇ ਹੈ ਪਰ ਇੱਥੇ ਕੋਰੋਨਾ ਨੂੰ ਲੈ ਕੇ ਕੋਈ ਖਤਰਾ ਨਹੀਂ ਹੈ। ਪਿੰਡ ’ਚ ਕੋਰੋਨਾ ਕਾਰਨ ਇੱਕ ਵੀ ਵਿਅਕਤੀ ਦੀ ਮੌਤ ਨਹੀਂ ਹੋਈ ਹੈ ਅਤੇ ਨਾ ਹੀ ਕੋਈ ਕੋਰੋਨਾ ਮਰੀਜ਼ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਪਿੰਡ ਚ ਅਜੇ ਤੱਕ ਇਕ ਹੀ ਕੈਂਪ ਲੱਗਿਆ ਹੈ ਜਿਸ ਚ ਲਗਭਗ 40 ਬੰਦਿਆ ਨੂੰ ਹੀ ਕੋਵਿਡ ਵੈਕਸੀਨੇਸ਼ਨ ਹੋ ਪਾਈ ਹੈ।

ਪਿੰਡ ਵਿੱਚ ਸਾਫ਼ ਸਫ਼ਾਈ ਦਾ ਪੂਰਾ ਖਿਆਲ

ਦੂਜੇ ਪਾਸੇ ਪਿੰਡ ਕੰਬਾਲੀ ਦੇ ਰਹਿਣ ਵਾਲੇ ਸਤਪਾਲ ਸ਼ਰਮਾ ਦਾ ਕਹਿਣਾ ਹੈ ਪਿੰਡ ਵਿੱਚ ਸਾਫ਼ ਸਫ਼ਾਈ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ। ਜਿਸ ਕਾਰਨ ਪਿੰਡ ਵਿੱਚ ਕੋਰੋਨਾ ਦਾ ਕੋਈ ਵੀ ਮਰੀਜ਼ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਦੇ ਨਾਲ ਹੋਣ ਕਰ ਕੇ ਲੋਕ ਕੋਰੋਨਾ ਦੇ ਵੈਕਸੀਨ ਲਗਾਉਣ ਵਿੱਚ ਵੀ ਦਿਲਚਸਪੀ ਦਿਖਾ ਰਹੇ ਹਨ।

ਇਹ ਵੀ ਪੜੋ: ਜੈਨੇਟਿਕ ਮਉਟੇਸ਼ਨ ਤੋਂ ਹੋਰ ਘਾਤਕ ਹੋਇਆ ਵਾਇਰਸ, ਸੀਵੀਅਰ ਕੋਵਿਡ ਨਮੂਨੀਆ ਨੇ ਨੌਜਵਾਨਾਂ ਨੂੰ ਬਣਾਇਆ ਸ਼ਿਕਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.