ਮੋਹਾਲੀ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਮੌਕੇ ਪਿੰਡ ਖੇੜਾ ਤੋਂ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜਾਂ ਪਿਆਰਿਆ ਦੀ ਅਗਵਾਈ ਹੇਠ ਸਜਾਇਆ ਗਿਆ। ਸੰਗਤਾਂ ਸਮੇਤ ਇਹ ਨਗਰ ਕੀਰਤਨ ਮੁੰਧੋ ਤੋਂ ਬੜੌਦੀ ਆਦਿ ਤੋਂ ਹੁੰਦਾ ਹੋਇਆ ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ, ਮਾਜਰੀ ਬਲਾਕ ਵਿਖੇ ਪੁੱਜਾ।
ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ, ਮਾਜਰੀ ਬਲਾਕ ਵਿਖੇ ਪਹੁੰਚਣ ਉੱਤੇ ਪਾਲਕੀ ਸਾਹਿਬ ਤੇ ਪੰਜਾਂ ਪਿਆਰਿਆ ਦਾ ਸਨਮਾਨ ਕੀਤਾ ਗਿਆ ਅਤੇ ਸੰਗਤ ਦੀ ਸੇਵਾ ਕੀਤੀ ਗਈ। ਇਸ ਉਪਰੰਤ ਇਹ ਨਗਰ ਇਥੋਂ ਸਿਆਲਬਾ ਵਿਖੇ ਹੁੰਦਾ ਹੋਇਆ, ਵਾਪਸ ਖੇੜਾ ਵਿਖੇ ਜਾ ਕੇ ਸਮਾਪਤ ਹੋਇਆ। ਇਸ ਦੌਰਾਨ ਰਸਤੇ ਵਿਚ ਥਾਂ-ਥਾਂ ਸੰਗਤ ਨੇ ਲੰਗਰ ਦੀ ਸੇਵਾ ਨਿਭਾਈ।
ਇਹ ਵੀ ਪੜ੍ਹੋ: ਮੈਂ ਕਿਸੇ ਵੀ ਮੰਚ 'ਤੇ ਨਹੀਂ ਆਵਾਂਗਾ ਨਜ਼ਰ- ਅਮਨ ਅਰੋੜਾ
ਉੱਥੇ ਹੀ, ਇਸ ਮੌਕੇ ਗਤਕਾ ਪਾਰਟੀਆਂ ਨੇ ਕਲਾ ਦੇ ਜੌਹਰ ਵਿਖਾਏ ਅਤੇ ਕੀਰਤਨੀ ਜੱਥਿਆਂ ਵੱਲੋਂ ਕੀਰਤਨ ਕੀਤਾ ਗਿਆ। ਇਸ ਮੌਕੇ ਦਰਸ਼ਨ ਸਿੰਘ ਨਾਗਰਾ, ਰਵਿੰਦਰ ਸਿੰਘ ਖੇੜਾ, ਹਰਜੀਤ ਸਿੰਘ ਹਰਮਨ, ਰਵਿੰਦਰ ਸਿੰਘ ਵਜੀਦਪੁਰ, ਜੱਗੀ ਕਾਦੀਮਾਜਰਾ, ਸਰਪੰਚ ਗੁਲਜ਼ਾਰ ਸਿੰਘ, ਗੁਰਚਰਨ ਸਿੰਘ ਖਾਲਸਾ, ਭੀਮ ਸਿੰਘ ਖੇੜਾ ਅਤੇ ਵਿੱਕੀ ਮਾਜਰੀ ਆਦਿ ਮੋਹਤਵਰ ਵੀ ਹਾਜ਼ਰ ਰਹੇ।