ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਰਕਾਰ ਵਲੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਜਿਸ 'ਚ ਸਰਕਾਰ ਵਲੋਂ ਵਿਆਹ ਸਮਾਗਮਾਂ ਜਾਂ ਹੋਰ ਪ੍ਰੋਗਰਾਮਾਂ 'ਚ ਮਹਿਜ਼ 20 ਲੋਕਾਂ ਤੋਂ ਵੱਧ ਇਕੱਠ ਨੂੰ ਮਨਜ਼ੂਰੀ ਨਹੀਂ ਦਿੱਤੀ। ਇਸਦੇ ਨਾਲ ਹੀ ਸਰਕਾਰ ਵਲੋਂ ਰੈਲੀਆਂ ਅਤੇ ਸਮੂਹਿਕ ਧਰਨਿਆਂ 'ਤੇ ਵੀ ਪਾਬੰਦੀ ਲਗਾਈ ਗਈ ਹੈ। ਅਜਿਹੇ 'ਚ ਸਰਕਾਰ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਲੋਂ ਮੋਰਚਾ ਖੋਲ੍ਹਦਿਆਂ ਸਿਹਤ ਮੰਤਰੀ ਦੇ ਘਰ ਬਾਹਰ ਧਰਨਾ ਪ੍ਰਦਰਸ਼ਨ ਦਿੱਤਾ ਹੈ। ਜਿਸ ਨੂੰ ਲੈਕੇ ਮੁੱਖ ਮੰਤਰੀ ਵਲੋਂ ਕੋਰੋਨਾ ਨਿਯਮਾਂ ਦੀ ਉਲੰਘਣਾ ਦੇ ਤਹਿਤ ਡੀ.ਜੀ.ਪੀ ਨੂੰ ਕਾਰਵਾਈ ਦੇ ਹੁਕਮ ਦਿੱਤੇ ਹਨ।
![ਮੋਹਾਲੀ 'ਚ ਅਕਾਲੀ ਅਤੇ 'ਆਪ' ਆਗੂਆਂ 'ਤੇ ਕੈਪਟਨ ਦੀ ਪੁਲਿਸ ਕਾਰਵਾਈ](https://etvbharatimages.akamaized.net/etvbharat/prod-images/12054833_blanknews.jpeg)
ਦਰਅਸਲ ਪਿਛਲੇ ਦਿਨੀਂ ਪੰਜਾਬ ਸਰਕਾਰ ਨੂੰ ਕੇਂਦਰ ਤੋਂ 400 ਰੁਪਏ 'ਚ ਵੈਕਸੀਨ ਮਿਲੀ ਸੀ, ਜਿਸ ਨੂੰ ਸਰਕਾਰ ਨੇ ਨਿੱਜੀ ਹਸਪਤਾਲਾਂ ਨੂੰ ਮਹਿੰਗੇ ਭਾਅ 'ਚ ਵੇਚ ਦਿੱਤਾ। ਜਿਸ ਕਾਰਨ ਨਿੱਜੀ ਹਸਪਤਾਲਾਂ ਵਲੋਂ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਸੀ। ਜਿਸ ਦੇ ਵਿਰੋਧ 'ਚ ਸਿਹਤ ਮੰਤਰੀ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅਤੇ 'ਆਪ' ਵਲੋਂ ਪ੍ਰਦਰਸ਼ਨ ਕੀਤਾ ਗਿਆ ਸੀ। ਜਿਸ ਨੂੰ ਲੈਕੇ ਮੁੱਖ ਮੰਤਰੀ ਵਲੋਂ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ।
ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਕਿ ਜਦੋਂ ਵਿਆਹ ਅਤੇ ਅੰਤਿਮ ਰਸਮਾਂ 'ਚ ਵੀਹ ਤੋਂ ਵੱਧ ਇਕੱਠ 'ਤੇ ਮਨਾਹੀ ਹੈ ਤਾਂ ਇਨ੍ਹਾਂ ਰਾਜਸੀ ਪਾਰਟੀਆਂ ਵਲੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਜਿਸ ਕਾਰਨ ਉਨ੍ਹਾਂ ਪੁਲਿਸ ਨੂੰ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਜਿਸ 'ਚ ਸੁਖਬੀਰ ਸਿੰਘ ਬਾਦਲ, ਪ੍ਰੋ. ਚੰਦੂਮਾਜਰਾ, ਡਾ. ਦਲਜੀਤ ਚੀਮਾ, ਸ਼ਰਨਜੀਤ ਸਿੰਘ ਢਿੱਲੋਂ, ਐਨ.ਕੇ ਸ਼ਰਮਾ, ਸਰਬਜੀਤ ਕੌਰ ਮਾਣੂਕੇ, ਅਮਰਜੀਤ ਸੰਦੋਆ, ਜੈ ਕਿਸ਼ਨ ਰੋੜੀ, ਅਨਮੋਲ ਗਗਨ ਮਾਨ ਸਮੇਤ ਦੋ ਸੌ ਦੇ ਕਰੀਬ ਅਕਾਲੀ ਅਤੇ ਆਪ ਆਗੂਆਂ 'ਤੇ ਪੁਲਿਸ ਵਲੋਂ ਮੋਹਾਲੀ 'ਚ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ:ਐਕਸ਼ਨ ਚ ਕੈਪਟਨ, ਵਿਰੋਧੀਆਂ ਖਿਲਾਫ਼ ਡੀਜੀਪੀ ਨੂੰ ਕਾਰਵਾਈ ਦੇ ਹੁਕਮ