ETV Bharat / state

ਮੋਹਾਲੀ ਪੁਲਿਸ ਨੇ ਪੀਐੱਨਬੀ 'ਚ ਹੋਈ ਡਕੈਟੀ 'ਚ ਤਿੰਨ ਮੁਲਜ਼ਮਾਂ ਨੂੰ ਲੁੱਟੀ ਹੋਈ ਕਰਮ ਸਮੇਤ ਕੀਤਾ ਗ੍ਰਿਫ਼ਤਾਰ

ਮੋਹਾਲੀ ਪੁਲਿਸ ਨੇ ਫੇਸ-3ਏ 'ਚ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਵਿੱਚ ਹੋਈ ਡਕੈਤੀ ਦੀ ਵਾਰਦਾਤ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਲੁੱਟੀ ਹੋਈ ਨਕਦੀ ਨਾਲ ਤਿੰਨ ਮੁਲਜ਼ਮਾਂ ਨੂੰ ਵੀ ਕਾਬੂ ਕੀਤਾ ਹੈ।

Mohali police arrest three accused in PNB robbery
ਮੋਹਾਲੀ ਪੁਲਿਸ ਨੇ ਪੀਐੱਨਬੀ 'ਚ ਹੋਈ ਡਕੈਟੀ 'ਚ ਤਿੰਨ ਮੁਲਜ਼ਮਾਂ ਨੂੰ ਲੁੱਟੀ ਹੋਈ ਕਰਮ ਸਮੇਤ ਕੀਤਾ ਗ੍ਰਿਫ਼ਤਾਰ
author img

By

Published : Jul 14, 2020, 3:42 AM IST

ਮੋਹਾਲੀ : ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ 17 ਜੁਲਾਈ ਨੂੰ ਸ਼ਹਿਰ ਦੇ ਫੇਸ-3ਏ ਵਿੱਚ ਪੰਜਾਬ ਨੈਸ਼ਨਲ ਬੈਂਕ ਵਿੱਚ ਹੋਈ ਡਕੈਟੀ ਦੀ ਵਾਰਦਾਤ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਹੈ। ਮੋਹਾਲੀ ਦੇ ਸੀਨੀਅਰ ਪੁਲਿਸ ਕਪਤਾਨ ਕੁਲਦੀਪ ਸਿੰਘ ਚਾਹਿਲ ਨੇ ਮੀਡੀਆ ਨੂੰ ਦੱਸਿਆ ਕਿ ਡਕੈਤੀ ਦੀ ਵਾਰਦਾਤ 'ਚ ਸ਼ਾਮਲ ਤਿੰਨ ਮੁਲਜ਼ਮਾਂ ਨੂੰ ਲੁੱਟੀ ਹੋਈ ਨਕਦੀ ਸਮੇਤ ਗ੍ਰਿਫ਼ਤਾਰ ਕੀਤਾ ਹੈ।

ਮੋਹਾਲੀ ਪੁਲਿਸ ਨੇ ਪੀਐੱਨਬੀ 'ਚ ਹੋਈ ਡਕੈਟੀ 'ਚ ਤਿੰਨ ਮੁਲਜ਼ਮਾਂ ਨੂੰ ਲੁੱਟੀ ਹੋਈ ਕਰਮ ਸਮੇਤ ਕੀਤਾ ਗ੍ਰਿਫ਼ਤਾਰ

ਐੱਸਐੱਸਪੀ ਚਹਿਲ ਨੇ ਦੱਸਿਆ ਕਿ ਤਫਤੀਸ਼ ਦੌਰਾਨ ਡਕੈਤੀ ਵਿੱਚ ਸ਼ਾਮਲ ਤਿੰਨੋ ਨੌਜਵਾਨਾਂ ਸੰਦੀਪ ਖੁਰਮੀ ਉੱਰਫ ਸੰਨੀ, ਸੋਨੂੰ ਅਤੇ ਰਵੀ ਕੁਠਾਰੀ ਨੂੰ ਮਿਤੀ 11-07-2020 ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਪਾਸੋ ਲੁੱਟੀ ਹੋਈ ਰਕਮ ਵਿੱਚੋਂ 3,01,500/- ਰੁਪਏ, ਇੱਕ ਕਾਰ ਨੰਬਰੀ CH-03T-3190 ਮਾਰਕਾ ਸਕੋਡਾ (ਰੰਗ ਸਿਲਵਰ) ਅਤੇ ਵਾਰਦਾਤ ਵਿੱਚ ਵਰਤਿਆ ਗਿਆ ਨਕਲੀ ਏਅਰ ਪਿਸਟਲ ਜੋ ਦੋਸ਼ੀ ਸੋਨੂੰ ਉਕਤ ਪਾਸੋਂ ਅਤੇ ਇੱਕ ਤੇਜ ਧਾਰ ਕੁਕਰੀ (ਚਾਕੂ) ਦੋਸ਼ੀ ਸੰਦੀਪ ਖੁਰਮੀ ਉਕਤ ਪਾਸੋਂ ਬਾਮਦ ਕਰ ਲਏ ਹਨ।

ਐਸਐਸਪੀ ਕੁਲਦੀਪ ਸਿੰਘ ਚਹਿਲ ਨੇ ਅੱਜ ਇਥੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਐੱਸ.ਪੀ (ਇਨਵੈਸਟੀਗੇਸ਼ਨ) ਹਰਮਨਦੀਪ ਸਿੰਘ ਹਾਂਸ, ਡੀਐੱਸਪੀ ਸਿਟੀ-1 ਗੁਰਸ਼ੇਰ ਸਿੰਘ ਸੰਧੂ, ਸਮੇਤ ਇੰਸਪੈਕਟਰ ਰਾਜੇਸ਼ ਅਰੋੜਾ, ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਅਗਵਾਈ ਹੇਠ ਪੰਜਾਬ ਨੈਸ਼ਨਲ ਬੈਂਕ ਮਹਿਲਾ ਬਾਂਚ ਫੇਸ-3-ਏ ਮੋਹਾਲੀ ਵਿੱਚ ਹੋਈ ਬੈਂਕ ਡਕੈਤੀ ਦਾ ਪਰਦਾਫਾਸ਼ ਕਰਦਿਆਂ ਥਾਣਾ ਮਟੌਰ ਵਿਖੇ ਮੁਕੱਦਮਾ ਨੰਬਰ 89 ਮਿਤੀ 17-06-2020 ਨੂੰ ਆਈਪੀਸੀ ਦੀ ਧਾਰਾ 392, 25 ਆਰਮਜ ਐਕਟ ਤਹਿਤ ਸੰਦੀਪ ਖੁਰਮੀ ਉੱਰਫ ਸੰਨੀ ਪੁੱਤਰ ਲੇਟ ਜਸਪਾਲ ਖੁਰਮੀ ਵਾਸੀ ਪਿੰਡ ਮਹਿਤਪੁਰ ਤਹਿ. ਨਕੋਦਰ ਜ਼ਿਲ੍ਹਾ ਜਲੰਧਰ ਹਾਲ ਵਾਸੀ #1095 ਸੈਕਟਰ-52 ਚੰਡੀਗੜ, ਸੋਨੂੰ ਪੁੱਤਰ ਮੁਖਤਿਆਰ ਸਿੰਘ ਵਾਸੀ ਮਕਾਨ ਨੰਬਰ 1345 ਸੈਕਟਰ-45 ਚੰਡੀਗੜ ਅਤੇ ਰਵੀ ਕੁਠਾਰੀ ਪੁੱਤਰ ਵਿਜੈ ਕੁਮਾਰ ਵਾਸੀ ਪਿੰਡ ਚੰਦਾਵਾਸ ਥਾਣਾ ਤੋਸਾਮ, ਜ਼ਿਲ੍ਹਾ ਭਿਵਾਨੀ ਹਰਿਆਣਾ ਹਾਲ ਵਾਸੀ ਕਿਰਾਏਦਾਰ ਸ਼ਾਂਤੀ ਨਗਰ ਮਨੀ ਮਾਜਰਾ ਚੰਡੀਗੜ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਐਸ.ਐਸ.ਪੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤਾਨ ਦੋਸ਼ੀਆਨ ਨੇ ਪੁੱਛਗਿੱਛ ਦਰਮਿਆਨ ਦੱਸਿਆ ਹੈ ਕਿ ਲਾਕਡਾਊਨ ਤੋ ਪਹਿਲਾ ਦੋਨੋ ਦੋਸ਼ੀ ਸੰਦੀਪ ਅਤੇ ਸੋਨੂੰ ਅੰਬਾਲਾ ਜੇਲ ਵਿੱਚ ਵੱਖ-ਵੱਖ ਮੁੱਕਦਮਿਆ ਵਿੱਚ ਬੰਦ ਸਨ, ਜਿਨਾਂ ਦੀ ਕੋਰੋਨਾ ਮਹਾਂਮਾਰੀ ਕਰਕੇ ਮਾਰਚ 2020 ਵਿੱਚ ਜ਼ਮਨਾਤ ਹੋ ਗਈ ਸੀ। ਇਹ ਦੋਨੋ ਨੌਜਵਾਨ ਨਸ਼ਾ ਕਰਨ ਦੇ ਆਦੀ ਹਨ ਜਿਨਾਂ ਨੇ ਜੇਲ ਵਿੱਚੋਂ ਬਾਹਰ ਆ ਕੇ ਨਸ਼ੇ ਦੀ ਪੂਰਤੀ ਲਈ ਆਰਥਿਕ ਮੰਦੀ ਹੋਣ ਕਾਰਨ ਪੈਸੇ ਜੁਟਾਣ ਦੇ ਲਈ ਕਿਸੇ ਬੈਂਕ ਨੂੰ ਲੁੱਟਣ ਦੀ ਪਲਾਨਿੰਗ ਕਰ ਰਹੇ ਸਨ। ਇਸ ਵਿੱਚ ਇਨ੍ਹਾਂ ਨੇ ਰਵੀ ਕੁਠਾਰੀ ਉਕਤ ਨੂੰ ਵੀ ਸ਼ਾਮਲ ਕੀਤਾ ਤੇ ਰਵੀ ਕੁਠਾਰੀ ਨੂੰ ਨਾਲ ਲੈ ਕੇ ਅਲੱਗ ਅੱਲਗ ਮੋਹਾਲੀ ਅਤੇ ਚੰਡੀਗੜ ਦੇ ਨੇੜਲੇ ਏਰੀਏ ਵਿੱਚ ਬੈਂਕਾ ਦੀ ਰੈਕੀ ਕਰਨੀ ਸ਼ੁਰੂ ਕਰ ਦਿੱਤੀ। ਫਿਰ ਇਸ ਵਾਰਦਾਤ ਨੂੰ ਇੰਜਾਮ ਦੇਣ ਲਈ ਇਨ੍ਹਾਂ ਦੌਸ਼ੀਆਂ ਨੇ ਪੰਜਾਬ ਨੈਸ਼ਨਲ ਬੈਂਕ ਫੇਸ-3ਏ ਮੋਹਾਲੀ ਨੂੰ ਚੁਣਿਆ ਕਿਉਕਿ ਬੈਂਕ ਅੰਦਰ ਕੋਈ ਸੁਰੱਖਿਆ ਗਾਰਡ ਨਾ ਹੋਣ ਕਾਰਨ ਇਸ ਬੈਂਕ ਨੂੰ ਟਾਰਗੇਟ ਕਰਨਾ ਆਸਾਨ ਲੱਗਿਆ। ਇਨ੍ਹਾਂ ਨੇ ਨਿਸ਼ਚਿਤ ਮਿਤੀ ਅਤੇ ਸਮੇਂ ਅਨੁਸਾਰ ਉਕਤ ਬੈਂਕ ਵਿੱਚ ਦੋਸ਼ੀ ਸੰਦੀਪ ਕੁਮਾਰ ਉੱਰਫ ਸੰਨੀ ਅਤੇ ਸੋਨੂੰ ਨੇ ਬੈਂਕ ਵਿੱਚ ਜਾ ਕੇ ਉਪਰ ਦਰਸ਼ਾਏ ਹੋਏ ਹਥਿਆਰਾਂ ਦੀ ਮਦਦ ਨਾਲ ਬੈਂਕ ਕਰਮਚਾਰੀਆ ਤੋਂ 4, 79,680/- ਰੁਪਏ ਦੀ ਡਕੈਤੀ ਕੀਤੀ ਤੇ ਇਹਨਾ ਤੀਸਰਾ ਸਾਥੀ ਰਵੀ ਕੋਠਾਰੀ ਜੋ ਬੈਕ ਤੋਂ ਦੂਰੀ ਬਣਾ ਕੇ ਬਾਹਰ ਸਾਰੀ ਨਿਗਰਾਨੀ ਕਰ ਰਿਹਾ ਸੀ।

ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਬਾਰੇ ਦੱਸਦਿਆਂ ਉਹਨਾਂ ਕਿਹਾ ਕਿ ਦੋਸ਼ੀ ਸੰਦੀਪ ਕੁਮਾਰ ਉੱਰਫ ਸੰਨੀ ਉਕਤ ਜੋ ਮੈਟ੍ਰਿਕ ਪਾਸ ਹੈ ਜਿਸ ਦੀ ਉਮਰ ਕਰੀਬ 28 ਸਾਲ ਹੈ ਜਿਸ ਉੱਤੇ ਕਰੀਬ 20 ਮੁੱਕਦਮੇ ਲੁੱਟ, ਖੋਹ, ਕਤਲ ਅਤੇ ਅਸਲਾ ਐਕਟ ਆਦਿ ਦੇ ਹਨ। ਦੋਸ਼ੀ ਸੋਨੂੰ ਉਕਤ ਜੋ ਮੈਟ੍ਰਿਕ ਪਾਸ ਹੈ ਜਿਸ ਦੀ ਉਮਰ ਕਰੀਬ 28 ਸਾਲ ਹੈ ਜਿਸ ਪਰ ਸਨੈਚਿੰਗ, ਲੁੱਟ ਖੋਹ ਅਤੇ ਚੋਰੀਆ ਆਦਿ ਦੇ 4 ਮੁੱਕਦਮੇ ਦਰਜ ਹਨ ਅਤੇ ਦੋਸ਼ੀ ਰਵੀ ਕੋਠਾਰੀ ਉਕਤ ਜੋ ਮੈਟ੍ਰਿਕ ਪਾਸ ਹੈ ਜਿਸ ਦੀ ਉਮਰ ਕਰੀਬ 28 ਸਾਲ, ਜਿਸ ਪਰ ਸਨੈਚਿੰਗ, ਲੁੱਟ ਖੋਹ ਅਤੇ ਚੋਰੀਆ ਆਦਿ ਦੇ 4 ਮੁੱਕਦਮੇ ਦਰਜ ਹਨ। ਐਸਐਸਪੀ ਨੇ ਦੱਸਿਆ ਕਿ ਉਕਤਾਨ ਤਿੰਨੋਂ ਦੋਸ਼ੀਆਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.