ਮੁਹਾਲੀ:ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਵਿਚ ਪ੍ਰੈਸ ਕਾਨਫਰੰਸ ਕੀਤੀ ਹੈ।ਇਸ ਮੌਕੇ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਮੁਹਾਲੀ ਨਗਰ (Municipal Corporation) ਵਿਚ ਸਰਕਾਰ ਵੱਲੋਂ 5 ਕਰੋੜ ਰੁਪਇਆ ਦਿੱਤਾ ਗਿਆ ਹੈ ਜਿਸ ਵਿਚੋਂ 25 ਫੀਸਦੀ ਰੁਪਏ ਗਮਾਡਾ ਨੂੰ ਦਿੱਤਾ ਜਾਵੇਗਾ।
ਬਲਬੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਮੁਹਾਲੀ ਨਗਰ ਨਿਗਮ ਦੀ ਲਿਮੀਟੇਸ਼ਨ ਵਿਚ ਵਾਧਾ ਹੋਇਆ ਹੈ।ਉਨ੍ਹਾਂ ਨੇ ਕਿਹਾ ਹੈ ਕਿ ਨਗਰ ਨਿਗਮ ਵਿਚ ਕਈ ਪਿੰਡ ਅਤੇ ਸੈਕਟਰ (Sector) ਸ਼ਾਮਿਲ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਮੁਹਾਲੀ ਨਗਰ ਨਿਗਮ ਵਿਚ ਪਿੰਡ ਬਲੌਂਗੀ , ਕਲੋਨੀ ਜੁਝਾਰ ਨਗਰ, ਬਡਮਾਜਰਾ, ਗ੍ਰੀਨ ਇਨਕਲੇਵ ਦੇ ਨਾਲ ਨਾਲ ਸੈਕਟਰ ਨੱਬੇ ਤੋਂ ਇਕੱਨਵੇ ਅਤੇ ਹੋਰ ਕਈ ਪਿੰਡ ਨੂੰ ਨਗਰ ਨਿਗਮ ਦੀ ਹੱਦ ਵਿੱਚ ਸ਼ਾਮਿਲ ਕੀਤਾ ਜਾ ਚੁੱਕਿਆ ਹੈ।
ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਵਫ਼ਦ ਮੰਤਰੀਆਂ ਅਤੇ ਪੰਜਾਬ ਦੇ ਮੁੱਖ ਮੰਤਰੀ ਦਾ ਬਹੁਤ ਰਿਣੀ ਹਾਂ ਜਿਨ੍ਹਾਂ ਦੀ ਮਿਹਨਤ ਸਦਕਾ ਉਹ ਮੁਹਾਲੀ ਨੂੰ ਇੱਕ ਹੱਬਸਿਟੀ ਦੇ ਤੌਰ 'ਤੇ ਵਿਕਸਿਤ ਕਰਨ ਵਿੱਚ ਕਾਮਯਾਬ ਹੋਏ ਹਨ।ਉਨ੍ਹਾਂ ਨੇ ਕਿਹਾ ਕਿ ਜਿਹੜੇ ਜੁਝਾਰ ਨਗਰ ਦਾ ਪਿੰਡ ਤੇ ਬਡਮਾਜਰੇ ਦੀ ਜਗ੍ਹਾਂ ਲੈ ਕੇ ਉੱਥੇ ਮੈਡੀਕਲ ਕਾਲਜ ਬਣਾਇਆ ਜਾ ਰਿਹਾ ਹੈ ਅਤੇ ਸਰਕਾਰੀ ਕਾਲਜ ਮੁਹਾਲੀ ਵਿੱਚ ਬੀਐਸਸੀ ਨਰਸਿੰਗ ਕਾਲਜ ਵੀ ਬਣਾਉਣ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਗੈਰ ਕਾਨੂੰਨੀ ਮਾਇਨਿੰਗ ਬਿਲਕੁੱਲ ਬੰਦ ਹੈ ਅਤੇ ਪੰਜਾਬ ਸਰਕਾਰ ਜੋ ਰੈਵਨਿਊ ਇਕੱਠਾ ਕਰ ਰਹੀ ਹੈ ਉਸ ਨਾਲ ਵਿਕਾਸ ਕਰ ਰਹੀ।ਇਸ ਮੌਕੇ ਉਹਨਾਂ ਨੇ ਸੁਖਬੀਰ ਦੀ ਮਾਈਨਿੰਗ ਵਾਲੀ ਟਿੱਪਣੀ ਨੂੰ ਚੁਣਾਵੀ ਸਟੰਟ ਕਿਹਾ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਨਵਜੋਤ ਸਿੰਘ ਨੂੰ ਲੈ ਕੇ ਕਿਹਾ ਹੈ ਕਿ ਉਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਉਹ ਅਸੀਂ ਆਪਣੀ ਪਾਰਟੀ ਵਿਚ ਹੱਲ ਕਰ ਲਵਾਂਗੇ ਅਤੇ ਇਸ ਬਾਰੇ ਕਿਸੇ ਨੂੰ ਚਿੰਤਾ ਕਰਨ ਦੀ ਲੋੜ ਨਹੀ ਹੈ।