ਚੰਡੀਗੜ੍ਹ: ਟਰਾਂਸਪੋਰਟੀ ਮੰਤਰੀ ਰਾਜਾ ਵੜਿੰਗ ਟਰਾਂਸਪੋਰਟ ਮਾਫੀਆ (Transport mafia) ਖਿਲਾਫ (Transport Minister Amarinder Singh Raja Waring) ਲਗਾਤਾਰ ਐਕਸ਼ਨ ਮੋਡ ਦੇ ਵਿੱਚ ਵਿਖਾਈ ਦੇ ਰਹੇ ਹਨ।
ਮੁਹਾਲੀ ’ਚ ਔਰਬਿਟ ਬੱਸਾਂ ’ਤੇ ਐਕਸ਼ਨ
ਮੁਹਾਲੀ ਦੇ ਵਿੱਚ ਰਾਜਾ ਵੜਿੰਗ ਦੇ ਵੱਲੋ ਸੁਵੱਖਤੇ ਹੀ ਵੱਡੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਵੱਲੋਂ ਨਿਯਮਾਂ ਦੀਆਂ ਉਲੰਘਣਾ ਕਰਨ ਵਾਲੀਆਂ ਬੱਸਾਂ ਨੂੰ ਰਸਤੇ ਦੇ ਵਿੱਚ ਰੋਕ ਮੌਕੇ ਤੇ ਹੀ ਬਣਦੀ ਕਾਰਵਾਈ ਕੀਤੀ ਗਈ ਹੈ। ਵੜਿੰਗ ਦੇ ਵੱਲੋਂ ਸੜਕ ਤੇ ਹੀ ਰਸਤੇ ਵਿੱਚ ਕਈ ਔਰਬਿਟ ਬੱਸਾਂ ਨੂੰ ਘੇਰ ਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਹੈ ਤੇ ਮੌਕੇ ਤੇ ਬਣਦੀ ਕਾਰਵਾਈ ਵੀ ਉਨ੍ਹਾਂ ਵੱਲੋਂ ਕੀਤੀ ਗਈ ਹੈ।
ਜ਼ੀਰਕਪੁਰ ’ਚ ਬੱਸਾਂ ’ਤੇ ਕਾਰਵਾਈ
ਪਿਛਲੀ ਰਾਤ ਰਾਜਾ ਵੜਿੰਗ ਦੇ ਵੱਲੋਂ ਜ਼ੀਰਕਪੁਰ (Zirakpur) ਵਿੱਚ ਮੌਕੇ ’ਤੇ ਪਹੁੰਚ ਬੱਸਾਂ ਸਬੰਧੀ ਜਾਣਕਾਰੀ ਲਈ ਜਿਹੜੀਆਂ ਨਿਯਮਾਂ ਦੀਆਂ ਉਲੰਘਣਾ ਕਰ ਰਹੀਆਂ ਸਨ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਬੱਸਾਂ (Private buses) ਵਾਲੇ ਲੋਕਾਂ ਨੂੰ ਸਹੀ ਜਾਣਕਾਰੀ ਨਹੀਂ ਦਿੰਦੇ ਅਤੇ ਉਨ੍ਹਾਂ ਵੱਲੋਂ ਥਾਂ-ਥਾਂ ਬੁਕਿੰਗ ਖੋਲ੍ਹੀ ਗਈ ਹੈ ਜੋ ਕਿ ਨਿਯਮਾਂ ਦੀ ਉਲੰਘਣਾ ਹੈ। ਉੁਨ੍ਹਾਂ ਕਿਹਾ ਕਿ ਇੰਨ੍ਹਾਂ ਉਲੰਘਣਾ ਕਰਨ ਵਾਲੀਆਂ ਬੱਸਾਂ ਨੂੰ ਸਟੇਜ ਕੈਰਿਜ ਪਰਮਿਟ ਲੈਣਾ ਚਾਹੀਦਾ ਹੈ ਤਾਂ ਹੀ ਸਵਾਰੀਆਂ ਨੂੰ ਬਿਠਾਉਣ ਚਾਹੀਦਾ ਹੈ।
ਇਹ ਵੀ ਪੜ੍ਹੋ: ਅੱਧੀ ਰਾਤ ਨੂੰ ਐਕਸ਼ਨ ਮੋਡ 'ਚ ਟਰਾਂਸਪੋਰਟ ਮੰਤਰੀ