ਮੋਹਾਲੀ: ਜ਼ਿਲ੍ਹੇ ਵਿੱਚ ਲਗਾਤਾਰ ਇਮੀਗਰੇਸ਼ਨ ਕੰਪਨੀਆਂ ਵੱਲੋਂ ਠੱਗੀ ਮਾਰਨ ਦਾ ਅਤੇ ਵਿਦੇਸ਼ ਭੇਜਣ ਦੇ ਨਾਂ ਤੇ ਨੌਜਵਾਨਾਂ ਨਾਲ ਠੱਗੀ ਮਾਰਨ ਦਾ ਕਾਰੋਬਾਰ ਲਗਾਤਾਰ ਜਾਰੀ ਹੈ ਤੇ ਲੋਕ ਇਸ ਦਾ ਸ਼ਿਕਾਰ ਹੋ ਰਹੇ ਹਨ। ਇਕ ਨਿਆਂ ਮਾਮਲਾ ਹੁਣ ਰੀਤ ਸਿੱਧੂ ਇਮੀਗਰੇਸ਼ਨ ਕੰਪਨੀ ਦੇ ਖਿਲਾਫ ਮਾਲਕਣ ਦੇ ਖ਼ਿਲਾਫ਼ ਆਇਆ ਹੈ। ਜਿਸ ਕਾਰਨ ਪਿਛਲੇ 2 ਦਿਨ੍ਹਾਂ ਤੋਂ ਕਿਸਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਕਾਰਕੁਨ ਵੱਲੋਂ ਫੇਸ ਥ੍ਰੀਬੀਟੂ ਮੋਹਾਲੀ ਵਿਖੇ ਰੀਤ ਸਿੱਧੂ ਦੇ ਘਰ ਦੇ ਸਾਹਮਣੇ ਪੱਕਾ ਮੋਰਚਾ ਲਾ ਦਿੱਤਾ ਗਿਆ ਹੈ।
ਇਨ੍ਹਾਂ ਕਿਸਾਨ ਯੂਨੀਅਨ ਤੇ ਨੌਜਵਾਨਾਂ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਮਾਲਕਣ ਨੇ ਉਨ੍ਹਾਂ ਤੋਂ 25 ਲੱਖ ਇਕ ਨੌਜਵਾਨ ਤੋਂ 25 ਲੱਖ 35 ਹਜ਼ਾਰ ਰੁਪਏ ਦੀ ਠੱਗੀ ਮਾਰੀ ਅਤੇ ਕੈਨੇਡਾ ਭੇਜਣ ਦੇ ਨਾਂ ਤੇ ਉਨ੍ਹਾਂ ਨਾਲ ਵੱਡੀ ਠੱਗੀ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਕਿਸਾਨ ਭਾਰਤੀ ਕਿਸਾਨ ਯੂਨੀਅਨ ਨੇ ਜਮ ਕੇ ਇਮੀਗ੍ਰੇਸ਼ਨ ਮਾਲਕਣ ਦੇ ਕੋਠੀ ਦੇ ਸਾਹਮਣੇ ਨਾਅਰੇਬਾਜ਼ੀ ਕਰ ਰਹੇ ਨੇ ਤੇ ਪੱਕਾ ਧਰਨਾ ਲਾ ਦਿੱਤਾ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਉਨ੍ਹਾਂ ਦੀ ਮੰਗ ਪੂਰੀ ਨਹੀਂ ਹੁੰਦੀ ਅਤੇ ਪ੍ਰਸ਼ਾਸਨ ਉਨ੍ਹਾਂ ਨੂੰ ਪੈਸੇ ਵਾਪਿਸ ਨਹੀਂ ਦਵਾਉਂਦਾ ਉਹ ਇੱਥੋਂ ਕਿਸੇ ਵੀ ਕੀਮਤ ਤੋਂ ਜਾਣ ਨੂੰ ਤਿਆਰ ਨਹੀਂ ਹਨ।
ਮੋਹਾਲੀ ਵਿਖੇ ਰੀਤ ਸਿੱਧੂ ਦੇ ਘਰ ਦੇ ਸਾਹਮਣੇ ਲਾਇਆ ਪੱਕਾ ਮੋਰਚਾ
ਜਿਸ ਵਿੱਚ ਪਿਛਲੇ 2 ਦਿਨ੍ਹਾਂ ਤੋਂ ਕਿਸਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਕਾਰਕੁਨ ਵੱਲੋਂ ਫੇਸ ਥ੍ਰੀਬੀਟੂ ਮੋਹਾਲੀ ਵਿਖੇ ਰੀਤ ਸਿੱਧੂ ਦੇ ਘਰ ਦੇ ਸਾਹਮਣੇ ਪੱਕਾ ਮੋਰਚਾ ਲਾ ਦਿੱਤਾ ਗਿਆ ਹੈ। ਇਨ੍ਹਾਂ ਕਿਸਾਨ ਯੂਨੀਅਨ ਤੇ ਨੌਜਵਾਨਾਂ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਮਾਲਕਣ ਨੇ ਉਨ੍ਹਾਂ ਤੋਂ 25 ਲੱਖ 1 ਨੌਜਵਾਨ ਤੋਂ 25 ਲੱਖ 35 ਹਜ਼ਾਰ ਰੁਪਏ ਦੀ ਠੱਗੀ ਮਾਰੀ ਅਤੇ ਕੈਨੇਡਾ ਭੇਜਣ ਦੇ ਨਾਂ ਤੇ ਉਨ੍ਹਾਂ ਨਾਲ ਵੱਡੀ ਠੱਗੀ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਕਿਸਾਨ ਭਾਰਤੀ ਕਿਸਾਨ ਯੂਨੀਅਨ ਨੇ ਜਮ ਕੇ ਇਮੀਗ੍ਰੇਸ਼ਨ ਮਾਲਕਣ ਦੇ ਕੋਠੀ ਦੇ ਸਾਹਮਣੇ ਨਾਅਰੇਬਾਜ਼ੀ ਕਰ ਰਹੇ ਨੇ ਤੇ ਪੱਕਾ ਧਰਨਾ ਲਾ ਦਿੱਤਾ ਤੇ ਉਨ੍ਹਾਂ ਦਾ ਚਿਤਾਵਨੀ ਇੱਕ ਜਥਾ ਗੁਣਾਂ ਦੀ ਮੰਗ ਪੂਰੀ ਨਹੀਂ ਹੁੰਦੀ ਪ੍ਰਸ਼ਾਸਨ ਉਨ੍ਹਾਂ ਨੂੰ ਪੈਸੇ ਨਹੀਂ ਬੁਲਾਉਂਦਾ ਉਹ ਇੱਥੋਂ ਕਿਸੇ ਵੀ ਕੀਮਤ ਤੋਂ ਜਾਣ ਨੂੰ ਤਿਆਰ ਨਹੀਂ ਹਨ।
ਪੈਸੇ ਮੰਗਣ ਤੇ ਦਿੱਤੀ ਐਸਐਸਪੀ ਤੇ ਪੁਲਿਸ ਦੀ ਚਿਤਾਵਨੀ
ਇਸ ਦੌਰਾਨ ਪੀੜਤ ਨੌਜਵਾਨ ਰਿੰਕੂ ਨੇ ਦੱਸਿਆ ਕਿ ਉਨ੍ਹਾਂ ਨੇ ਕੈਨੇਡਾ ਜਾਣ ਲਈ 25 ਲੱਖ 35 ਹਜ਼ਾਰ ਰੀਤ ਸਿੱਧੂ ਨੂੰ ਇਕ ਵਿਚੋਲੀਏ ਦੇ ਰਾਹੀਂ ਪੈਸੇ ਦਿੱਤੇ ਸਨ। ਜਿਸ ਵਿੱਚ ਉਨ੍ਹਾਂ ਨੇ 3 ਲੱਖ ਰੁਪਏ ਬੈਂਕ ਦੇ ਥਰੂ ਅਤੇ 22 ਲੱਖ 35 ਹਜ਼ਾਰ ਰੁਪਏ ਕੈਸ਼ ਦਿੱਤੇ ਸਨ ਪਰ ਮੈਡਮ ਨੇ ਨਾ ਤਾਂ ਉਨ੍ਹਾਂ ਨੂੰ ਬਾਹਰ ਭੇਜਿਆ ਤੇ ਨਾ ਹੀ ਹੁਣ ਉਨ੍ਹਾਂ ਦੇ ਪੈਸੇ ਵਾਪਸ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਪਰਿਵਾਰ ਨੇ ਪੈਸੇ ਮੰਗਣ ਦੀ ਕੋਸ਼ਿਸ਼ ਕੀਤੀ ਤਾਂ ਠੱਗ ਮਾਰਨ ਵਾਲੀ ਰੀਤ ਸਿੱਧੂ ਨੇ ਉਨ੍ਹਾਂ ਨੂੰ ਐਸਐਸਪੀ ਤੇ ਪੁਲਿਸ ਦੀ ਚਿਤਾਵਨੀ ਦਿੰਦੇ ਹੋਏ ਤੇ ਕੱਪੜੇ ਫਾੜਨ ਦੀ ਵੀ ਗੱਲ ਕੀਤੀ ਹੈ, ਪਰ ਉਹ ਪੱਕਾ ਮੋਰਚਾ ਲਾ ਚੁੱਕੇ ਹਨ। ਇੱਥੇ ਕਿਸਾਨ ਸਮਰਥਕਾਂ ਨੇ ਇਹ ਵੀ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੇ ਪੈਸੇ ਵਾਪਿਸ ਨਹੀਂ ਹੁੰਦੇ ਪੀੜਤ ਪਰਿਵਾਰ ਨਾਲ ਇਨਸਾਫ਼ ਨਹੀਂ ਹੁੰਦਾ ਉਹ ਕਿਸੇ ਵੀ ਕੀਮਤ ਤੇ ਇੱਥੋਂ ਉੱਠਣ ਵਾਲੇ ਨਹੀਂ ਹਨ ਤੇ ਪੱਕਾ ਮੋਰਚਾ ਲੱਗਿਆ ਹੀ ਰਹੇਗਾ।
ਇਹ ਵੀ ਪੜ੍ਹੋ: ਜੇ ਮੇਰੇ ਪੁੱਤ ਨੂੰ ਚੀਮੇ ਤੋਂ ਘੱਟ ਵੋਟਾਂ ਮਿਲੀਆਂ ਤਾਂ ਰਾਜਨੀਤੀ ਛੱਡ ਦੇਵਾਂਗਾ: ਰਾਣਾ ਗੁਰਜੀਤ