ਮੋਹਾਲੀ: ਜਿੱਥੇ, ਹਰ ਸਾਲ ਦੀਵਾਲੀ ਮੌਕੇ ਵੱਡੇ ਹਾਦਸਿਆਂ ਤੋਂ ਬਾਅਦ ਸਿਹਤ ਸੇਵਾਵਾਂ ਪੁਖ਼ਤਾ ਨਾ ਮਿਲਣ ਕਰਕੇ ਵੱਡੇ ਸਵਾਲ ਖੜ੍ਹੇ ਹੁੰਦੇ ਹਨ, ਉੱਥੇ ਹੀ ਇਸ ਵਾਰ ਮੋਹਾਲੀ ਦੇ ਸਿਹਤ ਵਿਭਾਗ ਵੱਲੋਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਦੱਸ ਦਈਏ ਕਿ ਦੀਵਾਲੀ ਮੌਕੇ ਪਟਾਕੇ ਚਲਾਉਂਦੇ ਸਮੇਂ ਵੱਡੀ ਗਿਣਤੀ ਵਿੱਚ ਹਾਦਸੇ ਵੇਖਣ ਨੂੰ ਮਿਲਦੇ ਹਨ ਜਿਸ ਵਿੱਚ ਬੱਚੇ 'ਤੇ ਬਜ਼ੁਰਗ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਸਿਵਲ ਸਰਜਨ ਨੇ ਜਾਣਕਾਰੀ ਦਿੱਤੀ ਕਿ ਦੀਵਾਲੀ ਦੇ ਮੱਦੇਨਜ਼ਰ ਇਕ ਅਹਿਮ ਮੀਟਿੰਗ ਕੀਤੀ ਜਿਸ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧਾਂ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ।
ਇਹ ਵੀ ਪੜ੍ਹੋਂ: ਦੁਸ਼ਯੰਤ ਚੌਟਾਲਾ ਨੇ ਤਿਹਾੜ ਜੇਲ੍ਹ ਵਿੱਚ ਪਿਤਾ ਨਾਲ ਕੀਤੀ ਮੁਲਾਕਾਤ
ਦੱਸ ਦਈਏ ਕਿ ਇਸ ਦੌਰਾਨ ਕਈਆਂ ਦੀ ਤਾਂ ਚਮੜੀ ਸੜ ਜਾਂਦੀ ਅਤੇ ਕਈ ਆਪਣੀ ਅੱਖਾਂ ਦੀ ਰੌਸ਼ਨੀ ਗੁਆ ਬੈਠਦੇ ਹਨ, ਪਰ ਜਦੋਂ ਤੁਰੰਤ ਉਨ੍ਹਾਂ ਨੂੰ ਹਸਪਤਾਲ ਲੈ ਜਾਇਆ ਜਾਂਦਾ ਹੈ, ਤਾਂ ਉੱਥੇ ਉਨ੍ਹਾਂ ਨੂੰ ਸਿਹਤ ਸੇਵਾਵਾਂ ਪੂਰੀ ਤਰ੍ਹਾਂ ਨਹੀਂ ਮਿਲਦੀਆਂ, ਕਿਉਂਕਿ ਡਾਕਟਰ ਜ਼ਿਆਦਾਤਰ ਛੁੱਟੀਆਂ ਉੱਪਰ ਚੱਲ ਰਹੇ ਹੁੰਦੇ ਹਨ। ਹਾਲਾਂਕਿ, ਇਸ ਵਾਰ ਮੋਹਾਲੀ ਵਿਖੇ ਸਿਹਤ ਵਿਭਾਗ ਵੱਲੋਂ ਪੂਰੀ ਚੌਕਸੀ ਵਰਤੀ ਗਈ ਹੈ 'ਤੇ ਸਿਵਲ ਸਰਜਨ ਨੇ ਦੀਵਾਲੀ ਨੂੰ ਲੈ ਕੇ ਇਕ ਅਹਿਮ ਮੀਟਿੰਗ ਕੀਤੀ ਜਿਸ ਵਿੱਚ ਰਣਨੀਤੀ ਘੜੀ ਗਈ ਕਿ ਕਿਸ ਤਰ੍ਹਾਂ ਹਾਦਸਿਆਂ ਦੇ ਨਾਲ ਨਜਿੱਠਣਾ ਹੈ।
ਸਿਵਲ ਸਰਜਨ ਨੇ ਸਾਰੇ ਆਸਨਾਂ ਨੂੰ ਆਦੇਸ਼ ਦਿੱਤੇ ਕਿ ਉਹ ਦੀਵਾਲੀ ਦੇ ਮੌਕੇ ਸਪੈਸ਼ਲ ਟੀਮਾਂ ਤੈਨਾਤ ਕਰਨ ਅਤੇ ਮੌਕੇ ਉਪਰ ਮੌਜੂਦ ਰਹਿਣ ਅਤੇ ਨਾਲ ਹੀ ਐਂਬੂਲੈਂਸ ਨੂੰ ਵੀ ਤਿਆਰ-ਬਰ-ਤਿਆਰ ਰੱਖਣ ਦੇ ਹੁਕਮ ਜਾਰੀ ਕੀਤੇ ਹਨ।
ਇਸ ਮੌਕੇ ਸਿਵਲ ਸਰਜਨ ਮਨਜੀਤ ਸਿੰਘ ਵੱਲੋਂ ਦੀਵਾਲੀ ਦੀ ਵਧਾਈ ਦਿੰਦੇ ਹੋਏ ਨਾਲ ਹੀ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਆਪਣੀ ਦੇਖ ਰੇਖ ਵਿੱਚ ਹੀ ਪਟਾਕੇ ਚਲਾਉਣ ਦੇਣ।