ETV Bharat / state

ਖਰੜ 'ਚ ਪੁਲਿਸ ਨਾਲ ਮੁਕਾਬਲੇ ਦੌਰਾਨ ਖ਼ਤਰਨਾਕ ਗੈਂਗਸਟਰ ਬੁੱਟਰ ਜ਼ਖ਼ਮੀ, 5 ਕਾਬੂ - sunny enclave

ਖਰੜ ਦੇ ਸਨੀ ਇਨਕਲੇਵ 'ਚ ਜਲਵਾਯੂ ਟਾਵਰ ਨੇੜੇ ਪੁਲਿਸ ਪਾਰਟੀ ਦੀ ਟੀਮ ਅਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ ਹੋਇਆ, ਜਿਸ ਵਿੱਚ ਇੱਕ ਗੈਂਗਸਟਰ ਜ਼ਖ਼ਮੀ ਹੋ ਗਿਆ।

ਖਰੜ 'ਚ ਪੁਲਿਸ ਨਾਲ ਮੁਕਾਬਲੇ ਦੌਰਾਨ ਖ਼ਤਰਨਾਕ ਗੈਂਗਸਟਰ ਬੁੱਟਰ ਜ਼ਖ਼ਮੀ, 3 ਕਾਬੂ

author img

By

Published : Jul 24, 2020, 4:53 PM IST

Updated : Jul 24, 2020, 7:16 PM IST

ਮੋਹਾਲੀ: ਮੋਹਾਲੀ ਸ਼ਹਿਰ ਦੇ ਨਾਲ ਹੀ ਖਰੜ ਦੇ ਸਨੀ ਇਨਕਲੇਵ 'ਚ ਜਲਵਾਯੂ ਟਾਵਰ ਨੇੜੇ ਪੁਲਿਸ ਪਾਰਟੀ ਦੀ ਟੀਮ ਤੇ ਗੈਂਗਸਟਰਾਂ ਵਿਚਕਾਰ ਉਸ ਵੇਲੇ ਮੁਕਾਬਲਾ ਹੋ ਗਿਆ, ਜਦੋਂ ਗੈਂਗਸਟਰਾਂ ਦੀ ਸੂਚਨਾ ਮਿਲਣ 'ਤੇ ਪੁਲਿਸ ਉਨ੍ਹਾਂ ਦੀ ਪੈੜ ਨੱਪ ਰਹੀ ਸੀ। ਸੂਤਰਾਂ ਮੁਤਾਬਕ ਜਦੋਂ ਪੁਲਿਸ ਨੇ ਉਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲਿਸ 'ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕਰਕੇ ਜ਼ਖ਼ਮੀ ਗੈਂਗਸਟਰ ਸਣੇ 5 ਨੂੰ ਕਾਬੂ ਕਰ ਲਿਆ ਹੈ।

ਵੇਖੋ ਵੀਡੀਓ

ਦੱਸ ਦਈਏ ਕਿ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਮੁਕਾਬਲੇ ਦੌਰਾਨ ਗੈਂਗਸਟਰ ਜੌਹਨ ਬੁੱਟਰ ਪੈਰ ਵਿੱਚ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ। ਮੁਕਾਬਲੇ ਵਿੱਚ ਜ਼ਖ਼ਮੀ ਹੋਏ ਗੈਂਗਸਟਰ ਨੂੰ ਪਹਿਲਾਂ ਖਰੜ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਪਰ ਹਾਲਤ ਨਾਜ਼ੁਕ ਹੋਣ ਕਰਕੇ ਹੁਣ ਪੀਜੀਆਈ ਰੈਫਰ ਕਰ ਦਿੱਤਾ ਹੈ।

ਵੇਖੋ ਵੀਡੀਓ

ਇਸ ਸਾਰੀ ਕਾਰਵਾਈ ਪੰਜਾਬ ਪੁਲਿਸ ਦੇ ਓਕੂ ਯੂਨਿਟ, ਮੁਹਾਲੀ ਤੇ ਜਗਰਾਓਂ ਪੁਲਿਸ ਵੱਲੋਂ ਸਾਂਝੇ ਤੌਰ 'ਤੇ ਕੀਤੀ ਗਈ ਹੈ। ਕਾਬੂ ਕੀਤੇ ਗਏ ਗੈਂਗਸਟਰਾਂ ਵਿੱਚੋਂ ਸੁੱਖਾ ਨਾਂਅ ਦਾ ਗੈਂਗਸਟਰ ਪਿਛਲੇ 8 ਸਾਲਾਂ ਤੋਂ ਭਗੌੜਾ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: ਸੋਨੂੰ ਪੰਜਾਬਣ ਨੂੰ 24 ਸਾਲ ਦੀ ਸਜ਼ਾ, ਨਾਬਾਲਗ਼ ਤੋਂ ਦੇਹ ਵਾਪਾਰ ਕਰਵਾਉਣ ਲਈ ਦੋਸ਼ੀ ਕਰਾਰ

Last Updated : Jul 24, 2020, 7:16 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.