ਮੁਹਾਲੀ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ‘ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਇਸ ਸਰਕਾਰ ਦਾ ਆਖਰੀ ਬਜਟ ਪੇਸ਼ ਕਰਨਗੇ। ਈਟੀਵੀ ਭਾਰਤ ਵੱਲੋਂ ਮੁਹਾਲੀ ਦੇ ਸਥਾਨਕ ਲੋਕਾਂ ਨਾਲ ਸਰਕਾਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬਜਟ ਬਾਬਤ ਖਾਸ ਗੱਲਬਾਤ ਕੀਤੀ ਗਈ। ਇਸ ਦੌਰਾਨ ਸੈਕਟਰ 69 ਦੀ ਮਹਿਲਾਵਾਂ ਨੇ ਕਿਹਾ ਕਿ ਮਹਿੰਗਾਈ ਬਹੁਤ ਜ਼ਿਆਦਾ ਵਧ ਚੁੱਕੀ ਹੈ ਕਿ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਚੁੱਕਿਆ ਹੈ ਇੰਨਾ ਹੀ ਨਹੀਂ ਮਹਿੰਗੀ ਬਿਜਲੀ ਅਤੇ ਮਹਿੰਗੇ ਪਾਣੀ ਦੇ ਬਿੱਲ ਅਤੇ ਮਹਿੰਗੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਵੀ ਔਰਤਾਂ ਨੇ ਕੈਪਟਨ ਸਰਕਾਰ ਨੂੰ ਆਮ ਲੋਕਾਂ ਨੂੰ ਰਾਹਤ ਦੇਣ ਦੀ ਮੰਗ ਕੀਤੀ ਅਤੇ ਕਈ ਔਰਤਾਂ ਨੇ ਕੋਰੂਨਾ ਮਹਾਂਮਾਰੀ ਵਿੱਚ ਠੱਪ ਹੋ ਚੁੱਕੇ ਕੰਮਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਕੋਈ ਵੀ ਕੰਮਕਾਜ ਨਾ ਹੋਣ ਕਾਰਨ ਉਤੋਂ ਮਹਿੰਗਾਈ ਦੀ ਮਾਰ ਪੈਣ ਕਾਰਨ ਸਰਕਾਰ ਨੂੰ ਆਮ ਲੋਕਾਂ ਬਾਰੇ ਸੋਚਣਾ ਚਾਹੀਦਾ ਹੈ ਅਤੇ ਬਜਟ ਵਿੱਚ ਆਮ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ
ਮੋਹਾਲੀ ਵਿਖੇ ਪ੍ਰਾਈਵੇਟ ਨੌਕਰੀ ਕਰਨ ਵਾਲੀ ਲੜਕੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਘਰ ਘਰ ਰੁਜ਼ਗਾਰ ਦੀ ਗੱਲ ਸਰਕਾਰ ਵੱਲੋਂ ਕਹੀ ਗਈ ਸੀ ਪਰ ਸਰਕਾਰੀ ਨੌਕਰੀ ਜ਼ਿਆਦਾਤਰ ਲੋਕਾਂ ਨੂੰ ਨਹੀਂ ਮਿਲੀ ਅਤੇ ਜਨਰਲ ਕੈਟਾਗਰੀ ‘ਚ ਆਉਣ ਵਾਲੇ ਲੋਕਾਂ ਲਈ ਸਰਕਾਰੀ ਨੌਕਰੀ ਤਾਂ ਸਿਰਫ਼ ਖ਼ੁਆਬ ਹੀ ਬਣ ਕੇ ਰਹਿ ਗਈ ਹੈ। ਇਸ ਦੌਰਾਨ ਇਕ ਨਿੱਜੀ ਸਕੂਲ ‘ਚ ਪੜ੍ਹਾਉਣ ਵਾਲੀ ਅਧਿਆਪਕਾ ਨੇ ਕਿਹਾ ਕਿ ਗਰਮੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਤੇ ਪੰਜਾਬ ‘ਚ ਬਿਜਲੀ ਦੇ ਰੇਟ ਜ਼ਿਆਦਾ ਹਨ, ਜਿਸ ਕਾਰਨ ਲੋਕਾਂ ਦੀ ਜੇਬ ’ਤੇ ਬੋਝ ਪਾਇਆ ਜਾ ਰਿਹਾ, ਜਦ ਕਿ ਦੂਸਰੇ ਸੂਬਿਆਂ ‘ਚ ਬਿਜਲੀ ਦੇ ਰੇਟ ਘੱਟ ਹਨ ਅਤੇ ਨਾਲ ਹੀ ਮਹਿਲਾਵਾਂ ਦੀ ਸੁਰੱਖਿਆ ਨੂੰ ਪੁਲਿਸ ਪ੍ਰਸ਼ਾਸਨ ਯਕੀਨੀ ਬਣਾਵੇ ਅਤੇ ਮੁਹਾਲੀ ‘ਚ ਪੁਲੀਸ ਦੀ ਸਖ਼ਤਾਈ ਦੀ ਜ਼ਰੂਰਤ ਹੈ।
ਇਸ ਦੌਰਾਨ ਇਕ ਮਹਿਲਾ ਨੇ ਮੋਹਾਲੀ ਅਤੇ ਚੰਡੀਗੜ੍ਹ ਤੁਲਨਾ ਕਰਦਿਆਂ ਕਿਹਾ ਕਿ ਚੰਡੀਗੜ੍ਹ ‘ਚ ਬਿਜਲੀ ਪੰਜਾਬ ਨਾਲੋਂ ਅੱਧੇ ਰੇਟ ‘ਤੇ ਹੈ ਅਤੇ ਪੈਟਰੋਲ ਵੀ ਚੰਡੀਗੜ੍ਹ ‘ਚ ਸਸਤਾ ਹੈ ਤੇ ਜਿਆਦਾਤਰ ਮੁਹਾਲੀ ਵਾਸੀ ਚੰਡੀਗੜ੍ਹ ਤੋਂ ਹੀ ਪੈਟਰੋਲ ਪਵਾਉਂਦੇ ਹਨ। ਉਨ੍ਹਾਂ ਨੂੰ ਕੈਪਟਨ ਸਰਕਾਰ ਤੋਂ ਕੁਝ ਜ਼ਿਆਦਾ ਵਧੀਆ ਬਜਟ ਦੀ ਉਮੀਦ ਨਹੀਂ ਹੈ ਅਤੇ ਕੈਪਟਨ ਸਰਕਾਰ ਸਿਵਲ ਦੀ ਪ੍ਰੀਖਿਆ ਵਿੱਚ ਤੇਤੀ ਫ਼ੀਸਦੀ ਮਹਿਲਾਵਾਂ ਲਈ ਰਾਖਵਾਂਕਰਨ ਕੀਤਾ ਗਿਆ ਸੀ ਪਰ ਉਸ ਤੇ ਵੀ ਅਮਲ ਨਹੀਂ ਕੀਤਾ ਗਿਆ ਸਿਰਫ਼ ਅਫ਼ਸਰ ਆਪਣੇ ਬੱਚਿਆਂ ਜਾਂ ਪਰਿਵਾਰਵਾਦ ਦੀ ਪ੍ਰੰਪਰਾ ਨੂੰ ਹੀ ਅੱਗੇ ਵਧਾਇਆ ਜਾ ਰਿਹਾ
ਇਹ ਵੀ ਪੜ੍ਹੋ:ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਸਰਕਾਰ ਨੂੰ ਘੇਰਾਂਗੇ: ਚੀਮਾ