ETV Bharat / state

ਹੋਮੀ ਭਾਭਾ ਕੈਂਸਰ ਹਸਪਤਾਲ ਦਾ ਸੀਐੱਮ ਮਾਨ ਨੇ ਕੀਤਾ ਉਦਘਾਟਨ, ਆਧੁਨਿਕ ਸੁਵਿਧਾਵਾਂ ਨਾਲ ਲੈਸ ਹੈ ਇਹ ਕੈਂਸਰ ਹਸਪਤਾਲ

ਮੋਹਾਲੀ ਵਿੱਚ ਨਿਊ ਚੰਡੀਗੜ੍ਹ ਵਜੋਂ ਜਾਣੇਂ ਜਾਂਦੇ ਖੇਤਰ ਦੇ ਕਸਬਾ ਮੁੱਲਪੁਰ ਵਿੱਚ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦੇ ਆਈ.ਪੀ.ਡੀ. ਦਾ ਉਦਘਾਟਨ ਅੱਜ ਖੁਦ ਸੀਐੱਮ ਮਾਨ ਨੇ ਕੀਤਾ। ਇਸ ਮੌਕੇ ਸੀਐੱਮ ਮਾਨ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਆਮ ਆਦਮੀ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਅੱਜ ਇਸੇ ਕੜੀ ਵਿੱਚ ਇੱਕ ਹੋਰ ਮੀਲ ਪੱਥਰ ਸਰਕਾਰ ਵੱਲੋਂ ਰੱਖਿਆ ਗਿਆ ਹੈ।

CM Mann inaugurated Homi Bhabha Cancer Hospital in Mohali
ਹੋਮੀ ਭਾਭਾ ਕੈਂਸਰ ਹਸਪਤਾਲ ਦਾ ਸੀਐੱਮ ਮਾਨ ਨੇ ਕੀਤਾ ਉਦਘਾਟਨ, ਆਧੁਨਿਕ ਸੁਵਿਧਾਵਾਂ ਨਾਲ ਲੈਸ ਹੈ ਇਹ ਕੈਂਸਰ ਹਸਪਤਾਲ
author img

By

Published : Jul 6, 2023, 4:24 PM IST

ਚੰਡੀਗੜ੍ਹ ਡੈਸਕ: ਨਿਊ ਚੰਡੀਗੜ੍ਹ ਦੇ ਕਸਬਾ ਮੁੱਲਾਂਪੁਰ ਵਿੱਚ ਅੱਜ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ ਵਿਖੇ IPD ਸੇਵਾਵਾਂ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤਾ। ਇਸ ਮੌਕੇ ਉਨ੍ਹਾਂ ਨੇ ਚੰਡੀਗੜ੍ਹ ਪੀਜੀਆਈ ਨਾਲ ਮਿਲ ਕੰਮ ਕਰਨ ਲਈ MOUs ਵੀ ਸਾਈਨ ਕੀਤਾ। ਸੀਐੱਮ ਮਾਨ ਨੇ ਇਸ ਮੌਕੇ ਜ਼ੋਰ ਦੇਕੇ ਕਿਹਾ ਕਿ ਉਹ ਦੇਸ਼ ਅਤੇ ਪੰਜਾਬ ਦੀ ਭਲਾਈ ਲਈ ਸਭ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਨੇ ਅਤੇ ਅੱਜ ਇਸ ਕੜੀ ਤਹਿਤ ਕੈਂਸਰ ਦੇ ਮਰੀਜ਼ਾਂ ਨੂੰ ਵੱਡੀ ਰਾਹਤ ਦੇਣ ਲਈ ਮਾਹਿਰ ਡਾਕਟਰਾਂ ਅਤੇ ਆਧੁਨਿਕ ਮਸ਼ੀਨਾਂ ਨਾਲ ਲੈਸ ਕੈਂਸਰ ਹਸਪਤਾਲ ਦਾ ਉਦਘਾਟਨ ਕੀਤਾ ਗਿਆ ਹੈ।

  • ਹੋਮੀ ਭਾਭਾ ਕੈਂਸਰ ਹਸਪਤਾਲ ਤੇ ਰਿਸਰਚ ਸੈਂਟਰ ਵਿਖੇ IPD ਸੇਵਾਵਾਂ ਦੇ ਉਦਘਾਟਨ ਤੇ ਪੰਜਾਬ ਸਰਕਾਰ ਨਾਲ MOUs Sign ਮੌਕੇ ਨਿਊ ਚੰਡੀਗੜ੍ਹ ਤੋਂ Live... https://t.co/JxCokTYvOU

    — Bhagwant Mann (@BhagwantMann) July 6, 2023 " class="align-text-top noRightClick twitterSection" data=" ">

ਹਸਪਤਾਲ ਵਿੱਚ ਤਮਾਮ ਸੁਵਿਧਾਵਾਂ: ਸੀਐੱਮ ਮਾਨ ਨੇ ਵੇਰਵਾ ਦਿੰਦਿਆਂ ਦੱਸਿਆ ਕਿ ਆਧੁਨਿਕ ਸਮੇਂ ਦੀ ਲੋੜ ਮੁਤਾਬਿਕ ਇਸ ਕੈਂਸਰ ਹਸਪਤਾਲ ਵਿੱਚ ਹਰ ਤਰ੍ਹਾਂ ਦੀ ਸੁਵਿਧਾ ਮਰੀਜ਼ਾਂ ਨੂੰ ਮਿਲੇਗੀ। ਉਨ੍ਹਾਂ ਕਿਹਾ ਕਿ 600 ਕਰੋੜ ਦੀ ਲਾਗਤ ਨਾਲ ਬਣੇ ਹੋਮੀ ਭਾਭਾ ਕੈਂਸਰ ਹਸਪਤਾਲ ਦੀ ਸਮਰੱਥਾ 300 ਬੈੱਡਾਂ ਦੀ ਹੈ। ਇਸ ਵਿੱਚ ਸਰਜੀਕਲ ਓਨਕੋਲੋਜੀ, ਮੈਡੀਕਲ ਓਨਕੋਲੋਜੀ, ਰੇਡੀਏਸ਼ਨ ਓਨਕੋਲੋਜੀ, ਪ੍ਰੀਵੈਨਟਿਵ ਓਨਕੋਲੋਜੀ ਅਤੇ ਐਨਸਥੀਸੀਆ ਦੀ ਓ.ਪੀ.ਡੀ ਸ਼ੁਰੂ ਕੀਤੀ ਗਈ ਹੈ। ਇਸ ਤੋਂ ਇਲਾਵਾ ਐੱਮ.ਆਰ.ਆਈ., ਸੀ.ਟੀ., ਮੈਮੋਗ੍ਰਾਫੀ, ਡਿਜੀਟਲ ਰੇਡੀਓਗ੍ਰਾਫੀ ਆਦਿ ਆਧੁਨਿਕ ਸਹੂਲਤਾਂ ਵੀ ਇੱਥੇ ਉਪਲਬਧ ਹਨ। ਕੇਂਦਰ ਵਿੱਚ ਕੀਮੋਥੈਰੇਪੀ ਅਤੇ ਬਾਇਓਪਸੀ ਅਤੇ ਸਤਹੀ ਸਰਜਰੀ ਲਈ ਮਾਮੂਲੀ ਓਟੀ ਲਈ ਡੇ ਕੇਅਰ ਸੁਵਿਧਾਵਾਂ ਵੀ ਹਨ। ਦੱਸ ਦਈਏ ਇਸ ਹਸਪਤਾਲ ਨਾਲ ਪੰਜਾਬ ਸਮੇਤ ਹਰਿਆਣਾ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਰਾਜਸਥਾਨ ਦੇ ਮਰੀਜ਼ਾਂ ਨੂੰ ਵਿਸ਼ਵ ਪੱਧਰੀ ਕੈਂਸਰ ਦਾ ਇਲਾਜ ਮਿਲੇਗਾ।

ਸੀਐੱਮ ਮਾਨ ਦਾ ਦਾਅਵਾ: ਸੀਐੱਮ ਮਾਨ ਨੇ ਪੰਜਾਬ ਸਬੰਧੀ ਵੀ ਦਲੀਲਾਂ ਦਿੰਦਿਆਂ ਕਿਹਾ ਕਿ ਮਹਾਨ ਸ਼ਖ਼ਸੀਅਤਾਂ ਅਤੇ ਯੋਧਿਆ ਨੂੰ ਪੈਦਾ ਕਰਨ ਵਾਲੀ ਧਰਤੀ ਸਰਕਾਰਾਂ ਦੀਆਂ ਲਾਪਰਵਾਹੀਆਂ ਕਾਰਨ ਜ਼ਹਿਰੀਲੀ ਹੋ ਗਈ ਅਤੇ ਧਰਤੀ ਤੋਂ ਕੈਂਸਰ ਵਰਗੀਆਂ ਬਿਮਾਰੀਆਂ ਨੇ ਜਨਮ ਲਿਆ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀਆਂ ਲਪਰਵਾਹੀਆਂ ਕਾਰਨ ਮਾਲਵੇ ਦੇ ਕਈ ਇਲਾਕਿਆਂ ਵਿੱਚ ਪਾਣੀ ਪੀਣ ਦੀ ਅੱਜ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਮਾਲਵਾ ਖੇਤਰ ਵਿੱਚ ਕਈ ਥਾਈਂ ਕਾਲ਼ਾ ਪਾਣੀ ਧਰਤੀ ਵਿੱਚੋਂ ਨਿਕਲਦਾ ਹੈ ਅਤੇ ਇਸ ਨਾਲ ਫਸਲਾਂ ਅਤੇ ਨਸਲਾਂ ਦੋਵੇਂ ਬਰਾਬਾਦ ਹੋ ਰਹੀਆਂ ਹਨ। ਸੀਐੱਮ ਮਾਨ ਨੇ ਦੋਹਰਾਇਆ ਕਿ ਉਹ ਪੰਜਾਬ ਦੇ ਭਲੇ ਲਈ ਵਚਨਬੱਧ ਹਨ ਅਤੇ ਜਿੱਥੇ ਉਹ ਇਲਾਜ ਲਈ ਹਸਪਤਾਲਾਂ ਦਾ ਨਿਰਮਾਣ ਕਰ ਰਹੇ ਨੇ ਉੱਥੇ ਹੀ ਜ਼ਮੀਨੀ ਪਾਣੀ ਨੂੰ ਜ਼ਹਿਰੀਲਾ ਹੋਣ ਤੋਂ ਬਚਾਉਣ ਲਈ ਵੀ ਜੱਦੋ-ਜਹਿਦ ਕਰ ਰਹੇ ਨੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.