ਮੋਹਾਲੀ: ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਦੇਸ਼ ਭਰ 'ਚ ਧੂਮਧਾਮ ਨਾਲ ਮਨਾਇਆ ਗਿਆ ਹੈ ਜਿਸ ਤਹਿਤ ਚੰਡੀਗੜ੍ਹ, ਮੋਹਾਲੀ 'ਚ ਦੁਸਹਿਰਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ 'ਚ ਮੁੱਖ ਤੌਰ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚੇ ਸਨ ਅਤੇ ਉਨ੍ਹਾਂ ਨੇ ਪੁਤਲੇ ਨੂੰ ਅਗਨੀ ਦਿਖਾਈ। ਉਨ੍ਹਾਂ ਕਿਹਾ ਕਿ ਇੱਥੇ ਦੁਸਹਿਰਾ ਹੁੰਦਾ ਹੈ, ਹੁਣ ਤੋਂ ਦੁਸਹਿਰੇ ਲਈ ਉਹ ਜਗ੍ਹਾ ਰਾਖਵੀਂ ਰੱਖੀ ਜਾਵੇਗੀ ਉਨ੍ਹਾਂ ਕਿਹਾ ਕਿ ਕਰੋਨਾ ਕਾਰਨ ਬਹੁਤ ਸਾਰੇ ਸਮਾਗਮ ਡਾਇਵਰਟ ਹੋ ਗਏ ਸੀ। ਮੋਹਾਲੀ ਦਾ ਇਹ ਮੇਲਾ ਬਹੁਤ ਮਸ਼ਹੂਰ ਹੈ, ਇਸ ਵਿੱਚ ਬਹੁਤ ਸਾਰੀ ਆਸਥਾ ਹੈ। ਇਸ ਵਿੱਚ ਸਾਰੇ ਧਰਮਾਂ, ਜਾਤਾਂ ਅਤੇ ਪਾਰਟੀਆਂ ਦੇ ਲੋਕ ਹਿੱਸਾ ਲੈਂਦੇ ਹਨ।
-
ਦੁਸਹਿਰੇ ਦੇ ਤਿਉਹਾਰ ਮੌਕੇ ਫ਼ੇਜ਼ 8, ਮੋਹਾਲੀ ਦੇ ਦੁਸਹਿਰਾ ਗਰਾਊਂਡ ਤੋਂ…Live https://t.co/fobryV2Cr6
— Bhagwant Mann (@BhagwantMann) October 5, 2022 " class="align-text-top noRightClick twitterSection" data="
">ਦੁਸਹਿਰੇ ਦੇ ਤਿਉਹਾਰ ਮੌਕੇ ਫ਼ੇਜ਼ 8, ਮੋਹਾਲੀ ਦੇ ਦੁਸਹਿਰਾ ਗਰਾਊਂਡ ਤੋਂ…Live https://t.co/fobryV2Cr6
— Bhagwant Mann (@BhagwantMann) October 5, 2022ਦੁਸਹਿਰੇ ਦੇ ਤਿਉਹਾਰ ਮੌਕੇ ਫ਼ੇਜ਼ 8, ਮੋਹਾਲੀ ਦੇ ਦੁਸਹਿਰਾ ਗਰਾਊਂਡ ਤੋਂ…Live https://t.co/fobryV2Cr6
— Bhagwant Mann (@BhagwantMann) October 5, 2022
ਮਾਨ ਨੇ ਅੱਗੇ ਕਿਹਾ ਕਿ ਸੰਦੀਪ ਸੰਧੂ ਖਿਲਾਫ ਜੋ ਐਫਆਈਆਰ ਦਰਜ ਕੀਤੀ ਗਈ ਹੈ। ਉਸ ਨੇ ਜੋ ਮਨਮਾਨੀ ਕੀਤੀ ਹੈ, ਜੋ ਘਪਲੇ ਕੀਤੇ ਹਨ, ਜੋ ਲੋਕਾਂ ਦੇ ਪੈਸੇ ਉਡਾਏ ਹਨ, ਜਨਤਾ ਇਸ ਦਾ ਹਿਸਾਬ ਲਵੇਗੀ। ਇਹ ਸਰਕਾਰ ਵੀ ਜਨਤਾ ਦੀ ਹੈ। ਕਾਨੂੰਨ ਮੁਤਾਬਕ ਸਜ਼ਾ ਜ਼ਰੂਰ ਮਿਲੇਗੀ। ਕਾਂਗਰਸ ਤੋਂ ਉੱਪਰ ਪੁੱਛੇ ਸਵਾਲ 'ਤੇ ਭਗਵੰਤ ਮਾਨ ਨੇ ਕਿਹਾ ਕਿ ਗੁਜਰਾਤ, ਹਿਮਾਚਲ 'ਚ ਕਿਤੇ ਵੀ ਸਭ ਕੁਝ ਨਹੀਂ ਹੋਣ ਵਾਲਾ। ਜੇਕਰ ਉਹ ਚੋਣ ਨਹੀਂ ਲੜ ਰਹੇ ਤਾਂ ਇਧਰ ਉਧਰ ਘੁੰਮ ਰਹੇ ਹਨ, ਕਿਉਂਕਿ ਦੀਵਾ ਬੁਝਣ ਤੋਂ ਪਹਿਲਾਂ ਹੀ ਫੜਫੜਾਉਂਦਾ ਹੈ, ਅਜਿਹਾ ਹੀ ਉਨ੍ਹਾਂ ਨਾਲ ਹੋ ਰਿਹਾ ਹੈ।
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ 'ਚ ਗੈਂਗਸਟਰ ਤੇ ਸਮੱਗਲਰ ਦੋਵਾਂ ਦੇ ਕੰਡੇ ਅਕਾਲੀ ਦਲ ਤੇ ਕਾਂਗਰਸ ਨੇ ਬੀਜੇ ਹਨ, ਅਤੇ ਅਸੀਂ ਉਨ੍ਹਾਂ ਚੁੱਗ ਰਹੇ ਹਾਂ। ਪੰਜਾਬ ਵਿੱਚ ਬਹੁਤ ਸਾਰੀਆਂ ਇੰਡਸਟਰੀਆਂ ਬਾਹਰ ਤੋਂ ਆ ਰਹੀਆਂ ਹਨ ਜਿਸ ਵਿੱਚ ਲਾ ਆਰਡਰ ਦਾ ਪਤਾ ਲੱਗਦਾ ਹੈ। ਪੰਜਾਬ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਹੈ, ਤਾਂ ਬਾਹਰ ਤੋਂ ਲੋਕ ਇੱਥੇ ਆ ਰਹੇ ਹਨ। ਟੀਨੂੰ ਨੂੰ ਫੜ੍ਹਨ ਲਈ ਨੇਪਾਲ ਦੇ ਬਾਰਡਰ 'ਤੇ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ। ਜਲਦੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਝੋਨੇ ਦੀ ਖਰੀਦ ਵੀ ਚੰਗੀ ਚਲ ਰਹੀ ਹੈ। ਉਸ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ ਅਤੇ ਲੋਕਾਂ ਨੂੰ ਪੈਸੇ ਵੀ ਟਾਇਮ 'ਤੇ ਮਿਲਣਗੇ।
ਇਹ ਵੀ ਪੜ੍ਹੋ: ਰਾਵਣ ਦਹਿਨ ਮੌਕੇ ਰਾਜਾ ਵੜਿੰਗ ਦਾ ਬਿਆਨ...