ਮੋਹਾਲੀ: ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ (Prime Minister of the country Narendra Modi) ਵੱਲੋਂ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲਏ ਜਾਣ ਦੇ ਬਾਅਦ ਪੰਜਾਬ ਵਿੱਚ ਪੂਰੇ ਪੰਜਾਬ ਵਿੱਚ ਵੀ ਖੁਸ਼ੀਆਂ ਦਾ ਮਾਹੌਲ ਹੈ। ਪੰਜਾਬ ਵਿੱਚ ਕਿਸਾਨ ਢੋਲ ਨਗਾਰੇ ਨਾਲ ਭੰਗੜਾ ਪਾ ਰਹੇ ਹਨ। ਲੱਡੂ ਵੰਡੇ ਜਾ ਰਹੇ ਹਨ।
ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ, ਕੁਝ ਕਿਸਾਨ ਇਹ ਕਹਿ ਰਹੇ ਹਨ ਕਿ ਪੰਜਾਬ ਵਿੱਚ ਖ਼ਾਸ ਕਰਕੇ ਪੰਜਾਬ ਤੇ ਹਰਿਆਣਾ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ। ਜਿਸ ਕਰਕੇ ਕਿ ਪੀਐਮ ਮੋਦੀ ਨੇ ਇੱਕ ਸਿਆਸੀ ਖੇਡ ਖੇਡਿਆ ਹੈ। ਕਿਸਾਨ ਸਮਰਥਕਾਂ ਨੂੰ ਅਤੇ ਕਿਸਾਨਾਂ ਨੂੰ ਇਸ ਵੱਲ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਇਸ ਤੋਂ ਵੱਡਾ ਕੋਈ ਹੋਰ ਕਾਨੂੰਨ ਲਾਗੂ ਨਾ ਹੋ ਸਕੇ, ਇਸ ਲਈ ਵੀ ਵੇਖਣਾ ਹੋਵੇਗਾ। ਪਰ ਅੱਜ (ਸ਼ੁੱਕਰਵਾਰ) ਖ਼ੁਸ਼ੀਆਂ ਦਾ ਖੇੜਾ ਹੈ।
ਇਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਬਈ ਜਿਹੜਾ ਕਾਨੂੰਨ ਰੱਦ ਕੀਤਾ ਗਿਆ, ਇਸ ਦੀ ਪ੍ਰਸੰਸਾ ਕਰਨੀ ਚਾਹੀਦੀ ਅਤੇ ਖਾਸ ਕਰਕੇ ਕਿਸਾਨ ਭਰਾਵਾਂ ਨੂੰ ਬਹੁਤ ਇਸਦਾ ਲਾਭ ਹੋਇਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅੱਜ ਸ਼ਾਮ ਨੂੰ ਉਹ ਜਗ੍ਹਾ 'ਤੇ ਰੋਜ਼ ਕਿਸਾਨ ਦੇ ਸਮਰਥਕ ਖੜੋ ਕੇ ਰੋਜ਼ ਕੈਂਡਲ ਜਲਾ ਕੇ ਸ਼ਰਧਾਂਜਲੀ ਵੀ ਸਮਰਪਿਤ ਕੀਤੀ ਜਾਵੇਗੀ।
ਇਹ ਵੀ ਪੜ੍ਹੋ:Farm Laws Repealed: MSP ਦੀ ਗਰੰਟੀ ਨਾ ਮਿਲਣ ਤੱਕ ਜਾਰੀ ਰਹੇਗਾ ਅੰਦੋਲਨ: ਗੁਰਨਾਮ ਚਡੂਨੀ