ਮੋਹਾਲੀ: ਮੋਹਾਲੀ ਦੇ ਆਈ.ਟੀ ਸਿਟੀ 'ਚ ਸਥਿਤ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਂਡ ਐਜੂਕੇਸ਼ਨ ਖੋਜ( ਆਈਸਰ) 'ਚ ਪਿਛਲੇ ਦਿਨੀਂ ਪੀ.ਐੱਚ.ਡੀ ਵਿਦਿਆਰਥੀ ਮੁਹੰਮਦ ਅਨਵਰ ਖੁਰਸ਼ੀਦ ਦੀ ਕੋਰੋਨਾ ਕਾਰਨ ਮੌਤ ਹੋ ਗਈ ਸੀ। ਜਿਸ ਦੇ ਚੱਲਦਿਆਂ ਆਇਸਰ ਦੇ ਹੋਸਟਲ 'ਚ ਰਹਿਣ ਵਾਲੇ ਵਿਦਿਆਰਥੀਆਂ ਦੀ ਸਿਹਤ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਸਟਲ ਨੂੰ ਬੰਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:ਕੈਪਟਨ ਸਰਕਾਰ ਦਾ ਸਟੇਰਿੰਗ ਬਾਦਲਾਂ ਦੇ ਹੱਥ: ਭਗਵੰਤ ਮਾਨ
ਦੱਸਿਆ ਜਾ ਰਿਹਾ ਹੈ ਕਿ ਮੁਹੰਮਦ ਅਨਵਰ ਖੁਰਸ਼ੀਦ ਡਾ. ਰਾਜੇਸ਼ ਰਾਮ ਚੰਦਰਨ ਦੇ ਨਾਲ ਕੰਮ ਕਰਦਾ ਸੀ ਅਤੇ ਕੁਝ ਦਿਨ ਪਹਿਲਾਂ ਉਹ ਕੋਰੋਨਾ ਸੰਕਰਮਣ ਹੋ ਗਿਆ ਸੀ, ਜਿਸ ਕਾਰਨ ਉਸਦੀ ਮੌਤ ਹੋ ਗਈ। ਇਸ ਸਬੰਧੀ ਸੰਸਥਾ ਦੇ ਪ੍ਰਬੰਧਕਾਂ ਦਾ ਕਹਿਣਾ ਕਿ ਉਕਤ ਮ੍ਰਿਤਕ ਵਿਦਿਆਰਥੀ ਨੂੰ ਹੋਸਟਲ 'ਚ ਉਸ ਦੇ ਕਮਰੇ 'ਚ ਹੀ ਆਕਸੀਮੀਟਰ ਦਿੱਤਾ ਗਿਆ ਸੀ ਅਤੇ ਉਸਦਾ ਇਲਾਜ ਚੱਲ ਰਿਹਾ ਸੀ, ਪਰ ਉਸਦੀ ਮੌਤ ਹੋ ਗਈ। ਇਸ ਸਬੰਧੀ ਵਿਦਿਆਰਥੀਆਂ ਵਲੋਂ ਸੰਸਥਾ 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਵਿਦਿਆਰਥੀਆਂ ਦਾ ਕਹਿਣਾ ਕਿ ਉਨ੍ਹਾਂ ਦੀ ਦੇਖਭਾਲ ਲਈ ਸਿਰਫ਼ ਇੱਕ ਡਾਕਟਰ, ਇੱਕ ਨਰਸ ਅਤੇ ਇੱਕ ਚੌਥਾ ਦਰਜਾ ਕਰਮਚਾਰੀ ਸੀ ।
ਇਹ ਵੀ ਪੜ੍ਹੋ:ਪੰਜਾਬ 'ਚ ਕਾਂਗਰਸ ਸਰਕਾਰ ਦੀ ਥਾਂ ਬਾਦਲਾਂ ਦੀ ਹਕੂਮਤ-ਸਿੱਧੂ