ਮੋਹਾਲੀ: ਜਿਲ੍ਹਾ ਪ੍ਰਧਾਨ ਅਤੇ ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕੇਂਦਰ ਵੱਲੋਂ ਸ਼ੁਰੂ ਤੋਂ ਪੰਜਾਬ ਨਾਲ ਮਤਰੇਆ ਵਤੀਰਾ ਕੀਤਾ ਜਾ ਰਿਹਾ ਹੈ। ਉਸੇ ਲੜੀ ਤਹਿਤ ਫੈਡਰਲ ਢਾਂਚੇ ਦੀ ਪ੍ਰਵਾਹ ਕੀਤੇ ਬਿਨ੍ਹਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦੀ ਦਾਅਵੇਦਾਰੀ ਖ਼ਤਮ ਕੀਤੀ ਗਈ ਅਤੇ ਬਾਹਰਲੀਆਂ ਸਟੇਟਾਂ ਤੋਂ ਅਫਸਰ ਲਿਆ ਕਿ ਪੰਜਾਬ ਦੇ ਜਮਹੂਰੀ ਹੱਕ ਖੋਹੇ ਜਾ ਰਹੇ ਹਨ। ਜਿਸ ਨੂੰ ਆਮ ਆਦਮੀ ਪਾਰਟੀ ਕਦੇ ਵੀ ਬਰਦਾਸ਼ਤ ਨਹੀ ਕਰੇਗੀ।
ਇਸੇ ਦੌਰਾਨ ਜਿਲ੍ਹਾ ਸਕੱਤਰ ਪ੍ਰਭਜੋਤ ਕੌਰ ਨੇ ਕਿਹਾ ਕਿ ਜਦੋਂ ਤੋਂ ਕਿਸਾਨੀ ਸੰਘਰਸ਼ ਅੱਗੇ ਮੋਦੀ ਸਾਹਿਬ ਨੂੰ ਝੁੱਕ ਕੇ ਕਾਲੇ ਕਾਨੂੰਨ ਵਾਪਿਸ ਲੈਣੇ ਪਏ ਅਤੇ ਪਿਛਲੀਆਂ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨੇ ਜੋ ਇਕ ਤਰਫਾ ਫੈਸਲਾ ਕੀਤਾ, ਮੋਦੀ ਸਰਕਾਰ ਉਹ ਵਿਰੋਧ ਬਰਦਾਸ਼ਤ ਨਹੀ ਕਰ ਪਾ ਰਹੀ।
ਇਨ੍ਹਾਂ ਪੰਜਾਬ ਦੇ ਹੱਕ ਖੋਹ ਕੇ ਪੰਜਾਬ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣਾ ਚਾਹੁੰਦੀ ਹੈ, ਜਿਸ ਲੜ੍ਹੀ ਤਹਿਤ ਭਾਖੜਾ ਡੈਮ ਕਮੇਟੀ ਵਿੱਚੋਂ ਪੰਜਾਬ ਨੂੰ ਬਾਹਰ ਕੀਤਾ ਗਿਆ ਹੈ ।
ਵੱਡੇ ਇਕੱਠ ਨਾਲ ਸ਼ਾਮਲ ਹੋਏ ਡੇਰਾਬੱਸੀ ਤੋਂ ਕੈਂਡੀਡੇਟ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਕੇਂਦਰ ਸਰਕਾਰ ਪਹਿਲਾਂ ਵੀ ਪੰਜਾਬ ਦਾ ਗੁੱਸਾ ਹੰਡਾ ਚੁੱਕੀ ਹੈ। ਪੰਜਾਬ ਨਾਲ ਧੱਕਾ ਕਰਕੇ ਹੋਰ ਪੰਗੇ ਨਾ ਲਵੇ, ਨਹੀਂ ਤਾਂ ਆਮ ਆਦਮੀ ਪਾਰਟੀ ਕੋਈ ਵੱਡੇ ਸ਼ੰਘਰਸ਼ ਕਰੇਗੀ।
ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਵਨੀਤ ਵਰਮਾ ਨੇ ਕਿਹਾ ਅਸੀਂ ਮਾਨਯੋਗ ਡੀਸੀ ਸਾਹਿਬ ਨੂੰ ਮੰਗ ਪੱਤਰ ਰਾਂਹੀ ਆਪਣਾ ਰੋਸ ਦਰਜ ਕਰਾਉਣ ਆਏ ਹਾਂ ਜੇਕਰ ਇਸ ਮਸਲੇ ਤੇ ਕੇਂਦਰ ਸਰਕਾਰ ਨੇ ਆਪਣਾ ਫੈਸਲਾ ਵਾਪਿਸ ਨਾ ਲਿਆ ਤਾਂ ਆਪ ਵੱਲੋਂ ਵੱਡੇ ਪੱਧਰ 'ਤੇ ਇਸ ਬੇਇਨਸਾਫੀ ਖਿਲਾਫ ਸੰਘਰਸ਼ ਕੀਤਾ ਜਾਏਗਾ ਤੇ ਪੰਜਾਬ ਦੇ ਹੱਕ ਪੰਜਾਬ ਨੂੰ ਮਿਲਣਗੇ।
ਇਹ ਵੀ ਪੜ੍ਹੋ: 12 ਸਾਲਾਂ ਬੱਚੇ ਨੇ ਬਣਾਇਆ ਰੋਬੋਟ, ਇੰਡੀਆ ਬੁੱਕ ਆਫ ਰਿਕਾਰਡ ਵਿੱਚ ਨਾਂ ਦਰਜ