ਮੁਹਾਲੀ: ਆਨਲਾਈਨ ਖਰੀਦਦਾਰੀ 'ਚ ਧੋਖੇਧੜੀ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਵਿੱਚ ਵਿਅਕਤੀਆਂ ਵੱਲੋਂ ਜਾਅਲੀ ਆਈਡੀ ਬਣਾ ਕੇ ਮਹਿੰਗੀਆਂ ਚੀਜ਼ਾਂ ਨੂੰ ਘੱਟ ਕੀਮਤ ਦੀ ਦਿਖਾ ਕੇ ਲੋਕਾਂ ਨੂੰ ਆਕਰਸ਼ਿਤ ਕੀਤਾ ਜਾਂਦਾ ਹੈ ਜਿਸ ਤਹਿਤ ਮੁਹਾਲੀ ਦੇ ਜੁਝਾਰ ਨਗਰ ਦਾ ਨਿਵਾਸੀ ਅਜਿਹੇ ਹੀ ਇੱਕ ਜਾਲ ਵਿੱਚ ਫਸਿਆ ਅਤੇ ਮੁੜ ਕੇ ਇਹ ਜਾਲ ਉਸ ਨੂੰ ਖੁਦਕੁਸ਼ੀ ਵੱਲ ਹੀ ਲੈ ਗਿਆ।
22 ਸਾਲਾ ਸਾਗਰ ਬੀ. ਟੈਕ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਉਸ ਨੇ ਆਪਣੇ ਇੱਕ ਸਾਥੀ ਨੂੰ ਮੋਬਾਈਲ ਲੈ ਕੇ ਦੇਣਾ ਸੀ। ਉਸ ਨੇ ਫਿਰ OLX ਉੱਤੇ ਮੋਬਾਈਲ ਲੱਭਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਸ ਨੇ ਇੱਕ 5500 ਦੇ ਕਰੀਬ ਦਾ ਮੋਬਾਈਲ ਵੇਖਿਆ ਜਦੋਂ ਉਸ ਨੇ ਦਰਸਾਏ ਹੋਏ ਨੰਬਰ ਉੱਪਰ ਫੋਨ ਕੀਤਾ, ਤਾਂ ਅੱਗੇ ਵਾਲੇ ਸਖ਼ਸ਼ ਨੇ ਉਸ ਨੂੰ ਕਿਹਾ ਕਿ ਉਹ ਫੌਜ ਵਿੱਚ ਹੈ ਅਤੇ ਉਸ ਨੇ ਆਪਣੇ ਸ਼ਨਾਖ਼ਤੀ ਕਾਰਡ ਵੀ ਸਾਗਰ ਨੂੰ ਭੇਜ ਦਿੱਤੇ ਅਤੇ ਕਿਹਾ ਕਿ ਉਹ ਉਸ ਨੂੰ ਪੈਸੇ ਭੇਜ ਦੇਵੇ ਤੇ ਉਹ ਇਧਰੋਂ ਉਸ ਨੂੰ ਪਾਰਸਲ ਭੇਜ ਦੇਵੇਗਾ।
ਉਸ ਸ਼ਖ਼ਸ ਨੇ ਸਾਗਰ ਕੋਲੋਂ ਮੋਬਾਈਲ ਦੀ ਲਗਭਗ ਤਿੰਨ ਤੋਂ ਚਾਰ ਵਾਰ ਕੀਮਤ ਲੈ ਲਈ। ਸਾਗਰ ਨੇ ਆਪਣੇ ਘਰ ਦੇ ਖਾਤੇ ਵਿੱਚੋਂ ਵੀ ਪੈਸੇ ਕੱਢਵਾ ਕੇ ਇਸ ਦੀ ਕੀਮਤ ਚੁਕਾਈ ਅਤੇ ਬਾਅਦ ਵਿੱਚ ਪਾਰਸਲ ਵਾਲਾ ਵੀ ਉਸ ਨੂੰ ਕਹਿਣ ਲੱਗਾ ਕਿ ਉਹ ਉਸ ਦੀ ਕੀਮਤ ਚੁਕਾਏ ਤੇ ਸਾਗਰ ਨੇ ਉਸ ਪਾਰਸਲ ਵਾਲੇ ਨੂੰ ਵੀ ਪੈਸੇ ਟਰਾਂਸਫਰ ਕੀਤੇ, ਪਰ ਫਿਰ ਵੀ ਉਸ ਦਾ ਮੋਬਾਇਲ ਨਹੀਂ ਪਹੁੰਚਿਆ। ਸਾਗਰ ਦੇ ਘਰ ਦੇ ਹਾਲਾਤ ਠੀਕ ਨਹੀਂ ਸਨ। ਉਸ ਦੇ ਮਕਾਨ ਦੀ ਕਿਸ਼ਤ ਦੀ ਜਾਣੀ ਸੀ ਜਿਸ ਨੂੰ ਲੈ ਕੇ ਉਹ ਚਿੰਤਾ ਵਿੱਚ ਪੈ ਗਿਆ ਅਤੇ ਇਹ ਚਿੰਤਾ ਉਸ ਨੂੰ ਚਿਤਾ ਵੱਲ ਹੀ ਲੈ ਗਈ। ਪੈਸੇ ਦਾ ਕਿਤੋਂ ਜੁਗਾੜ ਨਾ ਹੁੰਦਾ ਵੇਖ ਕੇ ਸਾਗਰ ਨੇ ਖੁਦ ਨੂੰ ਫਾਂਸੀ ਲਗਾ ਕੇ ਫਾਹਾ ਲੈ ਲਿਆ।
ਇਹ ਵੀ ਪੜ੍ਹੋ: ਅਕਾਲੀ ਦਲ ਤੇ ਇਨੈਲੋ ਹੋਇਆ ਇੱਕ, ਨਾਮਜ਼ਦਗੀ ਭਰਵਾਉਣ ਜਾਣਗੇ ਬਾਦਲ ਤੇ ਚੌਟਾਲਾ
ਸਾਗਰ ਘਰ ਵਿੱਚ ਇਕਲੌਤਾ ਪੁੱਤਰ ਸੀ ਅਤੇ ਉਸ ਦੀ ਇਹ ਛੋਟੀਆਂ ਦੋ ਭੈਣਾਂ ਹਨ ਅਤੇ ਉਸ ਦਾ ਪਿਤਾ ਅਪਾਹਿਜ ਹੈ। ਸਾਗਰ ਬੱਚਿਆਂ ਨੂੰ ਟਿਊਸ਼ਨਾਂ ਪੜ੍ਹਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਅਤੇ ਨਾਲ ਹੀ ਆਪਣੇ ਘਰ ਦੀ ਕਿਸ਼ਤ ਵੀ ਭਰਦਾ ਸੀ ਜਿਸ ਤੋਂ ਬਾਅਦ ਹੁਣ ਉਸ ਦਾ ਪਰਿਵਾਰ ਇਨਸਾਫ਼ ਦੀ ਗੁਹਾਰ ਲਗਾ ਰਿਹਾ ਹੈ। ਪਿੰਡ ਦੀ ਪੰਚ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਜੋ ਧਾਰਾ ਲਗਾਈ ਗਈ ਹੈ ਉਹ ਸਿਰਫ ਖੁਦਕੁਸ਼ੀ ਦੀ ਹੈ, ਜਦੋਂ ਕਿ ਇਸ ਉੱਪਰ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ।
ਥਾਣਾ ਪ੍ਰਭਾਰੀ ਐਸ ਮਨਫੂਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮਾਮਲਾ ਦਰਜ ਕੀਤਾ ਗਿਆ ਅਤੇ ਬਾਅਦ ਵਿੱਚ ਇਹ ਸਾਈਬਰ ਕ੍ਰਾਈਮ ਦੇ ਨਾਲ ਜੁੜਦਾ ਵੇਖ ਕੇ, ਉਨ੍ਹਾਂ ਵੱਲੋਂ ਸਾਈਬਰ ਕ੍ਰਾਈਮ ਨੂੰ ਭੇਜ ਦਿੱਤਾ ਗਿਆ ਹੈ।