ETV Bharat / state

ਮੁਹਾਲੀ ਪਹੁੰਚ ਕੇ ਵੀ ਗੈਂਗਸਟਰ ਮੁਖ਼ਤਾਰ ਅੰਸਾਰੀ ਦੀ ਨਹੀਂ ਹੋ ਸਕੀ ਪੇਸ਼ੀ - ਅੰਸਾਰੀ ਦੀ ਨਹੀਂ ਹੋ ਸਕੀ ਪੇਸ਼ੀ

ਯੂਪੀ ਦੇ ਸਾਬਕਾ ਐੱਮਐੱਲਏ ਮੁਖਤਾਰ ਅੰਸਾਰੀ ਇਨ੍ਹਾਂ ਦਿਨਾਂ ’ਚ ਰੋਪੜ ਜੇਲ੍ਹ ਵਿੱਚ ਬੰਦ ਹੈ ਜਿਸ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪਰ ਉਸ ਦੀ ਹਾਲਤ ਠੀਕ ਨਾ ਹੋਣ ਕਰਕੇ ਐਂਬੂਲੈਂਸ ’ਚ ਹੀ ਰੱਖਿਆ ਗਿਆ ਤੇ ਵਾਪਸ ਰੋਪੜ ਜੇਲ੍ਹ ਭੇਜ ਦਿੱਤਾ। ਮੁਖਤਾਰ ਅੰਸਾਰੀ ਮੁਲਜ਼ਮ ਵੱਜੋਂ ਚਲਾਨ ਦੀ ਕਾਪੀ ਲੈਣ ਲਈ ਅਦਾਲਤ ਪਹੁੰਚਿਆ ਸੀ।

ਮੁਹਾਲੀ ਪਹੁੰਚ ਕੇ ਵੀ ਗੈਂਗਸਟਰ ਮੁਖ਼ਤਾਰ ਅੰਸਾਰੀ ਦੀ ਨਹੀਂ ਹੋ ਸਕੀ ਪੇਸ਼ੀ

author img

By

Published : Mar 31, 2021, 3:38 PM IST

Updated : Mar 31, 2021, 6:22 PM IST

ਮੋਹਾਲੀ: 40 ਤੋਂ ਵੱਧ ਅਪਰਾਧਿਕ ਮਾਮਲਿਆਂ ’ਚ ਕੇਸ ਭੁਗਤ ਰਿਹਾ ਯੂਪੀ ਦਾ ਸਾਬਕਾ ਮੰਤਰੀ ਮੁਖਤਾਰ ਅੰਸਾਰੀ ਨੂੰ ਮੁਹਾਲੀ ਅਦਾਲਤ ’ਚ ਪੇਸ਼ ਕੀਤਾ ਗਿਆ। ਹਾਲਾਂਕਿ ਅੰਸਾਰੀ ਦੀ ਸਿਹਤ ਖ਼ਰਾਬ ਹੋਣ ਕਰ ਕੇ ਉਸ ਨੂੰ ਅਦਾਲਤ ’ਚ ਜੱਜ ਦੇ ਸਾਹਮਣੇ ਪੇਸ਼ ਨਹੀਂ ਕੀਤਾ ਜਾ ਸਕਿਆ। ਦੱਸ ਦਈਏ ਕਿ ਯੂਪੀ ਦੇ ਸਾਬਕਾ ਐੱਮਐੱਲਏ ਮੁਖਤਾਰ ਅੰਸਾਰੀ ਇਨ੍ਹਾਂ ਦਿਨਾਂ ’ਚ ਰੋਪੜ ਜੇਲ੍ਹ ਵਿੱਚ ਬੰਦ ਹੈ ਜਿਸ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪਰ ਉਸ ਦੀ ਹਾਲਤ ਠੀਕ ਨਾ ਹੋਣ ਕਰਕੇ ਐਂਬੂਲੈਂਸ ’ਚ ਹੀ ਰੱਖਿਆ ਗਿਆ ਤੇ ਵਾਪਸ ਰੋਪੜ ਜੇਲ੍ਹ ਭੇਜ ਦਿੱਤਾ।

ਇਹ ਵੀ ਪੜੋ: ਜਾਣੋ ਗਰਮੀਆਂ ’ਚ ਕੀ ਖਾਣਾ ਚਾਹੀਦਾ ਹੈ ਤੇ ਕੀ ਨਹੀਂ

ਖ਼ਬਰ ਇਹ ਵੀ ਮਿਲੀ ਹੈ ਕਿ ਪੰਜਾਬ ਸਰਕਾਰ ਮੁਖ਼ਤਾਰ ਅੰਸਾਰੀ ਨੂੰ ਯੂਪੀ ਦੇ ਹਵਾਲੇ ਕਰਨ ਦੀ ਤਿਆਰੀ ਵਿੱਚ ਹੈ। ਮੁਖਤਾਰ ਅੰਸਾਰੀ ਨੂੰ ਅੱਜ ਰੋਪੜ ਜੇਲ੍ਹ ਤੋਂ ਐਕਸਟੋਰਸ਼ਨ ਕੇਸ ਦੀ ਚਾਰਜਸ਼ੀਟ ਦੀ ਕਾਪੀ ਦੇਣ ਲਈ ਮੁਹਾਲੀ ਕੋਰਟ ਲਿਆਂਦਾ ਗਿਆ ਸੀ। ਇਸ ਕੇਸ ਵਿੱਚ ਇੱਕ ਮਹੀਨਾ ਪਹਿਲਾਂ ਪੁਲਿਸ ਨੇ ਚਾਰਜਸ਼ੀਟ ਦਾਖਿਲ ਕੀਤੀ ਸੀ। ਮੁਹਾਲੀ ਪੁਲਿਸ ਨੇ ਦੱਸਿਆ ਕਿ ਅਦਾਲਤ ਦੀ ਪ੍ਰਕਿਰਿਆ ਅਨੁਸਾਰ ਅੰਸਾਰੀ ਨੂੰ ਜੇਲ੍ਹ ਅਥਾਰਟੀ ਅਦਾਲਤ ਵਿੱਚ ਲੈ ਕੇ ਆਈ ਸੀ। ਮੁਖਤਾਰ ਅੰਸਾਰੀ ਮੁਲਜ਼ਮ ਵੱਜੋਂ ਚਲਾਨ ਦੀ ਕਾਪੀ ਲੈਣ ਲਈ ਅਦਾਲਤ ਪਹੁੰਚਿਆ ਸੀ।

ਦੱਸ ਦਈਏ ਕਿ ਸੁਪਰੀਮ ਕੋਰਟ ਨੇ ਗੈਂਗਸਟਰ ਮੁਖ਼ਤਾਰ ਅੰਸਾਰੀ ਨੂੰ ਵਾਪਸ ਉੱਤਰ ਪ੍ਰਦੇਸ਼ ਭੇਜਣ ਦੇ ਆਦੇਸ਼ ਦਿੱਤੇ ਹਨ। ਹੁਣ ਪੰਜਾਬ ਪੁਲਿਸ ਅੰਸਾਰੀ ਨੂੰ ਯੂਪੀ ਪੁਲਿਸ ਦੇ ਹਵਾਲੇ ਕਦੋਂ ਕਰੇਗੀ ਇਸ ਸਬੰਧੀ ਅਜੇ ਜਾਣਕਾਰੀ ਆਉਣੀ ਬਾਕੀ ਹੈ। ਹਾਲਾਂਕਿ ਕਿ ਮੁਖ਼ਤਾਰ ਅੰਸਾਰੀ ਨੂੰ ਲੈ ਕੇ ਵਿਰੋਧੀ ਧਿਰ ਕਾਂਗਰਸ ਨੂੰ ਲੰਬੇ ਸਮੇਂ ਤੋਂ ਘੇਰ ਰਹੀ ਸੀ। ਅਕਾਲੀ ਦਲ ਦੇ ਇਲਜ਼ਾਮ ਸੀ ਕਿ ਕੈਪਟਨ ਸਰਕਾਰ ਮੁਖ਼ਤਾਰ ਅੰਸਾਰੀ ਨੂੰ ਬਚਾਅ ਰਹੀ ਹੈ। ਅਕਾਲੀ ਦਲ ਨੇ ਕਿਹਾ ਸੀ ਕਿ ਰੋਪੜ ਜੇਲ੍ਹ ’ਚ ਅੰਸਾਰੀ ਨੂੰ ਪੰਜਾਬ ਸਰਕਾਰ ਵੀਆਈਪੀ ਟ੍ਰੀਮੈਂਟ ਦੇ ਰਹੀ ਹੈ।
ਇਹ ਵੀ ਪੜੋ: ਸ੍ਰੀ ਦਰਬਾਰ ਸਾਹਿਬ ਵਾਲੀ ਹੰਸਲੀ ਦੀ ਕਾਰ ਸੇਵਾ ਹੋਈ ਸ਼ੁਰੂ
ਇਸ ਤੋਂ ਇਲਾਵਾ ਇਲਾਹਾਬਾਦ ਦੀ ਵਿਸ਼ੇਸ਼ MP/MLA ਅਦਾਲਤ ਵਿੱਚ ਮੁਖ਼ਤਾਰ ਖ਼ਿਲਾਫ਼ 10 ਕੇਸ ਚੱਲ ਰਹੇ ਹਨ। ਇਨ੍ਹਾਂ ਵਿਚੋਂ ਦੋਹਰੇ ਕਤਲ ਦਾ ਕੇਸ ਅੰਤਮ ਪੜਾਅ ‘ਤੇ ਹੈ। ਮੁਕੱਦਮਾ ਲਗਭਗ ਪੂਰਾ ਹੋ ਗਿਆ ਹੈ ਅਤੇ ਕਿਸੇ ਵੀ ਸਮੇਂ ਕੋਈ ਫੈਸਲਾ ਆ ਸਕਦਾ ਹੈ। ਇਸ ਤੋਂ ਇਲਾਵਾ ਇਨ੍ਹੀਂ ਦਿਨੀਂ ਬਾਕੀ ਨੌਂ ਮਾਮਲਿਆਂ ਵਿਚੋਂ 6 ਵਿੱਚ ਗਵਾਹੀ ਨਾਲ ਮੁਕੱਦਮਾ ਚੱਲ ਰਿਹਾ ਹੈ। ਬਾਕੀ 3 ਮਾਮਲਿਆਂ ਵਿੱਚ ਅਦਾਲਤ ਨੇ ਅਜੇ ਮੁਖ਼ਤਾਰ ਉੱਤੇ ਚਾਰਜ ਫਰੇਮ ਨਹੀਂ ਤੈਅ ਕੀਤਾ ਹੈ।

ਅੰਸਾਰੀ ਕਦੋਂ ਤੋਂ ਹੈ ਪੰਜਾਬ ਦੀ ਜੇਲ੍ਹ 'ਚ

ਮੁਖਤਾਰ ਅੰਸਾਰੀ 2 ਸਾਲ ਤੋਂ ਪੰਜਾਬ ਦੀ ਰੋਪੜ ਜੇਲ੍ਹ ਵਿੱਚ ਬੰਦ ਹੈ ਜਿਸ ਨੂੰ ਲੈਣ ਲਈ ਯੂਪੀ ਪੁਲਿਸ 8 ਵਾਰ ਪੰਜਾਬ ਪਹੁੰਚੀ ਪਰ ਜੇਲ੍ਹ ਵਿਭਾਗ ਨੇ ਅੰਸਾਰੀ ਦੀ ਸਿਹਤ ਠੀਕ ਨਾ ਹੋਣ ਦਾ ਹਵਾਲਾ ਦੇ ਕੇ ਉਸ ਨੂੰ ਯੂਪੀ ਪੁਲਿਸ ਦੇ ਹਵਾਲੇ ਕਰਨ ਤੋਂ ਇਨਕਾਰ ਕਰ ਦਿੱਤਾ ਜਾਂਦਾ ਸੀ।

ਪੰਜਾਬ ਪੁਲਿਸ ਵੱਲੋਂ ਅੰਸਾਰੀ ਨੂੰ ਕਿਉਂ ਕੀਤਾ ਗਿਆ ਸੀ ਗ੍ਰਿਫ਼਼ਤਾਰ

ਅੰਸਾਰੀ ਨੂੰ 10 ਕਰੋੜ ਰੁਪਏ ਦੀ ਫ਼ਿਰੌਤੀ ਮਾਮਲੇ 'ਚ ਮੋਹਾਲੀ ਪੁਲਿਸ ਨੇ ਕੀਤਾ ਸੀ ਗ੍ਰਿਫ਼ਤਾਰ ਦੱਸ ਦਈਏ ਕਿ 8 ਜਨਵਰੀ 2019 ਨੂੰ ਇੱਕ ਬਿਲਡਰ ਤੋਂ 10 ਕਰੋੜ ਰੁਪਏ ਦੀ ਫ਼ਿਰੌਤੀ ਲੈਣ ਦੇ ਮਾਮਲੇ ਵਿੱਚ ਮੁਹਾਲੀ ਪੁਲਿਸ ਨੇ ਮੁਖਤਾਰ ਅੰਸਾਰੀ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ ਅਤੇ 12 ਜਨਵਰੀ ਨੂੰ ਮੁਹਾਲੀ ਪੁਲਿਸ ਪ੍ਰੋਡਕਸ਼ਨ ਵਰੰਟ ਲੈਣ ਲਈ ਮੋਹਾਲੀ ਦੀ ਅਦਾਲਤ ਵਿੱਚ ਪਹੁੰਚੀ ਸੀ ਅਤੇ 21 ਜਨਵਰੀ ਨੂੰ ਯੂਪੀ ਤੋਂ ਮੁਖਤਾਰ ਅੰਸਾਰੀ ਨੂੰ ਮੋਹਾਲੀ ਲਿਆਂਦਾ ਗਿਆ ਸੀ, ਜਿਸ ਤੋਂ ਇੱਕ ਦਿਨ ਬਾਅਦ ਉਸ ਨੂੰ ਰੋਪੜ ਦੀ ਜ਼ਿਲ੍ਹਾ ਜੇਲ੍ਹ ਵਿੱਚ ਸਿਫ਼ਟ ਕਰ ਦਿੱਤਾ ਗਿਆ ਸੀ।ਬੀਜੀਪੀ ਵਿਧਾਇਕ ਦੀ ਪਤਨੀ ਨੇ ਪ੍ਰਿਯੰਕਾ ਗਾਂਧੀ ਨੂੰ ਪੱਤਰ ਲਿਖ ਕੇ ਅੰਸਾਰੀ ਨੂੰ ਯੂਪੀ ਪੁਲਿਸ ਦੇ ਹਵਾਲੇ ਕਰਨ ਦੀ ਕੀਤੀ ਸੀ ਅਪੀਲ ਮੁਹੰਮਦਾਬਾਦ ਹਲਕੇ ਤੋਂ ਬੀਜੇਪੀ ਦੇ ਵਿਧਾਇਕ ਅਲਕਾ ਰਾਏ ਨੇ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਨੂੰ ਤਿੰਨ ਵਾਰ ਚਿੱਠੀ ਲਿਖ ਕੇ ਮੰਗ ਕੀਤੀ ਸੀ ਕਿ ਪੰਜਾਬ ਦੀ ਕਾਂਗਰਸ ਸਰਕਾਰ ਮੁਖਤਾਰ ਅੰਸਾਰੀ ਨੂੰ ਕਿਉਂ ਬਚਾ ਰਹੀ ਹੈ ? ਦਰਅਸਲ ਅਲਕਾ ਰਾਏ ਦੇ ਪਤੀ ਅਤੇ ਸਾਬਕਾ ਵਿਧਾਇਕ ਕ੍ਰਿਸ਼ਨਾਨੰਦ ਰਾਏ ਦੇ ਕਤਲ ਦਾ ਇਲਜ਼ਾਮ ਮੁਖਤਾਰ ਅੰਸਾਰੀ ਤੇ ਸੀ ਪਰ ਅਦਾਲਤ ਨੇ ਮੁਖਤਾਰ ਅਸਾਰੀ ਨੂੰ ਬਰੀ ਮਾਮਲੇ ਵਿੱਚ ਬਰੀ ਕਰ ਦਿਤਾ ਸੀ। ਉਧਰ ਮੁਖਤਾਰ ਅੰਸਾਰੀ ਨੇ ਪੱਤਰ ਲਿਖ ਕੇ ਕਾਨਪੁਰ ਦੇ ਬੀਕਰੂਕਾਂਡ ਮੁਲਜ਼ਮ ਵਿਕਾਸ ਦੁਬੇ ਦੇ ਐਨਕਾਊਂਟਰ ਤੋਂ ਬਾਅਦ ਖੁਦ ਦੀ ਜਾਨ ਨੂੰ ਖ਼ਤਰਾ ਦੱਸਿਆ ਸੀ ਅਤੇ ਖਦਸਾ ਪ੍ਰਗਟਾਇਆ ਸੀ ਕਿ ਉਸ ਦਾ ਹਸ਼ਰ ਦੁਬੇ ਵਾਲਾ ਨਾ ਕੀਤਾ ਜਾਵੇ।

Last Updated : Mar 31, 2021, 6:22 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.