ਸ੍ਰੀ ਅਨੰਦਪੁਰ ਸਾਹਿਬ: ਖਾਲਸੇ ਦੇ ਜਨਮ ਸਥਾਨ ਸ੍ਰੀ ਅਨੰਦਪੁਰ ਸਾਹਿਬ ਦੇ ਲੋਕ ਸੀਵਰੇਜ ਪ੍ਰਣਾਲੀ ਦੀ ਸਮੱਸਿਆ ਤੋਂ ਕਾਫੀ ਪਰੇਸ਼ਾਨ ਹਨ। ਲੋਕਾਂ ਦਾ ਕਹਿਣਾ ਹੈ ਕਿ ਇੱਥੇ ਸੀਵਰੇਜ ਸਿਸਟਮ ਕਈ ਦਹਾਕਿਆਂ ਪੁਰਾਣਾ ਹੈ ਕਿਉਂਕਿ ਜਦੋਂ ਸੀਵਰੇਜ ਇਥੇ ਪਿਆ ਹੋਇਆ ਹੈ ਤਾਂ ਉਸ ਸਮੇਂ ਅਬਾਦੀ ਬਹੁਤ ਘੱਟ ਸੀ, ਸਮੇਂ ਦੇ ਨਾਲ-ਨਾਲ ਇੱਥੇ ਦੀ ਅਬਾਦੀ ਕਈ ਗੁਣਾ ਵੱਧ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸੀਵਰੇਜ ਸਿਸਟਮ ਪੁਰਾਣੀ ਹੋਣ ਕਰਕੇ ਅਤੇ ਪਾਈਪਾਂ ਘੱਟ ਹੋਣ ਕਾਰਨ ਸੀਵਰੇਜ ਦੀ ਗੰਦੀ ਬਦਬੂ ਅਤੇ ਗੰਦਾ ਪਾਣੀ ਸੜਕਾਂ ਅਤੇ ਘਰਾਂ ਤੱਕ ਪਹੁੰਚਦਾ ਹੈ।
ਇਹ ਵੀ ਪੜੋ: 20 ਤੋਂ 40 ਮਿੰਟ 'ਚ ਤੁਹਾਡੇ ਸਾਹਮਣੇ ਗਹਿਣੇ ਤਿਆਰ ਕਰ ਦਿੰਦੇ ਹਨ ਇਹ ਕਾਰੀਗਰ
ਉਥੇ ਹੀ ਇਸ 'ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਸਥਾਨਕ ਵਿਧਾਇਕ ਰਾਣਾ ਕੰਵਰਪਾਲ ਸਿੰਘ ਦਾ ਕਹਿਣਾ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਨੂੰ ਹੁਣ ਇਹ ਪਰੇਸ਼ਾਨੀ ਨਹੀਂ ਝੱਲਣੀ ਪਏਗੀ ਕਿਉਂਕਿ ਪੰਜਾਬ ਸਰਕਾਰ ਨੇ ਸੀਵਰੇਜ ਪਾਉਣ ਲਈ 9 ਕਰੋੜ ਮਨਜ਼ੂਰ ਕਰ ਲਏ ਹਨ ਅਤੇ ਜਿਨ੍ਹਾਂ ਦੇ ਟੈਂਡਰ ਪਹਿਲਾਂ ਹੀ ਚਾਲੂ ਹੋ ਚੁੱਕੇ ਹਨ, ਹੋਲਾ ਮੁਹੱਲਾ ਤੋਂ ਤੁਰੰਤ ਬਾਅਦ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ।