ਰੂਪਨਗਰ : ਨਗਰ ਕੌਂਸਲ ਨੰਗਲ ਵੱਲੋਂ ਲੱਖਾਂ ਰੁਪਿਆ ਖਰਚ ਕਰਕੇ ਨਗਰ ਕੌਂਸਲ ਏਰੀਆ ਵਿੱਚ ਐਲਈਡੀ ਸਟ੍ਰੀਟ ਲਾਈਟਾਂ (LED Street lights) ਲਗਾਈਆਂ ਗਈਆਂ ਸਨ ਤਾਂ ਜੋ ਲੋਕਾਂ ਨੂੰ ਰਾਤ ਬਰਾਤੇ ਆਉਣ ਵਿੱਚ ਕੁਝ ਦਿੱਕਤ ਪ੍ਰੇਸ਼ਾਨੀ ਨਾ ਹੋਵੇ। ਪਰ ਲਗਾਈਆਂ ਗਈਆਂ ਸਟਰੀਟ ਲਾਈਟਾਂ ਦੀ ਸਮੇਂ ਸਿਰ ਰਿਪੇਅਰ ਨਾ ਹੋਣ ਕਰਕੇ ਇਹ ਹੁਣ ਖ਼ਰਾਬ ਤੇ ਕਬਾੜ ਦਾ ਰੂਪ ਧਾਰਨ ਕਰ ਗਈਆਂ ਹਨ।
ਪੰਜਾਬ ਦੀਆਂ ਅਮੀਰ ਨਗਰ ਕੌਂਸਲਾਂ ਵਿਚੋ ਇੱਕ ਨਗਰ ਕੌਂਸਲ ਨੰਗਲ ਦਾ ਨਾਂ ਵੀ ਆਉਂਦਾ ਹੈ ਨਗਰ ਕੌਸਲ ਨੰਗਲ ਵੱਲੋ ਸ਼ਹਿਰ ਦੇ 'ਚ ਕਈ ਵੱਡੇ-ਵੱਡੇ ਪ੍ਰੋਜੈਕਟ ਲੋਕਾਂ ਦੀ ਸਹੂਲਤ ਲਈ ਲਗਾਏ ਗਏ ਹਨ। ਪਰ ਬਾਅਦ 'ਚ ਇਹ ਪ੍ਰੋਜੈਕਟ ਸਫੈਦ ਹਾਥੀ ਸਾਬਿਤ ਹੋ ਰਹੇ ਹਨ ਜਿਸ ਵਿਚ ਨਗਰ ਕੌਂਸਲ ਵੱਲੋਂ ਪੂਰੇ ਸ਼ਹਿਰ ਅਤੇ ਸੁੰਨਸਾਨ ਰਸਤਿਆਂ 'ਤੇ ਲਗਾਈਆਂ ਗਈਆਂ ਸਟਰੀਟ ਲਾਈਟਾਂ ਵੀ ਸ਼ਾਮਿਲ ਹਨ।
ਨੰਗਲ ਨਗਰ ਕੌਂਸਲ ਦੁਆਰਾ ਨੰਗਲ ਮੌਜੋਂਵਾਲ ਰਸਤੇ 'ਤੇ ਖਵਾਜਾ ਮੰਦਰ ਤੋਂ ਸਤਸੰਗ ਰੋਡ ਭਾਖੜਾ ਨਹਿਰ ਦੇ ਕਿਨਾਰੇ ਅਤੇ ਹੋਰ ਕਈ ਅਜਿਹੇ ਸੁੰਨਸਾਨ ਰਸਤੇ ਹਨ। ਜਿਥੇ ਰਾਤ ਦੇ ਸਮੇਂ ਸਫ਼ਰ ਕਰਨ ਵਾਲਿਆਂ ਨੂੰ ਸਹੂਲਤ ਹੋ ਸਕੇ ਅਤੇ ਉਨ੍ਹਾਂ ਦਾ ਆਉਣਾ ਜਾਣਾ ਵੀ ਆਸਾਨ ਹੋ ਸਕੇ, ਹੋਰ ਵੀ ਕਈ ਅਜਿਹੇ ਸੁੰਨਸਾਨ ਰਸਤੇ ਹਨ। ਜਿੱਥੇ ਇਹ ਲੱਖਾਂ ਰੁਪਏ ਦੀ ਲਾਗਤ ਨਾਲ ਸਟਰੀਟ ਲਾਈਟਾਂ ਲਗਾਈਆਂ ਗਈਆਂ ਸਨ। ਜੋ ਕਿ ਹੁਣ ਸਫੈਦ ਹਾਥੀ ਸਾਬਤ ਹੋ ਰਹੀਆਂ ਹਨ।
ਜਿਨ੍ਹਾਂ ਵਿੱਚੋਂ ਜ਼ਿਆਦਾਤਰ ਲਾਈਟਾਂ ਜਗਦੀਆਂ ਨਹੀਂ ਬੱਲਬ ਟੁੱਟ ਚੁੱਕੇ ਹਨ ਕਈਆਂ ਦੇ ਤਾਂ ਖੰਭੇ ਹੀ ਉੱਖੜ ਗਏ ਹਨ। ਟੈਕਸ ਦੇ ਰੂਪ ਵਿੱਚ ਇਕੱਠਾ ਕੀਤਾ ਜਨਤਾ ਦਾ ਪੈਸਾ ਸ਼ਰ੍ਹੇਆਮ ਬਰਬਾਦ ਹੋ ਰਿਹਾ ਹੈ, ਲੋਕਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਨੰਗਲ ਵੱਲੋਂ ਜਗ੍ਹਾ ਜਗ੍ਹਾ 'ਤੇ ਸਟਰੀਟ ਲਾਈਟਾਂ ਐਲਈਡੀ ਲਾਈਟਾਂ ਤਾਂ ਲਗਾ ਦਿੱਤੀਆਂ ਗਈਆਂ ਹਨ ਪਰ ਇਸ ਦੀ ਦੇਖ ਭਾਲ ਨਹੀਂ ਹੋ ਰਹੀ ਜਿਸ ਕਾਰਨ ਇਹ ਹੁਣ ਕਬਾੜ ਦਾ ਰੂਪ ਧਾਰਨ ਕਰ ਰਹੀਆਂਂ ਹਨ। ਨਗਰ ਕੌਂਸਲ ਨੰਗਲ ਦੇ ਪ੍ਰਧਾਨ ਨੂੰ ਅਪੀਲ ਕੀਤੀ ਕਿ ਇਨ੍ਹਾਂ ਬੰਦ ਪਈਆਂ ਸਟਰੀਟ ਲਾਈਟਾਂ ਨੂੰ ਚਾਲੂ ਕਰਵਾਇਆ ਜਾਵੇ।
ਇਸ ਬਾਰੇ ਨਗਰ ਕੌਂਸਲ ਨੰਗਲ ਦੇ ਪ੍ਰਧਾਨ ਸੰਜੇ ਸਾਹਨੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੇ ਵੱਲੋਂ ਪੈਟਰੋਲਿੰਗ ਟੀਮਾਂ ਬਣਾਈਆਂ ਗਈਆਂ ਹਨ ਜੋ ਸਾਨੂੰ ਰਿਪੋਰਟ ਕਰਦੀਆਂ ਹਨ ਇਹ ਜੋ ਸਾਡੇ ਵੱਲੋਂ ਐੱਲਈਡੀ ਸਟਰੀਟ ਲਾਈਟਾਂ ਲਗਾਈਆਂ ਗਈਆਂ ਹਨ ਇਨ੍ਹਾਂ ਦੇ ਡਰਾਇਵ ਬਾਹਰੋਂ ਮੰਗਵਾਉਣੇ ਪੈਂਦੇ ਹਨ ਜਿਨ੍ਹਾਂ ਨੂੰ ਆਉਣ 'ਚ ਸਮਾਂ ਲੱਗਦਾ ਹੈ ਜੋ ਲਾਈਟਾਂ ਟੁੱਟ ਚੁੱਕੀਆਂ ਹਨ, ਉਹ ਜਲਦ ਹੀ ਠੀਕ ਕਰ ਦਿੱਤੀਆਂ ਜਾਣਗੀਆਂ ਪਰ ਸੁੰਨਸਾਨ ਰਸਤਿਆਂ 'ਤੇ ਨਗਰ ਕੌਂਸਲ ਵੱਲੋਂ ਸਟਰੀਟ ਲਾਈਟਾਂ 'ਤੇ ਐਲਈਡੀ ਲਾਈਟਾਂ ਲਗਾਈਆਂ ਗਈਆਂ ਹਨ।
ਇਸ ਸਬੰਧ ਵਿਚ ਜਦੋਂ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਡਾ.ਸੰਜੀਵ ਗੌਤਮ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਸਾਡੇ ਕੋਲ ਨਗਰ ਕੌਂਸਲ ਨੰਗਲ ਦਾ ਬਹੁਤ ਵੱਡਾ ਸਕੈਂਡਲ ਸਾਹਮਣੇ ਆਇਆ ਹੈ ਕਿਉਂਕਿ ਸਟ੍ਰੀਟ ਲਾਈਟਾਂ ਐਲਈਡੀ ਲਾਈਟਾਂ ਦੇ ਨਾਂ 'ਤੇ ਕਰੋੜਾਂ ਰੁਪਏ ਦੀ ਘਪਲੇਬਾਜ਼ੀ ਹੋਈ ਹੈ ਜਿਸ ਦੀ ਜਾਂਚ ਲਈ ਅਸੀਂ ਮੌਜੂਦਾ ਵਿਧਾਇਕ ਹਰਜੋਤ ਸਿੰਘ ਬੈਂਸ ਦੇ ਸਾਹਮਣੇ ਇਹ ਮਾਮਲਾ ਲਿਆਂਦਾ ਹੈ ਬਹੁਤ ਜਲਦ ਲੋਕਾਂ ਨੂੰ ਲੋਕਾਂ ਦੇ ਸਾਹਮਣੇ ਇਹ ਘਪਲਾ ਉਜਾਗਰ ਕਰਾਂਗੇ ਤੇ ਬੰਦ ਪਈਆਂ ਐਲਈਡੀ ਸਟ੍ਰੀਟ ਲਾਈਟਾਂ ਨੂੰ ਵੀ ਜਲਦ ਤੇ ਸਮੇਂ ਸਿਰ ਚਲਾਇਆ ਜਾਵੇਗਾ।
ਇਹ ਵੀ ਪੜ੍ਹੋ:- ਆਪ ਵਿਧਾਇਕ ਡਾ. ਬਲਬੀਰ ਸਿੰਘ ’ਤੇ ਲਟਕੀ ਸਜ਼ਾ ਦੀ ਤਲਵਾਰ, ਖੁਸ ਸਕਦੀ ਹੈ ਵਿਧਾਇਕੀ