ਰੋਪੜ: ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀ ਵਿੱਚ ਹੋਰ ਸੁਧਾਰ ਕਰਨ ਲਈ ਇਲੈਕਟਰ ਵੈਰੀਫ਼ਿਕੇਸ਼ਨ ਪ੍ਰੋਗਰਾਮ-2020 ਇੱਕ ਸਤੰਬਰ ਤੋਂ ਸ਼ੁਰੂ ਕੀਤਾ ਜਾ ਚੁੱਕਾ ਹੈ ਜੋ ਕਿ 15 ਅਕਤੂਬਰ ਤੱਕ ਚਲੇਗਾ। ਇਸ ਮੁਹਿੰਮ ਦੌਰਾਨ ਹਰੇਕ ਵੋਟਰ ਵੱਲੋਂ ਅਪਣੀ ਵੋਟ ਦੀ ਡਿਟੇਲ ਨੂੰ ਵੋਟਰ ਸੂਚੀ ਵਿੱਚ ਆਨ-ਲਾਈਨ ਵੈਰੀਫਾਈ ਕੀਤਾ ਜਾਣਾ ਹੈ।
ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫਸਰ ਡਾ.ਸੁਮੀਤ ਜਾਰੰਗਲ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਹਰ ਵੋਟਰ ਵੱਲੋਂ ਆਪਣੀ ਅਤੇ ਆਪਣੇ ਪਰਿਵਾਰ ਦੀ ਵੋਟ ਵੈਰੀਫਾਈ ਕਰਾਉਣੀ ਲਾਜ਼ਮੀ ਹੈ। ਇਸ ਤਹਿਤ ਬੀ.ਐਲ.ਓੁਜ਼ ਘਰ-ਘਰ ਜਾ ਕੇ ਵੋਟਰ ਵੈਰੀਫਿਕੇਸ਼ਨ ਕਰਨਗੇ।
ਉਨ੍ਹਾਂ ਇਹ ਵੀ ਦੱਸਿਆ ਕਿ ਆਪਣੀ ਵੋਟ ਵੈਰੀਫਾਈ ਕਰਨ ਲਈ ਐਨ.ਵੀ.ਐਸ.ਪੀ ਡਾਟ ਇੰਨ ਪੋਰਟਲ ਜਾਂ ਸੀ.ਐਸ. ਸੀ ਸੈਂਟਰ ਰਾਹੀਂ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਸਬੰਧਤ ਈ.ਆਰ.ਓ. ਦਫਤਰ ਵਿਚ ਫੈਸਲੀਟੇਸ਼ਨ ਸੈਂਟਰ 'ਤੇ ਪਹੁੰਚ ਕੀਤੀ ਜਾ ਸਕਦੀ ਹੈ।
ਉਨ੍ਹਾਂ ਨੇ ਦੱਸਿਆ ਇਸ ਪ੍ਰੋਗਰਾਮ ਦੌਰਾਨ ਵੋਟਾਂ ਵਿਚ ਦਰਜ ਗਲਤ ਨਾਮਾਂ ਅਤੇ ਫੋਟੋਆਂ ਵਿਚ ਸੋਧ ਵੀ ਕਰਵਾਈ ਜਾ ਸਕਦੀ ਹੈ। ਆਪਣੀ ਵੋਟ ਵੈਰੀਫਾਈ ਕਰਾਉਣ ਲਈ ਡਰਾਈਵਿੰਗ ਲਾਈਸੈਂਸ, ਪਾਸਪੋਰਟ, ਬੈਂਕ ਪਾਸ ਬੁੱਕ, ਆਧਾਰ ਕਾਰਡ, ਪੈਨ ਕਾਰਡ ਅਤੇ ਕਿਸਾਨ ਕਾਰਡ ਦੀ ਫੋਟੋ ਕਾਪੀ ਸਬੂਤ ਵਜੋਂ ਲਗਾਉਣੀ ਜਰੂਰੀ ਹੈ।
ਉਨ੍ਹਾਂ ਨੇ ਦੱਸਿਆ ਕਿ ਵੋਟਰ ਵਲੋਂ ਅਪਣੀ ਅਤੇ ਅਪਣੇ ਪਰਿਵਾਰ ਦੀ ਵੈਰੀਫਿਕੇਸ਼ਨ ਅਪਣੇ ਸਮਾਰਟ ਫੋਨ ’ਤੇ ਵੋਟਰ ਹੈਲਪਲਾਈਨ ਐਪ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕਰਕੇ ਕੀਤੀ ਜਾ ਸਕਦੀ ਹੈ।
ਇਹ ਵੀ ਪੜੋ:550 ਸਾਲਾ ਪ੍ਰਕਾਸ਼ ਪੁਰਬ ਤੋਂ ਇੱਕ ਦਿਨ ਪਹਿਲਾਂ ਖੋਲ੍ਹਿਆ ਜਾਵੇਗਾ ਕਰਤਾਰਪੁਰ ਲਾਂਘਾ
ਉਨ੍ਹਾਂ ਜ਼ਿਲ੍ਹੇ ਦੇ ਸਮੂਹ ਵਿਭਾਗਾਂ/ਦਫਤਰਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਉਨ੍ਹਾਂ ਦੇ ਦਫਤਰਾਂ ਵਿਚ ਕੰਮ ਕਰਦੇ ਸਾਰੇ ਰੈਗੂਲਰ/ਕੰਨਟੈਕਟ ਬੇਸਿਜ ਆਦਿ ਅਧਿਕਾਰੀ/ਕਰਮਚਾਰੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਵੈਰੀਫਿਕੇਸ਼ਨ ਕਰਾਉਣ ਲਈ ਹੋਰ ਵਧੇਰੇ ਜਾਣਕਾਰੀ ਲਈ ਟੋਲ ਫਰੀ ਹੈਲਪਲਾਈਨ ਨੰਬਰ 1950 ਤੋਂ ਪੁੱਛ ਪੜਤਾਲ ਕੀਤੀ ਜਾ ਸਕਦੀ ਹੈ।