ਸ੍ਰੀ ਆਨੰਦਪੁਰ ਸਾਹਿਬ: ਖ਼ਾਲਸੇ ਦੀ ਧਰਤੀ ਆਨੰਦਪੁਰ ਸਾਹਿਬ ਤੇ ਬਣਾਇਆ ਗਿਆ ਵਿਲੱਖਣ ਅਜਾਇਬਧਰ ਵਿਰਾਸਤ ਏ ਖ਼ਾਲਸਾ ਹੁਣ ਏਸ਼ੀਆ ਦਾ ਸਭ ਤੋਂ ਵੇਖਿਆ ਜਾਣਾ ਵਾਲਾ ਅਜਾਇਬ ਘਰ ਬਣ ਗਿਆ ਹੈ। ਇਸ ਤੋਂ ਪਹਿਲਾਂ ਇਸ ਅਜਾਇਬ ਘਰ ਨੂੰ ਭਾਰਤ ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲੇ ਅਜਾਇਬ ਘਰ ਹੋਣ ਦਾ ਮਾਨ ਹਾਸਲ ਹੋਇਆ ਸੀ।
ਇਹ ਵੀ ਪੜ੍ਹੋ: ਰਵਿਦਾਸ ਮੰਦਿਰ ਨੂੰ ਤੋੜਨ ਦਾ ਮਾਮਲਾ: ਰਵਿਦਾਸ ਸਮਾਜ ਨੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਪੰਜਾਬ ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਏਸ਼ੀਆ ਬੁੱਕ ਆਫ਼ ਰਿਕਰਾਡਜ਼ ਵੱਲੋਂ ਇਸ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਵਿਰਾਸਤ ਏ ਖ਼ਾਲਸਾ ਹੁਣ ਏਸ਼ੀਆ ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਅਜਾਇਬ ਘਰ ਬਣ ਗਿਆ ਹੈ। ਚੰਨੀ ਨੇ ਕਿਹਾ ਕਿ ਉਨ੍ਹਾਂ ਦਾ ਅਗਲਾ ਟੀਚਾ ਹੈ ਕਿ ਇਹ ਵਿਰਾਸਤ ਏ ਖ਼ਾਲਸਾ ਨੂੰ ਦੁਨੀਆਂ ਚੋਂ ਇੱਕ ਨੰਬਰ ਦਾ ਅਜਾਇਬ ਘਰ ਬਣਾਇਆ ਜਾਵੇ।
ਇਸ ਤੋਂ ਪਹਿਲਾਂ ਫਰਵਰੀ 2019 ਵਿੱਚ ਲਿਮਕਾ ਬੁੱਕਾ ਆਫ ਰਿਕਾਰਡਜ਼ ਤੇ ਫਿਰ ਇੰਡੀਆ ਬੁੱਕ ਆਫ ਰਿਕਾਰਡਜ਼ ਵੱਲੋਂ ਵਿਰਾਸਤ-ਏ-ਖਾਲਸਾ ਨੂੰ ਭਾਰਤ 'ਚੋ ਸਭ ਤੋਂ ਵੱਧ ਵੇਖੇ ਜਾਣ ਵਾਲੇ ਅਜਾਇਬ ਘਰ ਹੋਣ ਦੀ ਪੁਸ਼ਟੀ ਕੀਤੀ ਸੀ। ਹੁਣ ਇਹ ਅਜਾਇਬ ਘਰ ਦੇ ਨਾਂਅ ਨਾਲ਼ ਤੀਜਾ ਮਾਨ ਜੁੜ ਗਿਆ ਹੈ।