ਰੂਪਨਗਰ: ਬੀਤੇ ਦਿਨ ਇਕ ਨੰਗਲ ਆਡੀਓ ਵਾਇਰਲ (Audio viral) ਹੋਣ ਤੋਂ ਬਾਅਦ ਸਥਾਨਕ ਵਸਨੀਕ ਵੱਲੋਂ ਪੁਲਿਸ ਸ਼ਿਕਾਇਤ ਕੀਤੀ ਗਈ ਅਤੇ ਜਿਸ ਤੋਂ ਬਾਅਦ ਨੰਗਲ ਪੁਲਿਸ ਵਲੋਂ ਉਸ ਵਿਅਕਤੀ ਨੂੰ ਹਿਰਾਸਤ (Custody) ਵਿੱਚ ਲੈ ਲਿਆ ਗਿਆ। ਮਿਲੀ ਜਾਣਕਾਰੀ ਮੁਤਾਬਿਕ ਇਹ ਆਡੀਓ ਸਥਾਨਕ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਦੇ ਖਿਲਾਫ਼ ਸੀ। ਜਿਵੇਂ ਹੀ ਇਸ ਗੱਲ ਦਾ ਪਤਾ ਟਰੱਕ ਅਪਰੇਟਰਾਂ, ਕਿਸਾਨ ਜੱਥੇਬੰਦੀਆ ਅਤੇ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਲੱਗਿਆ ਤਾ ਉਨ੍ਹਾਂ ਵਲੋਂ ਸਥਾਨਿਕ ਨੰਗਲ ਥਾਣਾ ਨੰਗਲ ਦੇ ਬਾਹਰ ਆ ਕੇ ਘਿਰਾਓ ਕੀਤਾ।
ਕਿਸਾਨ ਆਗੂ ਦਾ ਕਹਿਣਾ ਹੈ ਕਿ ਸਰਕਾਰ ਨੇ ਪੰਜ ਸਾਲਾਂ ਵਿਚ ਕੀ ਕੀਤਾ ਹੈ। ਆਡੀਓ ਵਿਚ ਸਰਕਾਰ ਬਾਰੇ ਜੋ ਵੀ ਕਿਹਾ ਹੈ ਕਿ ਇਹ ਸੱਚ ਹੈ। ਉਨ੍ਹਾਂ ਨੇ ਜੇਕਰ ਆਡੀਓ ਸ਼ੇਅਰ ਵੀ ਕਰ ਦਿੱਤੀ ਗਈ ਹੈ ਤਾਂ ਇਸ ਵਿਚ ਇਨ੍ਹੀ ਚਿੰਤਾ ਕਰਨ ਕਿਹੜੀ ਗੱਲ ਹੈ।
ਟਰੱਕ ਯੂਨੀਅਨ ਆਗੂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਵਿਅਕਤੀ ਨੂੰ ਰਿਹਾਅ ਕਰਵਾਉਣ ਲਈ ਧਰਨਾ ਪ੍ਰਦਰਸ਼ਨ ਕੀਤਾ ਗਿਆ। ਜਦੋਂ ਪੁਲਿਸ ਉਤੇ ਦਬਾਅ ਬਣਾਇਆ ਗਿਆ ਉਸ ਤੋਂ ਪੁਲਿਸ ਨੇ ਵਿਅਕਤੀ ਨੂੰ ਰਿਹਾਅ ਕੀਤਾ ਗਿਆ।
ਆਪ ਆਗੂ ਦਾ ਕਹਿਣਾ ਹੈ ਕਿ ਟਰੱਕ ਉਪਰੇਟਰ ਨੇ ਜਿਹੜੀ ਆਡੀਓ ਵਾਇਰਲ ਕੀਤੀ ਗਈ ਸੀ ਉਸ ਵਿਚ ਕੁੱਝ ਖਾਸ ਵੀ ਨਹੀਂ ਹੈ।ਪੁਲਿਸ ਨਾਲ ਗੱਲਬਾਤ ਕਰਕੇ ਵਿਅਕਤੀ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀ ਪਵਨ ਚੌਧਰੀ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਨੂੰ ਬੈਠਾ ਕੇ ਮਸਲਾ ਹੱਲ ਕਰ ਦਿੱਤਾ ਗਿਆ ਹੈ ਅਤੇ ਗ੍ਰਿਫ਼ਤਾਰ ਕੀਤੇ ਵਿਅਕਤੀ ਨੂੰ ਰਿਹਾਅ ਕੀਤਾ ਗਿਆ ਹੈ।