ਰੋਪੜ: ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਆਪਣੇ ਪਹਿਲੇ ਪੇਸ਼ ਕੀਤੇ ਜਾਣ ਵਾਲੇ ਬਜਟ ਨੂੰ ਲੈ ਕੇ ਰੂਪਨਗਰ ਦੇ ਲੋਕਾਂ ਨੂੰ ਹੈ ਬਹੁਤ ਉਮੀਦਾਂ ਹਨ। ਵੱਖ ਵੱਖ ਵਰਗਾਂ ਦੋ ਲੋਕਾਂ ਦਾ ਕਹਿਣਾ ਹੈ ਕਿ ਹਰ ਵਾਰ ਬਜਟ ਵਿੱਚ ਕਈ ਆਸਾਂ ਬੱਝ ਜਾਂਦੀਆਂ ਹਨ ਅਤੇ ਕਈ ਆਸਾਂ ਨੇਪਰੇ ਚੜ੍ਹਨੀਆਂ ਹਨ ਅਤੇ ਕਈ ਨਹੀਂ। ਸਭ ਦੀਆਂ ਨਜ਼ਰਾਂ ਪੰਜਾਬ ਸਰਕਾਰ ਉੱਤੇ ਇਸ ਵੱਲ ਟਿਕੀਆਂ ਹੋਈਆਂ ਹਨ ਕੀ ਮਹਿੰਗਾਈ ਦੀ ਮਾਰ ਤੋਂ ਸਰਕਾਰ ਕਿਵੇਂ ਨਿਜਾਤ ਦਿਲਾਵੇਗਾ। ਇਸ ਮੌਕੇ ਗੱਲਬਾਤ ਦੌਰਾਨ ਦੁੱਧ ਉਤਪਾਦਕ ਤਰਣਜੀਤ ਸਿੰਘ ਤਰਨੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਬਜਟ ਤੋ ਉਹਨਾਂ ਨੂੰ ਬਹੁਤ ਉਮੀਦਾਂ ਹਨ ਅਤੇ ਪੰਜਾਬ ਸਰਕਾਰ ਨੇ ਜੋ ਵੱਡੇ ਵਾਅਦੇ ਕੀਤੇ ਸਨ ਉਮੀਦ ਹੈ ਕਿ ਉਹ ਇਸ ਬਜਟ ਵਿੱਚ ਪੂਰੇ ਹੋਣਗੇ। ਉਨ੍ਹਾਂ ਕਿਹਾ ਕਿ ਵਪਾਰੀ ਵਰਗ ਨੂੰ ਡੀਜ਼ਲ ਅਤੇ ਪਟਰੋਲ ਦੇ ਵਿੱਚ ਛੋਟ ਦਿੱਤੀ ਜਾਣੀ ਚਾਹੀਦੀ ਹੈ ਅਤੇ ਮਹਿੰਗੀਆਂ ਹੋ ਰਹੀਆਂ ਰੋਜ਼ ਵਰਤੋਂ ਦੀਆਂ ਜ਼ਰੂਰਤਾਂ ਦਾ ਸਮਾਨ ਵੀ ਸਸਤਾ ਹੋਣ ਦੀ ਉਮੀਦ ਹੈ। ਉਹਨਾਂ ਕਿਹਾ ਕਿ ਦੁੱਧ ਦਾ ਉਤਪਾਦਨ ਕਰਨ ਵਾਲੇ ਕਿਸਾਨਾਂ ਦਾ ਲੰਪੀ ਸਕਿੰਨ ਦੀ ਬਿਮਾਰੀ ਕਾਰਨ ਬਹੁਤ ਨੁਕਸਾਨ ਹੋਇਆ ਸੀ ਅਤੇ ਉਹ ਬੇਨਤੀ ਕਰਦੇ ਹਨ ਕਿ ਸਰਕਾਰ ਇਸ ਵਾਰੇ ਕੁੱਝ ਜ਼ਰੂਰ ਸੋਚੇ।
ਘਰੇਲੂ ਬਿਜਲੀ ਯੂਨਿਟ: ਤਰਨਜੀਤ ਸਿੰਘ ਨੇ ਕਿਹਾ ਸਰਕਾਰ ਨੇ ਘਰੇਲੂ ਬਿਜਲੀ ਦੀ ਯੂਨਿਟ ਤਾਂ ਮਾਫ ਕਰ ਦਿੱਤੀਆਂ ਹਨ ਪਰੰਤੂ ਇਸ ਨਾਲ ਵਪਾਰੀਆਂ ਉੱਤੇ ਬਹੁਤ ਹੀ ਬੋਝ ਪੇੈ ਰਿਹਾ ਹੈ ਅਤੇ ਸਰਕਾਰ ਨੂੰ ਇਸ ਬਾਰੇ ਵੀ ਕੁਝ ਸੋਚਣਾ ਚਾਹੀਦਾ ਹੈ। ਰੂਪਨਗਰ ਦੇ ਰਹਿਣ ਵਾਲੇ ਮੋਟਰ ਮਕੈਨਿਕ ਭਰਤ ਵਾਲ਼ਿਆ ਨੇ ਕਿਹਾ ਕਿ ਉਹਨਾਂ ਨੂੰ ਪੰਜਾਬ ਸਰਕਾਰ ਦੇ ਪਹਿਲੇ ਬਜਟ ਤੋ ਬਹੁਤ ਉਮੀਦਾਂ ਹਨ ਅਤੇ ਉਹਨਾਂ ਕਿਹਾ ਕਿ ਬਜਟ ਦੇ ਵਿੱਚ ਰਸੋਈ ਦੀ ਗੈਸ ਦੀਆਂ ਕੀਮਤਾਂ ਘੱਟ ਹੋਣੀਆਂ ਚਾਹੀਦੀਆਂ ਹਨ,ਪਟਰੋਲ ਅਤੇ ਡੀਜ਼ਲ ਦੇ ਰੇਟ ਵੀ ਘੱਟ ਕੀਤੇ ਜਾਣ ਦੀ ਉਹ ਉਮੀਦ ਰੱਖਦੇ ਹਨ।
ਵਪਾਰੀਆਂ ਨੂੰ ਮਿਲੇ ਰਾਹਤ: ਵੱਖ-ਵੱਖ ਵਰਗ ਦੇ ਨਾਲ ਗੱਲ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਮਹਿੰਗਾਈ ਇਸ ਵਕਤ ਸਭ ਤੋਂ ਵੱਡਾ ਮੁੱਦਾ ਹੈ ਅਤੇ ਹਰ ਆਮ-ਖ਼ਾਸ ਇਸ ਮਹਿੰਗਾਈ ਦੀ ਮਾਰ ਤੋਂ ਬਚਣ ਦੀ ਕੋਸ਼ਿਸ਼ ਵਿੱਚ ਲੱਗਾ ਹੋਇਆ ਹੈ ਅਤੇ ਸਭ ਦੀਆਂ ਨਜ਼ਰਾਂ ਪੰਜਾਬ ਸਰਕਾਰ ਉੱਤੇ ਇਸ ਵੱਲ ਟਿਕੀਆਂ ਹੋਈਆਂ ਹਨ ਕੀ ਮਹਿੰਗਾਈ ਦੀ ਮਾਰ ਤੋਂ ਸਰਕਾਰ ਕਿਵੇਂ ਨਿਜਾਤ ਦਿਲਾਵੇਗਾ। ਇਸ ਤੋਂ ਇਲਾਵਾ ਵੱਖ ਵੱਖ ਧੰਦਿਆਂ ਨਾਲ ਜੁੜੇ ਵਪਾਰੀ ਵਰਗ ਦਾ ਕਹਿਣਾ ਹੈ ਕਿ ਸਰਕਾਰ ਨੇ ਆਮ ਘਰਾਂ ਦੀ ਬਿਜਲੀ ਮੁਫ਼ਤ ਕਰਕੇ ਵਧੀਆ ਉਪਰਾਲਾ ਕੀਤਾ ਹੈ, ਪਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬਿਜਲੀ ਵਪਾਰੀਆਂ ਲਈ ਵੀ ਸਸਤੀ ਕਰੇ ਕਿਉਂਕਿ ਵਪਾਰੀਆਂ ਲਈ ਬਿਜਲੀ ਬਹੁਤ ਜ਼ਿਆਦਾ ਮਹਿੰਗੀ ਹੈ।