ਰੂਪਨਗਰ: ਚਾਈਨਾ ਡੋਰ ਨਾਲ ਅਕਸਰ ਹੀ ਲੋਕਾਂ ਨਾਲ ਵੱਡੇ ਹਾਦਸੇ ਵਾਪਰ ਜਾਂਦੇ ਹਨ ਜਿਸ ਨਾਲ ਕਈ ਲੋਕਾਂ ਨੂੰ ਤਾਉਮਰ ਜ਼ਖ਼ਮ ਝੱਲਣੇ ਪੈਂਦੇ ਹਨ। ਕੁਝ ਅਜਿਹਾ ਹੀ ਮਾਮਲਾ ਰੂਪਨਗਰ ਵਿੱਚ ਸਾਹਮਣੇ ਆਇਆ ਹੈ, ਜਿੱਥੇ 13 ਸਾਲਾ ਬੱਚੇ ਦੀ ਮੌਤ ਦਾ ਕਾਰਨ ਬਣਿਆ ਹੈ। ਅਸਮਾਨ ਵਿਚੋਂ ਉੱਡ ਰਹੀ ਚਾਈਨਾ ਡੋਰ ਗਲੇ ਵਿੱਚ ਲਿਪਟਣ ਦੇ ਨਾਲ ਛੋਟੇ ਬੱਚੇ ਦੀ ਮੌਤ ਹੋ ਗਈ।
ਚਾਈਨਾ ਡੋਰ ਬਣੀ ਮੌਤ ਦਾ ਕਾਰਨ: ਰੂਪਨਗਰ ਦੇ ਨਜ਼ਦੀਕ ਮਾਜਰੀ ਕੋਟਲਾ ਨਿਹੰਗ ਰੋਡ 'ਤੇ ਬੀਤੀ ਸ਼ਾਮ ਚਾਈਨਾ ਡੋਰ (ਪਲਾਸਟਿਕ ਦੀ ਡੋਰ) ਦੀ ਲਪੇਟ ਵਿਚ ਆਉਣ ਨਾਲ ਇਕ 13 ਸਾਲ ਦੇ ਗੁਲਸ਼ਨ ਦਾ ਗਲਾ ਕੱਟ ਗਿਆ। ਗੁਲਸ਼ਨ ਦਾ ਪਰਿਵਾਰ ਦਿਹਾੜੀ-ਡੱਪਾ ਕਰਕੇ ਕਰਦਾ ਹੈ। ਹਾਦਸੇ ਤੋਂ ਬਾਅਦ ਗੁਲਸ਼ਨ ਨੂੰ ਨਿੱਜੀ ਹਸਪਤਾਲ ਰੂਪਨਗਰ ਵਿਖੇ ਲਿਆਂਦਾ ਗਿਆ ਅਤੇ ਪਰ ਹਾਲਾਤ ਜ਼ਿਆਦਾ ਨਾਜ਼ੁਕ ਹੋਣ ਕਾਰਨ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ, ਜਿੱਥੇ ਚਾਇਨਾ ਡੋਰ ਦੀ ਲਪੇਟ ਵਿਚ ਆਉਣ ਨਾਲ ਗਲੇ ਤੋਂ ਖੂਨ ਜਿਆਦਾ ਵਹਿਣ ਕਾਰਨ ਉਸ ਦੀ ਮੌਤ ਹੋ ਗਈ।
ਹਾਈਵੇ ਉੱਤੇ ਵਾਪਰਿਆ ਹਾਦਸਾ: ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਐਤਵਾਰ ਨੂੰ ਸਾਇਕਲ ਉੱਤੇ 4 ਕੁ ਵਜੇ ਹਾਈਵੇ ਤੋਂ ਵਾਪਸ ਆ ਰਿਹਾ ਸੀ, ਜਦੋਂ ਉਸ ਦਾ ਗਲਾ ਚਾਈਨਾ ਡੋਰ ਨਾਲ ਵੱਢਿਆ ਗਿਆ। ਉਸ ਨੇ ਘਰ ਆ ਕੇ ਆਪਣੀ ਦਾਦੀ ਨੂੰ ਦੱਸਿਆ ਕਿ ਉਸ ਦਾ ਡੋਰ ਨਾਲ ਗਲਾ ਵੱਢਿਆ ਗਿਆ। ਉਹ ਬਸ ਇੰਨਾ ਹੀ ਬੋਲ ਪਾਇਆ ਸੀ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲੈ ਜਾਇਆ ਗਿਆ, ਜਿੱਥੇ ਡਾਕਟਰਾਂ ਨੂੰ ਜਵਾਬ ਦੇ ਦਿੱਤਾ। ਪਰਿਵਾਰ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਚਾਈਨਾ ਡੋਰ 'ਤੇ ਸਖ਼ਤੀ ਨਾਲ ਪਾਬੰਦੀ ਲਗਾਉਣੀ ਚਾਹੀਦਾ ਹੈ। ਤਾਂ ਜੋ ਹੋਰ ਕਿਸੇ ਮਾਸੂਮ ਦੀ ਜਾਨ ਨਾ ਜਾ ਸਕੇ।
ਇਹ ਵੀ ਪੜ੍ਹੋ: ਅਬੋਹਰ ਦੇ ਨਿੱਜੀ ਹਸਪਤਾਲ 'ਚ ਕੰਮ ਕਰਨ ਵਾਲੀ ਨਰਸ ਦੀ ਮੋਹਾਲੀ ਤੋਂ ਲਾਸ਼ ਬਰਾਮਦ !