ETV Bharat / state

ਜੇਲ੍ਹ 'ਚ ਲਾਈ ਗਈ ਵਿਸ਼ੇਸ਼ ਅਦਾਲਤ, ਕੇਸਾਂ ਦਾ ਮੌਕੇ 'ਤੇ ਹੋਇਆ ਨਿਪਟਾਰਾ

ਰੂਪਨਗਰ ਦੀ ਜੇਲ੍ਹ ਵਿੱਚ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਹਰਪ੍ਰੀਤ ਕੌਰ ਜੀਵਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਵਿਸ਼ੇਸ਼ ਕੈਂਪ ਅਦਾਲਤ ਲਗਾਈ ਗਈ।

ਫ਼ੋਟੋ
author img

By

Published : Sep 26, 2019, 8:18 PM IST

ਰੂਪਨਗਰ: ਜੇਲ੍ਹ ਵਿੱਚ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਹਰਪ੍ਰੀਤ ਕੌਰ ਜੀਵਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਵਿਖੇ ਵਿਸ਼ੇਸ਼ ਕੈਂਪ ਅਦਾਲਤ ਲਾਈ ਗਈ। ਇਸ ਅਦਾਲਤ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਜੇ ਐੱਮ-ਕਮ ਸਕੱਤਰ ਹਰਸਿਮਰਨਜੀਤ ਸਿੰਘ ਨੇ ਕੇਸਾਂ ਦੀ ਸੁਣਵਾਈ ਕੀਤੀ।

ਇਸ ਤੋਂ ਬਾਅਦ ਉਨ੍ਹਾਂ ਨੇ ਜੇਲ੍ਹ ਦਾ ਦੌਰਾ ਕੀਤਾ ਤੇ ਕੈਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਉਨ੍ਹਾਂ ਨੂੰ ਮੌਕੇ 'ਤੇ ਹੱਲ ਕਰਨ ਲਈ ਜੇਲ੍ਹ ਪ੍ਰਸਾਸ਼ਨ ਨੂੰ ਦਿਸ਼ਾ ਨਿਰਦੇਸ਼ ਦਿੱਤੇ। ਕੈਦੀਆਂ ਨੂੰ ਅਪੀਲ ਦੇ ਹੱਕ ਬਾਰੇ ਜਾਣਕਾਰੀ ਦੇਣ ਲਈ ਉਹ ਖ਼ੁਦ ਬੈਰਕਾਂ ਵਿੱਚ ਗਏ ਅਤੇ ਕੈਦੀਆਂ ਨੂੰ ਵਿਸਥਾਰਪੂਰਵਕ ਸੰਬੋਧਨ ਕੀਤਾ। ਉਨ੍ਹਾਂ ਨੇ ਜੇਲ੍ਹ ਵਿੱਚ ਬਣੀ ਲੀਗਲ ਏਡ ਕਲਿਨਿਕ ਦਾ ਵੀ ਦੌਰਾ ਕੀਤਾ ਅਤੇ ਬੰਦੀਆਂ ਨੂੰ ਦਿੱਤੀ ਗਈ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਰਿਕਾਰਡ ਵਾਚਿਆ।

ਉਨ੍ਹਾਂ ਦੱਸਿਆ ਕਿ ਹਰ ਮਹੀਨੇ ਜੇਲ੍ਹ ਵਿੱਚ ਕੈਂਪ ਕੋਰਟ ਲਾਈ ਜਾਂਦੀ ਹੈ ਜਿਸ ਵਿੱਚ ਛੋਟੇ ਅਪਰਾਧਾਂ ਨਾਲ਼ ਸਬੰਧਤ ਬੰਦੀਆਂ ਦੇ ਕੇਸਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ। ਉਨ੍ਹਾਂ ਨੇ ਜੇਲ੍ਹ ਪ੍ਰਸਾਸ਼ਨ ਨੂੰ ਹਦਾਇਤ ਦਿੱਤੀ ਕਿ ਜੇਕਰ ਕੋਈ ਵੀ ਕੈਦੀ ਕਾਨੂੰਨੀ ਸਹਾਇਤਾ ਚਾਹੁੰਦਾ ਹੈ ਤਾਂ ਮਾਮਲਾ ਛੇਤੀ ਹੀ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ। ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਜੇਲ੍ਹ ਵਿੱਚ ਬਣੇ ਹਸਪਤਾਲ ਦਾ ਦੌਰਾ ਕੀਤਾ ਤੇ ਬਿਮਾਰ ਵਿਅਕਤੀਆਂ ਦੀ ਸਿਹਤ ਦਾ ਜਾਇਜ਼ਾ ਲਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਜਾਣਕਾਰੀ ਦਿੰਦੀਆਂ ਦੱਸਿਆ ਕਿ ਕਾਨੂੰਨੀ ਸੇਵਾਵਾਂ ਨਾਲ਼ ਸਬੰਧਤ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲੈਣ ਲਈ ਉਨ੍ਹਾਂ ਦੇ ਟੋਲ ਫ਼ਰੀ ਨੰਬਰ 1968 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਅਦਾਲਤਾਂ ਰਾਹੀਂ ਕੇਸਾਂ ਦਾ ਨਿਪਟਾਰਾ ਕਰਵਾਉਣ ਤੇ ਸਸਤਾ ਅਤੇ ਟਿਕਾਊ ਨਿਆ ਪ੍ਰਾਪਤ ਕਰੋ। ਉਨ੍ਹਾਂ ਦੱਸਿਆ ਕਿ ਹਰ ਇੱਕ ਬੰਦੀ ਚਾਹੇ ਉਹ ਅਮੀਰ ਹੋਵੇ ਜਾਂ ਗ਼ਰੀਬ ਮੁਫ਼ਤ ਕਾਨੂੰਨੀ ਸਹਾਇਤਾ ਦਾ ਹੱਕਦਾਰ ਹੈ।

Intro:ਸੀ.ਜੇ.ਐਮ-ਕਮ-ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਹਰਸਿਮਰਨਜੀਤ ਸਿੰਘ
ਨੇ ਲਗਾਈ ਜੇਲ ਵਿੱਚ ਵਿਸ਼ੇਸ਼ ਅਦਾਲਤ -ਕੀਤਾ ਕੇਸਾਂ ਦਾ ਮੌਕੇ ਤੇ ਨਿਪਟਾਰਾ
- ਜਿਲਾ ਅਤੇ ਸ਼ੈਸ਼ਨ ਜੱਜ ਰੂਪਨਗਰ ਸ਼੍ਰੀਮਤੀ ਹਰਪ੍ਰੀਤ ਕੌਰ
ਜੀਵਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਰੂਪਨਗਰ ਜਿਲਾ ਜੇਲ ਵਿਖੇ ਵਿਸ਼ੇਸ਼ ਕੈਂਪ
ਅਦਾਲਤ ਲਗਾਈ ਗਈ ਜਿਸ ਵਿੱਚ ਸ਼੍ਰੀ ਹਰਸਿਮਰਨਜੀਤ ਸਿੰਘ ਸੀ ਜੇ ਐਮ -ਕਮ ਸਕੱਤਰ ਜਿਲਾ
ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਨੇ ਕੇਸਾਂ ਦੀ ਸੁਣਵਾਈ ਕੀਤੀBody:ਇਸ ਉਪਰੰਤ ਉਹਨਾ ਨੇ
ਜੇਲ ਦਾ ਦੌਰਾ ਕੀਤਾ ਅਤੇ ਬੰਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਹਨਾ ਨੂੰ ਮੌਕੇ ਤੇ
ਹੱਲ ਕਰਨ ਲਈ ਜੇਲ ਪ੍ਰਸਾਸ਼ਨ ਨੂੰ ਦਿਸ਼ਾ ਨਿਰਦੇਸ਼ ਦਿੱਤੇ।ਕੈਦੀਆਂ ਨੂੰ ਅਪੀਲ ਦੇ ਹੱਕ
ਬਾਰੇ ਜਾਣਕਾਰੀ ਦੇਣ ਲਈ ਉਹ ਖੁਦ ਬੈਰਕਾਂ ਵਿੱਚ ਗਏ ਅਤੇ ਬੰਦੀਆਂ ਨੂੰ ਵਿਸਥਾਰਪੂਰਵਕ
ਸੰਬੋਧਨ ਕੀਤਾ।ਉਹਨਾ ਨੇ ਜੇਲ ਵਿੱਚ ਬਣੀ ਲੀਗਲ ਏਡ ਕਲਿਨਿਕ ਦਾ ਵੀ ਦੌਰਾ ਕੀਤਾ ਅਤੇ
ਬੰਦੀਆਂ ਨੂੰ ਦਿੱਤੀ ਗਈ ਮੁੱਫਤ ਕਾਨੂੰਨੀ ਸਹਾਇਤਾ ਸਬੰਧੀ ਰਿਕਾਰਡ ਵਾਚਿਆ।
ਉਹਨਾ ਨੇ ਦੱਸਿਆ ਕਿ ਹਰ ਮਹੀਨੇ ਜੇਲ ਵਿੱਚ ਕੈਂਪ ਕੋਰਟ ਲਗਾਈ ਜਾਂਦੀ ਹੈ ਜਿਸ ਵਿੱਚ
ਛੋਟੇ ਅਪਰਾਧਾਂ ਨਾਲ਼ ਸਬੰਧਤ ਬੰਦੀਆਂ ਦੇ ਕੇਸਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ।ਉਹਨਾ
ਨੇ ਜੇਲ ਪ੍ਰਸਾਸ਼ਨ ਨੂੰ ਹਦਾਇਤ ਦਿੱਤੀ ਕਿ ਅਗਰ ਕੋਈ ਵੀ ਬੰਦੀ ਕਾਨੂੰਨੀ ਸਹਾਇਤਾ
ਚਹੁੰਦਾ ਹੈ ਤਾਂ ਮਾਮਲਾ ਤੁਰੰਤ ਉਹਨਾ ਦੇ ਧਿਆਨ ਵਿੱਚ ਲਿਆਂਦਾ ਜਾਵੇ ।ਉਹਨਾ ਨੇ
ਵਿਸ਼ੇਸ਼ ਤੌਰ ਤੇ ਜੇਲ ਵਿੱਚ ਬਣੇ ਹਸਪਤਾਲ ਦਾ ਦੌਰਾ ਕੀਤਾ ਅਤੇ ਬਿਮਾਰ ਬੰਦੀਆਂ ਦੀ
ਸਿਹਤ ਦਾ ਜਾਇਜਾ ਲਿਆ ।ਇਸ ਤੋਂ ਇਲਾਵਾ ਉਹਨਾ ਨੇ ਜਾਣਕਾਰੀ ਦਿੰਦੀਆਂ ਹੋਇਆਂ ਦੱਸਿਆ ਕਿ
ਕਾਨੂੰਨੀ ਸੇਵਾਵਾਂ ਨਾਲ਼ ਸਬੰਧਤ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲੈਣ ਲਈ ਉਹਨਾ ਦੇ
ਟੋਲ ਫਰੀ ਨੰਬਰ 1968 ਤੇ ਸੰਪਰਕ ਕੀਤਾ ਜਾ ਸਕਦਾ ਹੈ।ਇਸ ਤੋਂ ਇਲਾਵਾ ਉਹਨਾ ਨੇ ਲੋਕਾਂ
ਨੂੰ ਅਪੀਲ ਕੀਤੀ ਕਿ ਲੋਕ ਅਦਾਲਤਾਂ ਰਾਹੀਂ ਕੇਸਾਂ ਦਾ ਨਿਪਟਾਰਾ ਕਰਵਾਓ ਅਤੇ ਸਸਤਾ ਅਤੇ
ਟਿਕਾਊ ਨਿਆ ਪ੍ਰਾਪਤ ਕਰੋ ।ਉਹਨਾ ਨੇ ਦੱਸਿਆ ਕਿ ਹਰ ਇੱਕ ਬੰਦੀ ਚਾਹੇ ਉਹ ਅਮੀਰ ਹੋਵੇ
ਜਾਂ ਗਰੀਬ ਮੁਫਤ ਕਾਨੂੰਨੀ ਸਹਾਇਤਾ ਦਾ ਹੱਕਦਾਰ ਹੈ ਇਸ ਮੌਕੇ ਤੇ ਅਮਰੀਕ ਸਿੰਘ
ਸੁਪਰਡੈਂਟ ਜਿਲਾ ਜੇਲ ਰੂਪਨਗਰ ਹਾਜਰ ਸਨ।Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.