ਰੂਪਨਗਰ: ਮਹਾਂਮਾਰੀ ਕੋਰੋਨਾ ਨੂੰ ਰੋਕਣ ਲਈ ਸੂਬਾ ਸਰਕਾਰ ਵੱਲੋਂ ਕਰਫ਼ਿਊ ਲਗਾਇਆ ਗਿਆ ਹੈ। ਰੂਪਨਗਰ ਦੇ ਵਿੱਚ ਕਰਫਿਊ ਦਾ ਅੱਜ ਤੀਸਰਾ ਦਿਨ ਹੈ। ਸਰਕਾਰੀ ਹਸਪਤਾਲ ਦੇ ਵਿੱਚ ਆਮ ਮਰੀਜ਼ਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਸ਼ਹਿਰ ਦੇ ਵਿੱਚ ਕੋਈ ਵੀ ਪ੍ਰਾਈਵੇਟ ਮੈਡੀਕਲ ਸਟੋਰ ਖੁੱਲ੍ਹਾ ਨਹੀਂ ਹੈ। ਸਰਕਾਰੀ ਹਸਪਤਾਲ ਦੇ ਵਿੱਚ ਜਨ-ਔਸ਼ਦੀ ਦੀਆਂ ਦੁਕਾਨਾਂ 'ਤੇ ਮਰੀਜ਼ਾਂ ਨੂੰ ਪੂਰੀਆਂ ਦਵਾਈਆਂ ਨਹੀਂ ਮਿਲ ਰਹੀਆਂ।
ਇਸ ਮੌਕੇ ਕਈ ਮਰੀਜ਼ਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੋ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਦਵਾਈਆਂ ਲਿਖੀਆਂ ਜਾ ਰਹੀਆਂ ਹਨ ਉਹ ਨਾ ਤਾਂ ਜਨ-ਔਸ਼ਦੀ ਦੀ ਦੁਕਾਨ 'ਤੇ ਮਿਲ ਰਹੀਆਂ ਹਨ ਅਤੇ ਬਾਹਰ ਮੈਡੀਕਲ ਸਟੋਰ ਬੰਦ ਹਨ।
ਇਹ ਵੀ ਪੜ੍ਹੋ: ਕੋਵਿਡ-19: ਜ਼ਿਲ੍ਹਾਵਾਰ ਹੈਲਪਲਾਈਨ ਨੰਬਰ ਜਾਰੀ, ਇੱਥੇ ਜਾਣੋ ਤੁਹਾਡੇ ਜ਼ਿਲ੍ਹੇ ਦਾ ਨੰਬਰ
ਉਧਰ ਦੂਜੇ ਪਾਸੇ ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰੀ ਡਾਕਟਰਾਂ ਦਾ ਮਰੀਜ਼ਾਂ ਨਾਲ ਰਵੱਈਆ ਵੀ ਚੰਗਾ ਨਹੀਂ ਹੈ। ਸਰਕਾਰ ਵੱਲੋਂ ਜਨ-ਔਸਦੀ ਮੈਡੀਕਲ ਸਟੋਰ ਸਸਤੀਆਂ ਦਵਾਈਆਂ ਲਈ ਬਣਾਏ ਗਏ ਹਨ ਪਰ ਇੱਥੋਂ ਮਰੀਜ਼ਾਂ ਨੂੰ ਪੂਰੀਆਂ ਦਵਾਈਆਂ ਨਹੀਂ ਮਿਲ ਰਹੀਆਂ ਜਿਸ ਕਾਰਨ ਮਰੀਜ਼ ਪ੍ਰੇਸ਼ਾਨ ਹਨ।