ETV Bharat / state

ਰੋਪੜ ਪੁਲਿਸ ਵੱਲੋਂ ਔਰਤ ਸਣੇ ਨਸ਼ਾ ਤਸਕਰ ਕਾਬੂ - ਨਸ਼ਿਆਂ ਖਿਲਾਫ਼ ਮੁਹਿੰਮ

ਰੋਪੜ ਪੁਲਿਸ ਵੱਲੋਂ ਇੱਕ ਮਹਿਲਾ ਸਮੇਤ ਨਸ਼ੇ ਦੇ ਚਾਰ ਥੋਕ ਵ੍ਰਿਕਰੇਤਾਵਾਂ ਨੂੰ ਕਾਬੂ ਕੀਤਾ ਗਿਆ। ਇੰਨ੍ਹਾਂ ਕੋਲੋ ਇੱਕ ਕਿਲੋ ਹੈਰੋਇਨ, ਸੋਨਾ, ਨਕਦੀ ਅਤੇ ਇੱਕ ਫਾਰਚੂਨਰ ਗੱਡੀ ਬਰਾਮਦ ਕਰਨ ਦਾ ਪੁਲਿਸ ਨੇ ਦਾਅਵਾ ਕੀਤਾ ਹੈ।

Ropar police arrested a drug smuggler
ਰੋਪੜ ਪੁਲਿਸ ਵੱਲੋਂ ਔਰਤ ਸਣੇ ਨਸ਼ਾ ਤਸਕਰ ਕਾਬੂ
author img

By

Published : Jul 30, 2023, 6:29 PM IST

ਰੋਪੜ ਪੁਲਿਸ ਵੱਲੋਂ ਔਰਤ ਸਣੇ ਨਸ਼ਾ ਤਸਕਰ ਕਾਬੂ

ਰੋਪੜ: ਨਸ਼ਿਆਂ ਖਿਲਾਫ਼ ਪੁਲਿਸ ਵੱਲੋਂ ਮੁਹਿੰਮ ਵੱਢੀ ਗਈ ਹੈ। ਜਿਸ ਤਹਿਤ ਪੁਲਿਸ ਵੱਲੋਂ ਆਏ ਦਿਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ। ਇਸੇ ਕੜੀ ਤਹਿਤ ਰੋਪੜ ਪੁਲਿਸ ਵੱਲੋਂ ਇੱਕ ਮਹਿਲਾ ਸਮੇਤ ਨਸ਼ੇ ਦੇ ਚਾਰ ਥੋਕ ਵ੍ਰਿਕਰੇਤਾਵਾਂ ਨੂੰ ਕਾਬੂ ਕੀਤਾ ਗਿਆ। ਇੰਨ੍ਹਾਂ ਕੋਲੋ ਇੱਕ ਕਿਲੋ ਹੈਰੋਇਨ, ਸੋਨਾ, ਨਕਦੀ ਅਤੇ ਇੱਕ ਫਾਰਚੂਨਰ ਗੱਡੀ ਬਰਾਮਦ ਕਰਨ ਦਾ ਪੁਲਿਸ ਨੇ ਦਾਅਵਾ ਕੀਤਾ ਹੈ।

ਐੱਸ.ਐੱਸ.ਪੀ. ਵੱਲੋਂ ਪ੍ਰੈਸ ਕਾਨਫਰੰਸ: ਇੰਨ੍ਹਾਂ ਨਸ਼ਾ ਤਸਕਰਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਪ੍ਰੈਸ ਕਾਨਫਰੰਸ ਦੌਰਾਨ ਐੱਸ.ਐੱਸ.ਪੀ. ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਪੁਲਿਸ ਵੱਲੋਂ ਫੜੇ ਗਏ ਨਸ਼ੇ ਦੇ ਥੋਕ ਵਿਕ੍ਰੇਤਾਵਾਂ ਦੀ ਜਾਇਦਾਦ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ । ਰੋਪੜ ਦੇ ਐਸ.ਐਸ.ਪੀ ਨੇ ਜਾਣਕਾਰੀ ਦਿੰਦੇ ਆਖਿਆ ਕਿ ਭਗੋੜੇ ਅੰਤਰਰਾਜੀ ਡਰੱਗ ਸਮੱਗਲਰ ਸੋਹਨ ਲਾਲ ਉਰਫ ਕਾਲਾ ਵਾਸੀ ਜ਼ਿਲ੍ਹਾ ਨਵਾਂ ਸ਼ਹਿਰ ਸਮੇਤ ਬਲਜੀਤ ਸਿੰਘ ਉਰਫ ਬੀਤਾ ਅਤੇ ਵੀਰ ਸਿੰਘ ਉਰਫ ਚੀਰੂ ਦੋਵਂੇ ਵਾਸੀ ਅੰਮ੍ਰਿਤਸਰ ਅਤੇ ਪੂਰਮ ਉਰਫ ਮੋਨਾ ਵਾਸੀ ਪਿੰਡ ਘਨੌਲੀ ਰੋਪੜ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਜਿੰਨਾਂ ਪਾਸੋ ਇਕ ਕਿਲੋ ਹੈਰੋਇੰਨ 143 ਗ੍ਰਾਮ ਸੋਨੇ ਦੇ ਗਹਿਣੇ ਇੱਕ ਲੱਖ ਰੁਪਏ ਦੀ ਡਰੱਗ ਮਨੀ ਅਤੇ ਇੱਕ ਫਾਰਚੂਨਰ ਗੱਡੀ ਬਰਾਮਦ ਕੀਤੀ ਗਈ ਹੈ।

ਪਹਿਲਾਂ ਕਿੰਨੇ ਕੇਸ ਦਰਜ: ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਬਲਜੀਤ ਉਰਫ ਵੀਰੂ 'ਤੇ ਇੱਕ, ਸੋਹਨ ਲਾਲ ਉਰਫ ਕਾਲਾ 'ਤੇ 9 ਨਸ਼ੇ ਦੀ ਸਪਲਾਈ ਦੇ ਕੇਸ ਪਹਿਲਾਂ ਵੀ ਦਰਜ ਹਨ। ਐਸ.ਐਸ.ਪੀ. ਨੇ ਦੱਸਿਆ ਕਿ ਡਰੱਗ ਸਮੱਗਲਰ ਸੰਦੀਪ ਸਿੰਘ ਨੂੰ ਹਿਮਾਚਲ ਪ੍ਰਦੇਸ਼ ਦੇ ਨਾਲਾਗੜ ਇਲਾਕੇ ਤੋਂ ਸਮੱਗਲੰਿਗ ਵਿੱਚ ਵਰਤੀ ਜਾ ਰਹੀ ਬਲੈਰੋ ਗੱਡੀ ਸਮੇਤ ਗ੍ਰਿਫਤਾਰ ਕਰਨ ਤੋ ਬਾਅਦ ਇੰਨਾਂ ਦੇ ਰੈਕੇਟ ਨੂੰ ਟ੍ਰੈਕ ਕਰਦਿਆਂ ਇੰਨਾਂ ਚਾਰ ਸਮੱਗਲਰਾਂ ਨੂੰ ਕਾਬੂ ਕੀਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.